21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਪਗੜੀ ਸੰਭਾਲ ਜੱਟਾ ਕਿਸਾਨ ਸੇਵਾ ਸੰਮਤੀ ਵਲੋਂ ਭਾਖੜਾ ਨਹਿਰ ਦੇ ਕੰਮ 'ਤੇ ਉਂਗਲੀ ਚੁੱਕੀ ਬਿਨਾਂ ਸਫ਼ਾਈ ਕੀਤੇ ਮਿੱਟੀ ਉੱਪਰ ਪਾਇਆ ਜਾ ਰਿਹਾ ਹੈ ਕੰਕਰੀਟ

ਅਜੀਤ ਡੈਸਕ 27-03-2026
ਟੋਹਾਣਾ, 26 ਮਾਰਚ (ਮਨਜੀਤ ਸਿੰਘ)-ਪਗੜੀ ਸੰਭਾਲ ਜੱਟਾ ਕਿਸਾਨ ਸੇਵਾ ਸੰਮਤੀ ਨੇ ਭਾਖੜਾ ਨਹਿਰ ਦੇ ਕਿਨਾਰਿਆਂ ਨੂੰ ਟੋਹਾਣਾ ਦੇ ਬੱਲਿਆਵਾਲਾ ਹੈੱਡ ਤੋਂ ਚਾਂਦਪੁਰਾ ਹੈੱਡ ਤੱਕ ਪੱਕਾ ਕਰਨ ਦੇ ਕੰਮ ਵਿੱਚ ਖੁੱਲ੍ਹੇ ਭਿ੍ਸ਼ਟਾਚਾਰ ਦੇ ਗੰਭੀਰ ਦੋਸ਼ ਲਗਾਏ ਹਨ | ਸੰਮਤੀ ਦੇ ਅਨੁਸਾਰ ਨਹਿਰ ਦੇ ਕਿਨਾਰਿਆਂ ਦੀ ਸਫ਼ਾਈ ਕੀਤੇ ਬਿਨਾਂ ਹੀ ਘਾਹ-ਫੂਸ, ਦਰੱਖਤਾਂ ਦੇ ਖਿੱਲਰੇ ਪੱਤਿਆਂ ਉੱਪਰ ਮਿੱਟੀ ਪਾ ਕੇ ਸਿੱਧਾ ਕੰਕਰੀਟ ਪਾਇਆ ਜਾ ਰਿਹਾ ਹੈ ਜੋ ਕਿ ਨਿਯਮਾਂ ਦੇ ਉਲਟ ਹੈ | ਪਗੜੀ ਸੰਭਾਲ ਜੱਟਾ ਕਿਸਾਨ ਸੇਵਾ ਸੰਮਤੀ ਦੇ ਆਗੂ ਜੱਗੀ ਮਹਲ ਨੇ ਕਿਹਾ ਕਿ ਇਸ ਤਰ੍ਹਾਂ ਦੇ ਕੰਮ ਨਾਲ ਸਰਕਾਰੀ ਧਨ ਦੀ ਬਰਬਾਦੀ ਹੋ ਰਹੀ ਹੈ ਅਤੇ ਨਹਿਰ ਦੇ ਕਿਨਾਰਿਆਂ ਦੀ ਮਜ਼ਬੂਤੀ 'ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ | ਉਨ੍ਹਾਂ ਦੋਸ਼ ਲਗਾਇਆ ਕਿ ਠੇਕੇਦਾਰਾਂ, ਸੰਬੰਧਤ ਅਧਿਕਾਰੀਆਂ ਅਤੇ ਕੁਝ ਆਗੂਆਂ ਦੀ ਮਿਲੀਭੁਗਤ ਨਾਲ ਇਹ ਗੜਬੜੀ ਕੀਤੀ ਜਾ ਰਹੀ ਹੈ | ਜਿਸ ਦਾ ਉਨ੍ਹਾਂ ਸੰਬੰਧਿਤ ਮਹਿਕਮੇ ਨਾਲ ਵੀ ਗੱਲਬਾਤ ਕਰ ਕੇ ਜ਼ਿਕਰ ਕੀਤਾ ਪਰ ਮਹਿਕਮੇ ਵੱਲੋਂ ਉਨ੍ਹਾਂ ਦੀ ਗੱਲ ਨੂੰ ਅਣਗੌਲਿਆ ਕਰ ਕੇ ਆਪਣਾ ਕੰਮ ਜਾਰੀ ਰੱਖਿਆ | ਪਗੜੀ ਸੰਭਾਲ ਜੱਟਾ ਕਿਸਾਨ ਸੇਵਾ ਸੰਮਤੀ ਵੱਲੋਂ ਸੰਬੰਧਿਤ ਮਹਿਕਮੇ ਦੇ ਉਚ ਅਧਿਕਾਰੀਆਂ ਨੂੰ ਇਸ ਪਾਸੇ ਤੁਰੰਤ ਧਿਆਨ ਦੇਣ ਦੀ ਚਿਤਾਵਨੀ ਦਿੱਤੀ ਹੈ ਨਹੀਂ ਤਾਂ ਪਗੜੀ ਸੰਭਾਲ ਜੱਟਾ ਸੇਵਾ ਸੰਮਤੀ ਵੱਲੋਂ ਨਹਿਰੀ ਕੰਮ ਕਾਰ ਵਿੱਚ ਹੋ ਰਹੀ ਇਸ ਅਣਗਹਿਲੀ ਨੂੰ ਸੰਘਰਸ਼ ਦਾ ਰੂਪ ਦੇ ਕੇ ਨਵੇਂ ਸਿਰਿਓਾ ਕੰਮ ਕਰਵਾਇਆ ਜਾਵੇਗਾ | ਇਸ ਮਾਮਲੇ ਵਿੱਚ ਨਹਿਰੀ ਵਿਭਾਗ ਦੇ ਉੱਚ ਅਧਿਕਾਰੀ ਸ਼ਾਮ ਲਾਲ ਢੀਂਗਰਾ ਨੇ ਵੀ ਠੇਕੇਦਾਰ ਵਿਰੁੱਧ ਜਾਂਚ ਕਰਵਾ ਕੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ | ਉਨ੍ਹਾਂ ਕਿਹਾ ਕਿ ਠੇਕੇਦਾਰ ਵੱਲੋਂ ਵੱਡੇ ਪੱਧਰ 'ਤੇ ਬੇਨਿਯਮੀਆਂ ਕਰ ਕੇ ਅਤੇ ਵਰਤੇ ਜਾ ਰਹੇ ਘਟੀਆ ਮੈਟੀਰੀਅਲ ਸਿਰਫ਼ ਆਪਣੀ ਜੇਬ ਭਰੀ ਜਾ ਰਹੀ ਹੈ | ਪਗੜੀ ਸੰਭਾਲ ਜੱਟਾ ਕਿਸਾਨ ਸੇਵਾ ਸੰਮਤੀ ਦੇ ਆਗੂਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਮੇਂ ਸਿਰ ਕਾਰਵਾਈ ਨਾ ਹੋਈ ਤਾਂ ਕਿਸਾਨ ਸੰਘਰਸ਼ ਕਰਨ ਲਈ ਮਜਬੂਰ ਹੋਣਗੇ |
ਪਿਛਲੀ ਖ਼ਬਰ ਹੈਰੋਇਨ ਸਮੇਤ ਦੋਸ਼ੀ ਗਿ੍ਫ਼ਤਾਰ ਅਗਲੀ ਖ਼ਬਰ ਦੋ ਭਗੌੜੇ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।