15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਸੀ.ਡੀ.ਐਲ.ਯੂ. ਦੀਆਂ ਵਿਦਿਆਰਥਣਾਂ ਨੂੰ ਤਣਾਅ-ਮੁਕਤ ਰਹਿਣ ਦੇ ਦੱਸੇ ਗੁਰ <br/>

ਸੀਡੀਐਲਯੂ 'ਚ ਸੰਵਾਦ ਸੈਸ਼ਨ ਦੌਰਾਨ ਵਿਦਿਆਰਥਣਾਂ | ਤਸਵੀਰ : ਪੰਨੀਵਾਲੀਆ <br/> 17-05-2026
ਸਿਰਸਾ, 16 ਮਈ (ਭੁਪਿੰਦਰ ਪੰਨੀਵਾਲੀਆ)- ਚੌਧਰੀ ਦੇਵੀ ਲਾਲ ਯੂਨੀਵਰਸਿਟੀ ਦੇ ਗਰਲਜ਼ ਹੋਸਟਲ ਵਿਖੇ ਵਿਦਿਆਰਥਣਾਂ ਵਿੱਚ ਸ਼ਖਸੀਅਤ ਵਿਕਾਸ, ਮਾਨਸਿਕ ਸਸ਼ਕਤੀਕਰਨ ਅਤੇ ਜੀਵਨ ਹੁਨਰਾਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਪ੍ਰੇਰਨਾਦਾਇਕ ਸੰਵਾਦ ਸੈਸ਼ਨ ਕਰਵਾਇਆ ਗਿਆ | ਇਹ ਸੈਸ਼ਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਵਿਜੇ ਕੁਮਾਰ ਦੀ ਅਗਵਾਈ ਹੇਠ ਕਰਵਾਇਆ ਗਿਆ | ਪ੍ਰੋਗਰਾਮ ਦੌਰਾਨ ਸੀਡੀਐਲਯੂ ਵਿਖੇ ਸੈਂਟਰ ਫਾਰ ਲਾਈਫ ਸਕਿੱਲਜ਼ ਦੀ ਡਾਇਰੈਕਟਰ ਪ੍ਰੋਫੈਸਰ ਪਿ੍ਯੰਕਾ ਸਿਵਾਚ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੂੰ ਜੀਵਨ ਵਿੱਚ ਪਾਜੈਟਿਵ ਵਿਚਾਰ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ | ਗਰਲਜ਼ ਹੋਸਟਲ ਦੇ ਮੁੱਖ ਵਾਰਡਨ ਪ੍ਰੋਫੈਸਰ ਰਣਜੀਤ ਕੌਰ ਨੇ ਦੱਸਿਆ ਕਿ ਸੈਸ਼ਨ ਦੌਰਾਨ ਵਿਦਿਆਰਥਣਾਂ ਨੇ ਪ੍ਰੋਫੈਸਰ ਪਿ੍ਯੰਕਾ ਸਿਵਾਚ ਨਾਲ ਜੀਵਨ ਹੁਨਰ, ਭਵਿੱਖ ਦੀਆਂ ਯੋਜਨਾਵਾਂ, ਕਰੀਅਰ ਚੁਣੌਤੀਆਂ, ਆਤਮ-ਵਿਸ਼ਵਾਸ ਅਤੇ ਨਿੱਜੀ ਵਿਕਾਸ ਬਾਰੇ ਖੁੱਲ੍ਹ ਕੇ ਚਰਚਾ ਕੀਤੀ | ਇਹ ਇੱਕ ਪ੍ਰਭਾਵਸ਼ਾਲੀ ਦੋ-ਪੱਖੀ ਸੰਵਾਦ ਸੈਸ਼ਨ ਸੀ ਜਿੱਥੇ ਵਿਦਿਆਰਥਣਾਂ ਨੇ ਬਿਨਾਂ ਕਿਸੇ ਝਿਜਕ ਦੇ ਆਪਣੇ ਸਵਾਲ ਅਤੇ ਚਿੰਤਾਵਾਂ ਸਾਂਝੀਆਂ ਕੀਤੀਆਂ | ਵਿਦਿਆਰਥਣਾਂ ਨੇ ਗਰਮਜੋਸ਼ੀ ਨਾਲ ਆਪਣੇ ਸਵਾਲ ਪੁੱਛੇ, ਜਿਨ੍ਹਾਂ ਨੂੰ ਉਨ੍ਹਾਂ ਨੇ ਇੱਕ ਸਧਾਰਨ, ਵਿਹਾਰਕ ਅਤੇ ਸਕਾਰਾਤਮਕ ਪਹੁੰਚ ਨਾਲ ਸੰਬੋਧਿਤ ਕੀਤਾ | ਪ੍ਰੋਫੈਸਰ ਪਿ੍ਯੰਕਾ ਸਿਵਾਚ ਨੇ ਵਿਦਿਆਰਥੀਆਂ ਨੂੰ ਧੀਰਜ, ਆਤਮ-ਵਿਸ਼ਵਾਸ ਅਤੇ ਸਕਾਰਾਤਮਕ ਸੋਚ ਨਾਲ ਜ਼ਿੰਦਗੀ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਪ੍ਰੇਰਿਤ ਕੀਤਾ |

ਪਿਛਲੀ ਖ਼ਬਰ ਗੁਰੂ ਨਾਨਕ ਖਾਲਸਾ ਕਾਲਜ ਵਿਖੇ ਮਜ਼ਦੂਰ ਦਿਵਸ ਉਤਸ਼ਾਹ ਨਾਲ ਮਨਾਇਆ ਅਗਲੀ ਖ਼ਬਰ ਸ਼ਹਿਜਾਦਪੁਰ ਦੀ ਅਨਾਜ ਮੰਡੀ 'ਚ ਹੋਵੇਗਾ ਰਾਜ ਪੱਧਰੀ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।