17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਹੋਲੀ ਹਾਰਟ ਸਕੂਲ ਟੋਹਾਣਾ ਵਿਖੇ ਸਕੂਲ ਦੇ ਬੱਚਿਆਂ ਨੇ ਮਾਡਲ ਬਣਾ ਕੇ ਪ੍ਰਦਰਸ਼ਨੀ ਲਗਾਈ <br/>

ਹੋਲੀ ਹਾਰਟ ਸਕੂਲ ਟੋਹਾਣਾ ਦੇ ਬੱਚਿਆਂ ਵਲੋਂ ਤਿਆਰ ਕੀਤੇ ਮਾਡਲਾਂ ਨੂੰ ਦੇਖਦੇ ਹੋਏ ਡੀ. ਐਸ. ਪੀ. ਟੋਹਾਣਾ ਉਮੇਦ ਸਿੰਘ ਚਾਹਲ, ਨਗਰ ਪ੍ਰੀਸ਼ਦ ਟੋਹਾਣਾ ਦੇ ਚੇਅਰਮੈਨ ਨਰੇਸ਼ ਬਾਂਸਲ, ਟੋਹਾਣਾ ਰਤਨ ਡਾ. ਸ਼ਿਵ ਸਚਦੇਵਾ ਤੇ ਹੋਰ | ਤਸਵੀਰ : ਮਨਜੀਤ ਸਿੰਘ ਟੋਹਾਣਾ <br/> 22-02-2026
ਟੋਹਾਣਾ/ਜਾਖ਼ਲ, 21 ਫ਼ਰਵਰੀ (ਮਨਜੀਤ ਸਿੰਘ)-ਟੋਹਾਣਾ ਦੇ ਹੋਲੀ ਹਾਰਟ ਸਕੂਲ ਵਿਖੇ ਬੱਚਿਆਂ ਨੇ ਵੱਖੋ ਵੱਖ ਮਾਡਲ ਬਣਾ ਕੇ ਦਰਸ਼ਨੀ ਲਗਾਈ | ਇਸ ਪ੍ਰਦਰਸ਼ਨੀ ਨੂੰ ਦੇਖਣ ਲਈ ਟੋਹਾਣਾ ਸ਼ਹਿਰ ਦੀਆਂ ਨਾਮਵਰ ਹਸਤੀਆਂ ਸ਼ਾਮਿਲ ਹੋਈਆਂ, ਜਿਨ੍ਹਾਂ 'ਚ ਟੋਹਾਣਾ ਨਗਰ ਪਰਿਸ਼ਦ ਦੇ ਚੇਅਰਮੈਨ ਨਰੇਸ਼ ਬਾਂਸਲ, ਡੀ. ਐਸ. ਪੀ. ਉਮੇਦ ਸਿੰਘ ਚਾਹਲ, ਟੋਹਾਣਾ ਰਤਨ ਡਾ. ਸ਼ਿਵ ਸਚਦੇਵਾ ਵਿਸ਼ੇਸ਼ ਰੂਪ ਵਿਚ ਪਹੁੰਚੇ | ਇਸ ਸਮੇਂ ਡੀ. ਐਸ. ਪੀ. ਟੋਹਾਣਾ ਉਮੇਦ ਸਿੰਘ ਚਾਹਲ ਨੇ ਕਿਹਾ ਕਿ ਹੋਲੀ ਹਾਰਟ ਸਕੂਲ ਟੋਹਾਣਾ ਦੇ ਬੱਚਿਆਂ ਵਲੋਂ ਬਣਾਏ ਮਾਡਲਾਂ ਨੂੰ ਦੇਖਿਆ ਜਿਨ੍ਹਾਂ ਨੇ ਪ੍ਰੈਕਟੀਕਲ ਰੂਪ ਵਿਚ ਹਰ ਤਰ੍ਹਾਂ ਦੇ ਮਾਡਲ ਬਣਾਏ ਤੇ ਭਾਰਤੀ ਸੰਸਕਿ੍ਤੀ ਨੂੰ ਦਰਸਾਇਆ ਗਿਆ ਹੈ | ਉਨ੍ਹਾਂ ਕਿਹਾ ਕਿ ਬੱਚਿਆਂ ਵਲੋਂ ਬਣਾਏ ਮਾਡਲਾਂ ਨੂੰ ਦੱਸਣ ਦਾ ਤਰੀਕਾ ਬਹੁਤ ਸਲਾਹੁਣਯੋਗ ਹੈ ਤੇ ਇਸ ਦਾ ਸਿਹਰਾ ਬੱਚਿਆਂ ਦੇ ਅਧਿਆਪਕਾਂ ਅਤੇ ਮਾਪਿਆਂ ਨੂੰ ਜਾਂਦਾ ਹੈ, ਜਿਨ੍ਹਾਂ ਦੀ ਮਿਹਨਤ ਸਦਕਾ ਬੱਚਿਆਂ 'ਚ ਕਮਾਲ ਦਾ ਹੁਨਰ ਉਜਾਗਰ ਹੋਇਆ ਹੈ | ਇਸ ਸਮੇਂ ਨਗਰ ਪ੍ਰੀਸ਼ਦ ਟੋਹਾਣਾ ਦੇ ਚੇਅਰਮੈਨ ਨਰੇਸ਼ ਬਾਂਸਲ ਤੇ ਟੋਹਾਣਾ ਰਤਨ ਡਾ. ਸ਼ਿਵ ਸਚਦੇਵਾ ਨੇ ਵੀ ਸੰਬੋਧਨ ਕੀਤਾ | ਸਕੂਲ ਦਾ ਸਟਾਫ ਤੇ ਬੱਚਿਆਂ ਦੇ ਮਾਪੇ ਵੱਡੀ ਗਿਣਤੀ ਵਿਚ ਹਾਜ਼ਰ ਰਹੇ, ਜਿਨ੍ਹਾਂ ਨੇ ਬੱਚਿਆਂ ਵਲੋਂ ਤਿਆਰ ਕੀਤੇ ਮਾਡਲ ਦੇਖੇ ਤੇ ਉਨ੍ਹਾਂ ਨੂੰ ਸਲਾਹਿਆ |

ਪਿਛਲੀ ਖ਼ਬਰ ਅਨਾਜ ਮੰਡੀ ਖੇਤਰ 'ਚੋਂ ਸੱਟੇਬਾਜ਼ ਗਿ੍ਫ਼ਤਾਰ ਅਗਲੀ ਖ਼ਬਰ ਡੀ. ਏ. ਵੀ. ਕਾਲਜ ਫਾਰ ਗਰਲਜ਼ ਵਿਖੇ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮੌਕੇ ਪ੍ਰੇਰਨਾਦਾਇਕ ਪ੍ਰੋਗਰਾਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।