14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਦੂਰਦਰਸ਼ਨ ਭਵਨ ਦੇ ਟਰਾਂਸਫਾਰਮਰ ਨੂੰ ਲੱਗੀ ਅੱਗ

ਅਜੀਤ ਡੈਸਕ 10-05-2026
ਨਵੀਂ ਦਿੱਲੀ, 9 ਮਈ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਮੰਡੀ ਹਾਊਸ ਸਥਿਤ ਦੂਰਦਰਸ਼ਨ ਭਵਨ ਦੇ ਟਰਾਂਸਫਾਰਮਰ ਵਿਚ ਅਚਾਨਕ ਅੱਗ ਲੱਗ ਗਈ | ਇਹ ਅੱਗ ਦੂਰਦਰਸ਼ਨ ਭਵਨ ਦੇ ਦੂਸਰੇ ਗੇਟ ਦੇ ਸਾਹਮਣੇ ਲੱਗੀ | ਇਸ ਦੀ ਸੂਚਨਾ ਉਸੇ ਸਮੇਂ ਅੱਗ ਬੁਝਾਊ ਵਿਭਾਗ ਨੂੰ ਦਿੱਤੀ ਗਈ, ਜਿਸ 'ਤੇ ਅੱਗ ਬੁਝਾਊ ਵਿਭਾਗ ਦੀਆਂ 5 ਗੱਡੀਆਂ ਪੁੱਜੀਆਂ | ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਅੱਗ ਸ਼ਾਰਟ ਸਰਕਟ ਜਾਂ ਫਿਰ ਤਕਨੀਕੀ ਖਰਾਬੀ ਕਾਰਨ ਲੱਗੀ ਹੋ ਸਕਦੀ ਹੈ | ਇਸ ਘਟਨਾ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ | ਇਸ ਘਟਨਾ ਬਾਰੇ ਅੱਗ ਬੁਝਾਊ ਵਿਭਾਗ ਨੂੰ ਦੁਪਹਿਰ 2.05 ਵਜੇ ਸੂਚਨਾ ਦਿੱਤੀ ਗਈ | ਅੱਗ ਬੁਝਾਊ ਵਿਭਾਗ ਦੀਆਂ ਗੱਡੀਆਂ ਅਤੇ ਕਰਮਚਾਰੀਆਂ ਨੇ ਬੜੀ ਮੁਸ਼ੱਕਤ ਨਾਲ 2.25 ਵਜੇ ਅੱਗ 'ਤੇ ਕਾਬੂ ਪਾ ਲਿਆ |

ਪਿਛਲੀ ਖ਼ਬਰ ਡੀ. ਏ. ਵੀ. ਗਰਲਜ਼ ਕਾਲਜ ਵਿਖੇ 'ਸਮਾਜਿਕ ਤਬਦੀਲੀ 'ਚ ਪੱਤਰਕਾਰੀ ਦੀ ਭੂਮਿਕਾ' ਵਿਸ਼ੇ 'ਤੇ ਪੱਤਰਕਾਰ ਮਿਲਣੀ ਅਤੇ ਸੈਮੀਨਾ... ਅਗਲੀ ਖ਼ਬਰ ਕੌਮੀ ਲੋਕ ਅਦਾਲਤ ਦੌਰਾਨ 13,774 ਕੇਸਾਂ ਦਾ ਨਿਪਟਾਰਾ, 41.61 ਕਰੋੜ ਦੇ ਅਵਾਰਡ ਪਾਸ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।