06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਦਿੱਲੀ ਪੁਲਿਸ ਨੇ 2600 ਕੁਆਰਟਰ ਨਾਜਾਇਜ਼ ਸ਼ਰਾਬ ਦੇ ਫੜੇ

ਅਜੀਤ ਡੈਸਕ 04-04-2026
ਨਵੀਂ ਦਿੱਲੀ, 3 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਪੁਲਿਸ ਦੇ ਐਂਟੀ ਨਾਰਕੋਟਿਕਸ ਸਕੁਐਡ (ਬਾਹਰੀ ਜ਼ਿਲ੍ਹਾ) ਨੇ ਦਿੱਲੀ ਆਬਕਾਰੀ ਐਕਟ ਅਧੀਨ ਇਕ ਨਾਜਾਇਜ਼ ਸ਼ਰਾਬ ਸਪਲਾਇਰ ਨੂੰ ਗਿ੍ਫ਼ਤਾਰ ਕੀਤਾ ਹੈ ਜਿਸ ਕੋਲੋਂ ਪੁਲਿਸ ਨੇ 2600 ਕੁਆਰਟਰ ਨਾਜਾਇਜ਼ ਸ਼ਰਾਬ ਦੇ ਫੜੇ ਹਨ | ਇਸ ਨਾਲ ਹੀ ਨਾਜਾਇਜ਼ ਸ਼ਰਾਬ ਦੀ ਢੋਆ-ਢੁਆਈ ਵਿਚ ਵਰਤੀ ਗਈ ਇਕ ਕਾਰ ਵੀ ਕਬਜ਼ੇ 'ਚ ਲਈ ਹੈ | ਪੁਲਿਸ ਨੇ ਇਸ ਮਾਮਲੇ ਪ੍ਰਤੀ ਕੇਸ ਦਰਜ ਕਰ ਲਿਆ ਹੈ | ਐਂਟੀ ਨਾਰਕੋਟਿਕਸ ਸਕੁਐਡ (ਬਾਹਰੀ ਜ਼ਿਲ੍ਹੇ) ਦੀ ਟੀਮ ਨੂੰ ਬਹਾਦਰਗੜ੍ਹ (ਹਰਿਆਣਾ) ਤੋਂ ਦਿੱਲੀ ਤੱਕ ਨਾਜਾਇਜ਼ ਸ਼ਰਾਬ ਦੀ ਢੋਆ-ਢੁਆਈ ਅਤੇ ਸਪਲਾਈ ਕਰਨ ਪ੍ਰਤੀ ਭਰੋਸੇਯੋਗ ਖੁਫ਼ੀਆ ਜਾਣਕਾਰੀ ਮਿਲੀ ਸੀ | ਇਸ ਦੀ ਸੂਚਨਾ ਮਿਲਣ 'ਤੇ ਪੁਲਿਸ ਨੇ ਫੌਰਨ ਕਾਰਵਾਈ ਕੀਤੀ | ਪੁਲਿਸ ਦੀ ਇਸ ਟੀਮ ਵਿਚ ਦਿਨੇਸ਼, ਆਰੀਆ ਦੀਪ, ਪ੍ਰਕਾਸ਼ ਤੇ ਅਕਸ਼ੈ, ਰਾਜਪਾਲ ਮੀਨਾ, ਵਰਿੰਦਰ ਦਲਾਲ ਸ਼ਾਮਿਲ ਸਨ |

ਪਿਛਲੀ ਖ਼ਬਰ ਡੀ. ਡੀ. ਏ. ਨੇ ਰਿਹਾਇਸ਼ੀ ਯੋਜਨਾਵਾਂ ਦੀ ਮਿਤੀ 31 ਮਈ ਕੀਤੀ ਅਗਲੀ ਖ਼ਬਰ 5 ਅਪ੍ਰੈਲ ਨੂੰ ਮੈਟਰੋ ਰੇਲ ਸਵੇਰੇ ਤਿੰਨ ਵਜੇ ਚੱਲਣੀ ਸ਼ੁਰੂ ਹੋਵੇਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।