19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਦਿਨ ਦੇ ਨਾਲ ਹੁਣ ਰਾਤਾਂ ਵੀ ਗਰਮ ਹੋਈਆਂ

ਅਜੀਤ ਡੈਸਕ 23-05-2026
ਨਵੀਂ ਦਿੱਲੀ, 22 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਵਿਚ ਦਿਨ ਦੇ ਸਮੇਂ ਤਪਸ਼ ਹੋਣ ਦੇ ਨਾਲ-ਨਾਲ ਹੁਣ ਰਾਤਾਂ ਦਾ ਤਾਪਮਾਨ ਵੀ ਵਧਦਾ ਜਾ ਰਿਹਾ ਹੈ, ਜਿਸ ਕਰਕੇ ਨਾ ਲੋਕਾਂ ਨੂੰ ਦਿਨ ਦੇ ਸਮੇਂ ਚੈਨ ਹੈ ਅਤੇ ਨਾ ਹੀ ਰਾਤ ਦੇ ਸਮੇਂ ਨੀਂਦ ਲੈਣ ਦਾ ਮੌਕਾ ਮਿਲਦਾ ਹੈ | ਦਿਨ ਦੇ ਵਿਚ ਲੋਕਾਂ ਨੂੰ ਧੁੱਪ, ਗਰਮ ਹਵਾ ਅਤੇ ਲੂ ਦੇ ਥਪੇੜੇ ਝੱਲਣੇ ਪੈਂਦੇ ਹਨ | ਗਰਮੀ ਦੇ ਕਾਰਨ ਹੁਣ ਹੀਟ ਸਟਰੋਕ ਦੇ ਮਾਮਲੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ | ਆਰ. ਐਲ. ਐਮ. ਹਸਪਤਾਲ ਦੇ ਵਿਚ 2 ਮਰੀਜ਼ ਹੀਟ ਸਟੋਰਕ ਦੇ ਦਾਖ਼ਲ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ | ਇਕ ਮਰੀਜ਼ ਵੈਂਟੀਲੇਟਰ 'ਤੇ ਹੈ | ਇਨ੍ਹਾਂ ਦਿਨਾਂ ਦੇ ਵਿਚ ਲੋਕਾਂ ਨੂੰ ਉਲਟੀਆਂ, ਦਸਤ, ਪੇਟ ਦਰਦ ਅਤੇ ਬੇਹੋਸ਼ੀ ਹੋ ਰਹੀ ਹੈ | ਦਿੱਲੀ ਦੇ ਸਫ਼ਦਰਜੰਗ ਹਸਪਤਾਲ 'ਚ ਇਕ ਹੀਟ ਸਟਰੋਕ ਦਾ ਮਰੀਜ਼ ਦਾਖਲ ਹੋਇਆ ਹੈ | ਦੱਸਿਆ ਜਾ ਰਿਹਾ ਹੈ ਕਿ ਏਅਰ ਕੰਡੀਸ਼ਨ ਦੀ ਵਧ ਰਹੀ ਵਰਤੋਂ ਅਰਬਨ ਹੀਟ ਆਈਲੈਂਡ ਪ੍ਰਭਾਵ ਨੂੰ ਹੋਰ ਤੇਜ਼ ਕਰ ਰਹੀ ਹੈ ਅਤੇ ਏ. ਸੀ. 'ਚੋਂ ਨਿਕਲਣ ਵਾਲੀ ਗਰਮ ਹਵਾ ਬਾਹਰੀ ਤਾਪਮਾਨ ਨੂੰ ਹੋਰ ਵਧਾ ਦਿੰਦੀ ਹੈ | ਏ. ਸੀ., ਕੂਲਰ ਫੇਲ੍ਹ ਹੋਣ 'ਤੇ ਹੀਟ ਸਟੋਰਕ ਦਾ ਖ਼ਤਰਾ ਵਧਣਾ ਸ਼ੁਰੂ ਹੋ ਗਿਆ ਹੈ | ਡਾਕਟਰਾਂ ਦਾ ਕਹਿਣਾ ਹੈ ਕਿ ਹੀਟ ਸਟਰੋਕ ਜ਼ਿਆਦਾ ਗਰਮੀ ਦੇ ਕਾਰਨ ਹੋਣ ਵਾਲੀ ਗੰਭੀਰ ਸਥਿਤੀ ਹੈ, ਇਸ ਵਿਚ ਸਰੀਰ ਦਾ ਤਾਪਮਾਨ ਤੇਜ਼ੀ ਨਾਲ 104 ਡਿਗਰੀ ਫਾਰਨੇਹਾਇਟ ਯਾਨੀ ਤਕਰੀਬਨ 40 ਡਿਗਰੀ ਸੈਂਟੀਗਰੇਡ ਜਾਂ ਉਸ ਤੋਂ ਜ਼ਿਆਦਾ ਪੁੱਜ ਜਾਂਦਾ ਹੈ ਅਤੇ ਸਰੀਰ ਖੁਦ ਨੂੰ ਠੰਡਾ ਨਹੀਂ ਕਰ ਪਾਉਂਦਾ | ਇਸ ਦੇ ਨਾਲ ਦਿਮਾਗ, ਦਿਲ, ਕਿਡਨੀ ਸਮੇਤ ਕਈ ਅੰਗ ਪ੍ਰਭਾਵਿਤ ਹੋ ਸਕਦੇ ਹਨ | ਜੇਕਰ ਸਮੇਂ ਸਿਰ ਇਲਾਜ ਨਹੀਂ ਮਿਲਦਾ ਤਾਂ ਜਾਨ ਵੀ ਜਾ ਸਕਦੀ ਹੈ |
21 ਮਈ ਦੀ ਰਾਤ ਸਭ ਤੋਂ ਜ਼ਿਆਦਾ ਗਰਮ ਰਹੀ ਅਤੇ ਏ. ਸੀ., ਕੂਲਰ ਵੀ ਕੰਮ ਨਹੀਂ ਕਰ ਰਹੇ ਸੀ | ਦਿੱਲੀ ਦੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਨੇ ਹੀਟ ਸਟਰੋਕ ਦੇ ਪ੍ਰਤੀ ਇੰਤਜ਼ਾਮ ਕੀਤੇ ਹਨ | ਇਸ ਮਾਮਲੇ ਪ੍ਰਤੀ ਦਿੱਲੀ ਤੇ ਕੇਂਦਰ ਸਰਕਾਰ ਪਹਿਲਾਂ ਹੀ ਸੁਚੇਤ ਹੈ |
ਪਿਛਲੀ ਖ਼ਬਰ ਟਰੈਫ਼ਿਕ ਪੁਲਿਸ ਨੇ ਸੜਕ ਸੁਰੱਖਿਆ ਤੇ ਟਰੈਫ਼ਿਕ ਨਿਯਮਾਂ ਬਾਰੇ ਕੈਂਪਾਂ 'ਚ ਦਿੱਤੀ ਜਾਣਕਾਰੀ ਅਗਲੀ ਖ਼ਬਰ ਦਿਨ ਦੇ ਨਾਲ ਹੁਣ ਰਾਤਾਂ ਵੀ ਗਰਮ ਹੋਈਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।