ਟੋਹਾਣਾ, 26 ਮਾਰਚ (ਮਨਜੀਤ ਸਿੰਘ)-ਹਰਿਆਣਾ ਸਮੇਤ ਉੱਤਰੀ ਭਾਰਤ ਵਿੱਚ 27 ਮਾਰਚ ਨੂੰ ਮੌਸਮ ਵਿੱਚ ਹਲਕਾ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ | ਦਿਨ ਦੌਰਾਨ ਕਈ ਥਾਵਾਂ 'ਤੇ ਧੁੱਪ ਰਹੇਗੀ ਪਰ ਕੁੱਝ ਇਲਾਕਿਆਂ ਵਿੱਚ ਬੱਦਲ ਵੀ ਛਾਏ ਰਹਿਣ ਦੀ ਸੰਭਾਵਨਾ ਹੈ | ਮੌਸਮ ਵਿਭਾਗ ਦੇ ਅਨੁਸਾਰ ਦਿਨ ਦਾ ਅਧਿਕਤਮ ਤਾਪਮਾਨ ਲਗਭਗ 30 ਤੋਂ 33 ਡਿਗਰੀ ਸੈਲਸੀਅਸ ਅਤੇ ਰਾਤ ਦਾ ਨਿਊਨਤਮ ਤਾਪਮਾਨ 15 ਤੋਂ 18 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਉਮੀਦ ਹੈ | ਖ਼ਾਸ ਗੱਲ ਇਹ ਹੈ ਕਿ ਕੁੱਝ ਜਮ੍ਹਾ 'ਤੇ ਹਲਕੀ ਬੂੰਦਾ-ਬਾਂਦੀ ਹੋਣ ਦੀ ਸੰਭਾਵਨਾ ਵੀ ਪ੍ਰਗਟ ਕੀਤੀ ਗਈ ਹੈ, ਜਿਸ ਨਾਲ ਤਾਪਮਾਨ ਵਿੱਚ ਹਲਕੀ ਗਿਰਾਵਟ ਆ ਸਕਦੀ ਹੈ ਅਤੇ ਮੌਸਮ ਕੁੱਝ ਹੱਦ ਤੱਕ ਸੁਹਾਵਣਾ ਹੋ ਸਕਦਾ ਹੈ | ਹਵਾ ਦੀ ਗਤੀ ਹਲਕੀ ਤੋਂ ਦਰਮਿਆਨੀ ਰਹੇਗੀ | ਕਿਸਾਨਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਮੌਸਮ ਦੇ ਇਸ ਬਦਲਾਅ ਨੂੰ ਧਿਆਨ ਵਿੱਚ ਰੱਖਦੇ ਹੋਏ ਸਿੰਚਾਈ ਅਤੇ ਫ਼ਸਲਾਂ ਦੀ ਸੰਭਾਲ ਯੋਜਨਾ ਬਣਾਉਣ | ਕੁੱਲ ਮਿਲਾਕੇ ਮੌਸਮ ਮਿਲਿਆ-ਜੁਲਿਆ ਰਹਿਣ ਦੀ ਸੰਭਾਵਨਾ ਹੈ, ਜਿੱਥੇ ਧੁੱਪ ਨਾਲ ਨਾਲ ਕੁਝ ਇਲਾਕਿਆਂ ਵਿੱਚ ਹਲਕੀ ਬਾਰਿਸ਼ ਵੀ ਹੋ ਸਕਦੀ ਹੈ |