19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਟਰੈਫ਼ਿਕ ਪੁਲਿਸ ਨੇ ਸੜਕ ਸੁਰੱਖਿਆ ਤੇ ਟਰੈਫ਼ਿਕ ਨਿਯਮਾਂ ਬਾਰੇ ਕੈਂਪਾਂ 'ਚ ਦਿੱਤੀ ਜਾਣਕਾਰੀ

ਅਜੀਤ ਡੈਸਕ 23-05-2026
ਨਵੀਂ ਦਿੱਲੀ, 22 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਟਰੈਫ਼ਿਕ ਪੁਲਿਸ ਪਿਛਲੇ ਸਮੇਂ ਤੋਂ ਵਿਦਿਆਰਥੀਆਂ ਅਤੇ ਹੋਰ ਲੋਕਾਂ ਨੂੰ ਸੜਕ ਸੁਰੱਖਿਆ ਜਾਗਰੂਕਤਾ ਮੁਹਿੰਮ ਨਾਲ ਲਗਾਤਾਰ ਜੋੜਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਨਾਲ ਹੀ ਟਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ ਪ੍ਰਤੀ ਸੁਚੇਤ ਵੀ ਕਰ ਰਹੀ ਹੈ | ਟਰੈਫ਼ਿਕ ਪੁਲਿਸ ਨੇ ਬਾਬਾ ਖੜਕ ਸਿੰਘ ਮਾਰਗ 'ਤੇ ਰਾਸ਼ਟਰੀ ਬਾਲ ਭਵਨ, ਪੰਜਾਬੀ ਬਾਗ਼ ਅਤੇ ਰੋਸ਼ਨਾਰਾ ਬਾਗ਼, ਹੰਸ ਰਾਜ ਮਾਡਲ ਸਕੂਲ ਅਤੇ ਮਾਂ ਅਨੰਦਮਈ ਮਾਰਗ 'ਤੇ ਸੜਕ ਸੁਰੱਖਿਆ ਕੈਂਪ ਲਗਾਏ ਹਨ | ਇਨ੍ਹਾਂ ਕੈਂਪਾਂ ਵਿਚ 6ਵੀਂ ਕਲਾਸ ਤੋਂ ਲੈ ਕੇ 12ਵੀਂ ਕਲਾਸ ਦੇ ਬੱਚਿਆਂ ਨੂੰ ਭਾਗੀਦਾਰ ਬਣਾਇਆ ਗਿਆ | ਇਸ ਤੋਂ ਇਲਾਵਾ ਕੈਂਪਾਂ ਵਿਚ ਸੜਕ ਸੁਰੱਖਿਆ ਬੋਰਡ ਖੇਡਾਂ, ਸੜਕ ਸੁਰੱਖਿਆ ਨਿਯਮ ਦੇ ਮੁਕਾਬਲੇ, ਨੁੱਕੜ ਨਾਟਕ, ਕਹਾਣੀ ਸੁਣਾਉਣ, ਸਵੈ-ਰੱਖਿਆ ਸਿਖਲਾਈ, ਆਫ਼ਤ ਪ੍ਰਬੰਧ, ਫ਼ਸਟ ਏਡ, ਅੱਗ ਸੁਰੱਖਿਆ, ਸਾਈਬਰ ਜਾਗਰੂਕਤਾ ਅਤੇ ਲਿੰਗ ਸੰਵੇਦਨਸ਼ੀਲਤਾ ਆਦਿ ਦੇ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ | ਇਨ੍ਹਾਂ ਕੈਂਪਾਂ ਵਿਚ ਵਿਸ਼ੇਸ਼ ਕਰਕੇ ਅਧਿਆਪਕਾਂ ਨੇ ਵੀ ਭਾਗ ਲਿਆ ਅਤੇ ਟਰੈਫ਼ਿਕ ਪੁਲਿਸ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ | ਇਸ ਨਾਲ ਹੀ ਟਰੈਫ਼ਿਕ ਪੁਲਿਸ ਨੇ ਆਟੋ ਅਤੇ ਈ-ਰਿਕਸ਼ਾ ਚਲਾਉਣ ਵਾਲਿਆਂ ਨੂੰ ਸੰਵੇਦਨਸ਼ੀਲਤਾ ਰੱਖਦੇ ਹੋਏ ਉਨ੍ਹਾਂ ਨੂੰ ਸੜਕ ਸੁਰੱਖਿਆ ਦੇ ਨਿਯਮਾਂ ਦੀ ਪਾਲਣਾ ਕਰਨ ਬਾਰੇ ਵੀ ਕਿਹਾ ਤਾਂ ਕਿ ਸੜਕ ਹਾਦਿਸਆਂ ਨੂੰ ਘੱਟ ਕੀਤਾ ਜਾਵੇ | ਟਰੈਫ਼ਿਕ ਪੁਲਿਸ ਗਰਮੀ ਦੀਆਂ ਛੁੱਟੀਆਂ ਵਿਚ ਜ਼ਿਆਦਾ ਤੋਂ ਜ਼ਿਆਦਾ ਬੱਚਿਆਂ ਨੂੰ ਹਿੱਸਾ ਬਣਾਉਣਾ ਚਾਹੁੰਦੀ ਹੈ |
ਪਿਛਲੀ ਖ਼ਬਰ ਸਾਂਸਦ ਕੁਮਾਰੀ ਸ਼ੈਲਜਾ ਟੋਹਾਣਾ ਪਹੁੰਚੀ, ਕਾਂਗਰਸੀ ਨੇਤਾ ਬਲਜਿੰਦਰ ਸਿੰਘ ਠਰਵੀ ਨੇ ਕੀਤਾ ਸਵਾਗਤ ਅਗਲੀ ਖ਼ਬਰ ਦਿਨ ਦੇ ਨਾਲ ਹੁਣ ਰਾਤਾਂ ਵੀ ਗਰਮ ਹੋਈਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।