15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਦਿੱਲੀ ਵਿਧਾਨ ਸਭਾ ਦਾ 4 ਰੋਜ਼ਾ ਬਜਟ ਇਜਲਾਸ

ਅਜੀਤ ਡੈਸਕ 31-03-2026
ਨਵੀਂ ਦਿੱਲੀ,30 ਮਾਰਚ(ਜਗਤਾਰ ਸਿੰਘ)-ਦਿੱਲੀ ਵਿਧਾਨ ਸਭਾ ਦੇ ਚਾਰ ਰੋਜ਼ਾ ਬਜਟ ਇਜਲਾਸ ਦਾ ਲੇਖਾ ਜੋਖਾ ਜਾਰੀ ਕੀਤਾ ਗਿਆ ¢ ਦਿੱਲੀ ਵਿਧਾਨ ਸਭਾ ਦੇ ਸਪੀਕਰ ਵਿਜੇਂਦਰ ਗੁਪਤਾ ਨੇ ਇਜਲਾਸ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਵਿਧਾਨ ਸਭਾ ਦੀ ਕਾਰਵਾਈ ਕੁੱਲ 15 ਘੰਟੇ ਅਤੇ 16 ਮਿੰਟ ਚੱਲੀ, ਜਿਸ ਵਿਚ ਕਾਫ਼ੀ ਕੰਮ ਪੂਰਾ ਹੋਇਆ ¢ ਉਨ੍ਹਾਂ ਦੱਸਿਆ ਕਿ ਇਸ ਬਜਟ ਇਜਲਾਸ ਦੌਰਾਨ ਸਦਨ ਵਿਚ ਕੁੱਲ ਸੱਤ ਕੈਗ(ਸੀ.ਏ.ਜੀ.) ਰਿਪੋਰਟਾਂ ਪੇਸ਼ ਕੀਤੀਆਂ ਗਈਆਂ ¢ ਇਸ ਤੋਂ ਇਲਾਵਾ, ਪਹਿਲਾਂ ਪੇਸ਼ ਕੀਤੀ ਗਈ ਕੈਗ ਰਿਪੋਰਟ ਬਾਰੇ ਪੀਏਸੀ ਰਿਪੋਰਟ ਵੀ ਲੰਬੇ ਸਮੇਂ ਬਾਅਦ ਸਦਨ ਵਿਚ ਪੇਸ਼ ਕੀਤੀ ਗਈ ¢ ਸਪੀਕਰ ਨੇ ਕਿਹਾ ਕਿ ਇਸ ਸਮੇਂ ਕੋਈ ਕੈਗ ਰਿਪੋਰਟ ਲੰਬਿਤ ਨਹੀਂ ਹੈ, ਪਹਿਲਾਂ ਲੰਬਿਤ ਸਾਰੀਆਂ ਕੈਗ ਰਿਪੋਰਟਾਂ ਸਦਨ ਵਿਚ ਪੇਸ਼ ਕਰ ਦਿੱਤੀਆਂ ਗਈਆਂ ਹਨ ¢ ਉਨ੍ਹਾਂ ਦੱਸਿਆ ਕਿ ਤਿੰਨ ਕੈਗ ਰਿਪੋਰਟਾਂ, ਜਿਸ ਨਾਲ ਸਬੰਧਿਤ ਪੀ.ਏ.ਸੀ. ਦੀ ਰਿਪੋਰਟ ਸਦਨ ਵਿਚ ਪੇਸ਼ ਕੀਤੀ ਗਈ ਉਨ੍ਹਾਂ ਵਿਚ ਸ਼ਰਾਬ ਨੀਤੀ, ਪ੍ਰਦੂਸ਼ਣ ਅਤੇ ਸਿਹਤ ਵਿਭਾਗ ਨਾਲ ਸਬੰਧਿਤ ਪੀਏਸੀ ਦੀ ਰਿਪੋਰਟ ਸ਼ਾਮਲ ਹੈ ¢ ਪੀਏਸੀ ਰਿਪੋਰਟ ਦੇ ਸਦਨ ਵਿਚ ਪੇਸ਼ ਕੀਤੇ ਜਾਣ ਤੋਂ ਬਾਅਦ ਸਦਨ ਨੇ ਉਨ੍ਹਾਂ ਨੂੰ ਸਵੀਕਾਰ ਕਰ ਲਿਆ ਅਤੇ ਉਨ੍ਹਾਂ ਨੂੰ ਅਗਲੀ ਕਾਰਵਾਈ ਲਈ ਸਬੰਧਿਤ ਵਿਭਾਗਾਂ ਨੂੰ ਭੇਜ ਦਿੱਤਾ ਗਿਆ ¢ ਇਸ ਤਰ੍ਹਾਂ, ਤਿੰਨ ਕੈਗ ਰਿਪੋਰਟਾਂ ਲਈ ਪੂਰੀ ਪ੍ਰਕਿਰਿਆ ਪੂਰੀ ਹੋ ਗਈ ਹੈ¢ ਬਾਕੀ ਸੱਤ ਕੈਗ ਰਿਪੋਰਟਾਂ ਵੀ ਪੀਏਸੀ ਨੂੰ ਭੇਜ ਦਿੱਤੀਆਂ ਗਈਆਂ ਹਨ ¢
ਪਿਛਲੀ ਖ਼ਬਰ ਦਿੱਲੀ ਮੈਟਰੋ ਦੀ 'ਯੈਲੋ ਲਾਈਨ' ਦੀ ਆਵਾਜਾਈ 'ਚ ਪਿਆ ਅੜਿੱਕਾ, ਲੱਖਾਂ ਯਾਤਰੀ ਹੋਏ ਪ੍ਰੇਸ਼ਾਨ ਅਗਲੀ ਖ਼ਬਰ ਕਿਸਾਨਾਂ ਨੇ ਮੰਗਾਂ ਸੰਬੰਧੀ ਕਮੇਟੀ ਸਕੱਤਰ ਨੂੰ ਸੌਂਪਿਆ ਮੰਗ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।