06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਡੀ. ਡੀ. ਏ. ਨੇ ਰਿਹਾਇਸ਼ੀ ਯੋਜਨਾਵਾਂ ਦੀ ਮਿਤੀ 31 ਮਈ ਕੀਤੀ

ਅਜੀਤ ਡੈਸਕ 04-04-2026
ਨਵੀਂ ਦਿੱਲੀ, 3 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਡਿਵੈੱਲਪਮੈਂਟ ਅਥਾਰਟੀ (ਡੀ. ਡੀ. ਏ.) ਦੇ ਦੁਆਰਾ ਸਮੇਂ-ਸਮੇਂ 'ਤੇ ਆਪਣੀਆਂ ਰਿਹਾਇਸ਼ੀ ਯੋਜਨਾਵਾਂ ਲੋਕਾਂ ਦੇ ਸਾਹਮਣੇ ਲੈ ਕੇ ਆ ਰਿਹਾ ਹੈ | ਜਿਸ ਦੇ ਵਿਚ ਲੋਕਾਂ ਨੂੰ ਵੱਖ-ਵੱਖ ਇਲਾਕਿਆਂ ਦੇ ਵਿਚ ਫਲੈਟ ਅਲਾਟ ਕੀਤੇ ਜਾ ਰਹੇ ਹਨ | ਹੁਣ ਡੀ. ਡੀ. ਏ. ਦੇ ਵਲੋਂ ਤਿੰਨ ਹਾਊਸਿੰਗ ਸਕੀਮਾਂ ਸ਼ੁਰੂ ਕੀਤੀਆਂ ਹਨ ਜੋ ਕਿ ਡੀ. ਡੀ. ਏ. ਟਾਵਰਿੰਗ ਹਾਈਟਸ ਯੋਜਨਾ ਡੀ. ਡੀ. ਏ. ਨਾਗਰਿਕ ਆਵਾਸ ਯੋਜਨਾ ਅਤੇ ਡੀ. ਡੀ. ਏ. ਕਰਮਯੋਗੀ ਆਵਾਸ ਯੋਜਨਾ ਹਨ | ਇਨ੍ਹਾਂ ਤਿੰਨੇ ਯੋਜਨਾਵਾਂ ਦੇ ਫਲੈਟ ਲੈਣ ਪ੍ਰਤੀ ਡੀ. ਡੀ. ਏ. ਨੇ ਅਪਲਾਈ ਕਰਨ ਦੇ ਲਈ ਮਿਤੀ ਵਧਾ ਦਿੱਤੀ ਹੈ ਕਿਉਂਕਿ ਇਸ ਮਾਮਲੇ ਦੇ ਪ੍ਰਤੀ ਲੋਕਾਂ ਨੇ ਡੀ. ਡੀ. ਏ. ਤੋਂ ਮੰਗ ਕੀਤੀ ਸੀ ਜੋ ਕਿ ਸਵੀਕਾਰ ਕੀਤੀ ਗਈ ਹੈ | ਹੁਣ ਵਧਾਈ ਗਈ ਮਿਤੀ 31 ਮਈ ਰੱਖੀ ਗਈ ਹੈ | ਇਨ੍ਹਾਂ ਸਕੀਮਾਂ ਦੇ ਵਿਚ ਪਹਿਲਾਂ ਆਓ ਤੇ ਪਹਿਲਾਂ ਪਾਓ ਦੀ ਨੀਤੀ ਨੂੰ ਅਪਣਾਇਆ ਜਾਵੇਗਾ | ਡੀ. ਡੀ. ਏ. ਦੀਆਂ ਇਹ ਯੋਜਨਾਵਾਂ ਵੱਖ-ਵੱਖ ਇਲਾਕਿਆਂ ਦੇ ਵਿਚ ਹਨ ਅਤੇ ਲੋਕ ਆਪਣੀ ਸਹੂਲਤ ਨੂੰ ਵੱਖ ਕੇ ਅਪਲਾਈ ਕਰ ਸਕਣਗੇ | ਇਹ ਫਲੈਟ ਛੋਟੇ ਤੇ ਵੱਡੇ ਹੋਣਗੇ |
ਪਿਛਲੀ ਖ਼ਬਰ ਰਸੋਈ ਗੈਸ ਦੀ ਦਿੱਕਤ ਕਾਰਨ ਮਜ਼ਦੂਰ ਹੋ ਰਹੇ ਪ੍ਰੇਸ਼ਾਨ ਅਗਲੀ ਖ਼ਬਰ ਦਿੱਲੀ ਪੁਲਿਸ ਨੇ 2600 ਕੁਆਰਟਰ ਨਾਜਾਇਜ਼ ਸ਼ਰਾਬ ਦੇ ਫੜੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।