20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-02-2026

ਸੀ.ਬੀ.ਐਸ.ਈ. ਵਲੋਂ 10ਵੀਂ ਅਤੇ 12ਵੀਂ ਦੀ ਪ੍ਰੀਖਿਆ ਲਈ ਐਡਮਿਟ ਕਾਰਡ ਜਾਰੀ

ਅਜੀਤ ਡੈਸਕ 04-02-2026
ਨਵੀਂ ਦਿੱਲੀ, 3 ਫਰਵਰੀ (ਮਿਸਰਦੀਪ ਭਾਟੀਆ)-ਸੈਂਟਰਲ ਸੈਕੰਡਰੀ ਸਿੱਖਿਆ ਬੋਰਡ ਨੇ 2026 ਵਿਚ ਹੋਣ ਵਾਲੀਆਂ 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਲਈ ਐਡਮਿਟ ਕਾਰਡ ਜਾਰੀ ਕਰ ਦਿੱਤੇ ਹਨ | ਬੋਰਡ ਨੇ ਅਧਿਕਾਰਤ ਪ੍ਰੀਖਿਆ ਸੰਗਮ ਪੋਰਟਲ 'ਤੇ ਐਡਮਿਟ ਕਾਰਡ ਡਾਊਨਲੋਡ ਦੀ ਸੁਵਿਧਾ ਸ਼ੁਰੂ ਕਰ ਦਿੱਤੀ ਹੈ | ਐਡਮਿਟ ਕਾਰਡ ਵਿਚ ਵਿਦਿਆਰਥੀ ਦਾ ਨਾਂਅ, ਰੋਲ ਨੰਬਰ, ਜਨਮ ਮਿਤੀ, ਪ੍ਰੀਖਿਆ ਕੇਂਦਰ ਦਾ ਨਾਂਅ ਅਤੇ ਪੂਰਾ ਪਤਾ ਲਿਖਿਆ ਹੋਵੇਗਾ | ਇਸ ਦੇ ਨਾਲ ਹੀ ਕਿਸ ਵਿਸ਼ੇ ਦੀ ਪ੍ਰੀਖਿਆ ਕਿਸ ਦਿਨ ਹੋਵੇਗੀ ਪ੍ਰੀਖਿਆ ਦਾ ਸਮਾਂ ਵਿਸ਼ਾ ਕੋਡ ਵੀ ਐਡਮਿਟ ਕਾਰਡ ਵਿਚ ਦਿੱਤੇ ਹੁੰਦੇ ਹਨ |ਸੀ.ਬੀ.ਐਸ.ਈ. ਬੋਰਡ ਪ੍ਰੀਖਿਆਵਾਂ 2026 ਵਿਚ ਸ਼ਾਮਿਲ ਹੋਣ ਵਾਲੇ ਰੈਗੂਲਰ ਵਿਦਿਆਰਥੀਆਂ ਨੂੰ ਆਪਣਾ ਐਡਮਿਟ ਕਾਰਡ ਖ਼ੁਦ ਡਾਊਨਲੋਡ ਨਹੀਂ ਕਰਨਾ ਹੋਵੇਗਾ | ਸਕੂਲ ਦੇ ਅਧਿਕਾਰੀ ਪ੍ਰੀਖਿਆ ਸੰਗਮ ਪੋਰਟਲ 'ਤੇ ਲਾਗਇਨ ਕਰ ਕੇ ਜਮਾਤ 10ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਦੇ ਐਡਮਿਟ ਕਾਰਡ ਡਾਊਨਲੋਡ ਕਰਨਗੇ | ਇਸ ਤੋਂ ਬਾਅਦ ਸਕੂਲ ਐਡਮਿਟ ਕਾਰਡ 'ਤੇ ਪਿ੍ੰਸੀਪਲ ਦੇ ਹਸਤਾਖ਼ਰ ਅਤੇ ਸਕੂਲ ਦੀ ਮੋਹਰ ਲਗਾ ਕੇ ਵਿਦਿਆਰਥੀਆਂ ਨੂੰ ਦੇਵੇਗਾ | ਬਿਨਾਂ ਮੋਹਰ ਅਤੇ ਦਸਤਖ਼ਤ ਵਾਲਾ ਐਡਮਿਟ ਕਾਰਡ ਪ੍ਰੀਖਿਆ ਕੇਂਦਰ ਵਿਚ ਵੈਧ ਨਹੀਂ ਹੋਵੇਗਾ | ਇਸ ਲਈ ਵਿਦਿਆਰਥੀਆਂ ਨੂੰ ਸਕੂਲ ਤੋਂ ਮਿਲਿਆ ਹੋਇਆ ਐਡਮਿਟ ਕਾਰਡ ਹੀ ਪ੍ਰੀਖਿਆ ਵਿਚ ਲੈ ਕੇ ਜਾਣਾ ਹੋਵੇਗਾ | ਸੀ.ਬੀ.ਐਸ.ਈ. ਦੇ ਸ਼ਡਿਊਲ ਅਨੁਸਾਰ ਜਮਾਤ 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ 17 ਫਰਵਰੀ 2026 ਤੋਂ ਸ਼ੁਰੂ ਹੋਣਗੀਆਂ | 10ਵੀਂ ਜਮਾਤ ਦੀਆਂ ਪ੍ਰੀਖਿਆਵਾਂ ਵੱਖ-ਵੱਖ ਪੜਾਵਾਂ ਵਿਚ ਲਈਆਂ ਜਾਣਗੀਆਂ ਅਤੇ 11 ਮਾਰਚ 2026 ਨੂੰ ਸਮਾਪਤ ਹੋਣਗੀਆਂ | ਜਮਾਤ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ 10 ਅਪ੍ਰੈਲ 2026 ਤੱਕ ਚੱਲਣਗੀਆਂ | ਇਨ੍ਹਾਂ ਵਿਚ ਸਾਰੇ ਵਿਸ਼ਿਆਂ ਦੀਆਂ ਪ੍ਰੀਖਿਆਵਾਂ ਸ਼ਾਮਿਲ ਹੋਣਗੀਆਂ, ਜਿਨ੍ਹਾਂ ਦੀਆਂ ਤਰੀਕਾਂ ਬੋਰਡ ਦੁਆਰਾ ਪਹਿਲਾਂ ਹੀ ਜਾਰੀ ਕੀਤੀਆਂ ਜਾ ਚੁੱਕੀਆਂ ਹਨ |
ਪਿਛਲੀ ਖ਼ਬਰ ਤਿੰਨ ਨਾਬਾਲਗਾਂ ਨੇ 22 ਸਾਲਾ ਡਿਲੀਵਰੀ ਬੁਆਏ ਦੀ ਚਾਕੂ ਮਾਰ ਕੇ ਕੀਤੀ ਹੱਤਿਆ ਅਗਲੀ ਖ਼ਬਰ ਪਹਾੜਗੰਜ ਵਿਚ ਕਲਯੁਗੀ ਪਿਤਾ ਦੀ ਦਰਿੰਦਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।