09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਮੁਕੰਦ ਲਾਲ ਨੈਸ਼ਨਲ ਕਾਲਜ ਵਿਖੇ ਵੋਟਰ ਦਿਵਸ ਮਨਾਉਣ ਲਈ ਪੋਸਟਰ ਮੇਕਿੰਗ ਤੇ ਸਲੋਗਨ ਲਿਖਣ ਦੇ ਮੁਕਾਬਲੇ ਕਰਵਾਏ

ਅਜੀਤ ਡੈਸਕ 31-01-2026
ਯਮੁਨਾਨਗਰ, 30 ਜਨਵਰੀ (ਗੁਰਦਿਆਲ ਸਿੰਘ ਨਿਮਰ)-ਸਥਾਨਕ ਮੁਕੰਦ ਲਾਲ ਨੈਸ਼ਨਲ ਕਾਲਜ ਦੇ ਇਲੈਕਟੋਰਲ ਲਿਟਰੇਸੀ ਕਲੱਬ ਵਲੋਂ ਵੋਟਰ ਦਿਵਸ ਮਨਾਉਣ ਲਈ ਪੋਸਟਰ ਮੇਕਿੰਗ ਤੇ ਸਲੋਗਨ ਲਿਖਣ ਦੇ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ ਦਾ ਮੰਤਵ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਵੋਟਿੰਗ ਅਧਿਕਾਰਾਂ ਬਾਰੇ ਜਾਗਰੂਕ ਕਰਨਾ ਸੀ | ਇਸ ਦੌਰਾਨ ਕਰਵਾਏ ਪੋਸਟਰ ਮੇਕਿੰਗ ਮੁਕਾਬਲੇ 'ਚ ਪਹਿਲੇ ਸਾਲ ਦੀ ਬੀ. ਐਸ. ਸੀ. ਦੀ ਵਿਦਿਆਰਥਣ ਰਾਸ਼ੀ ਪੰਵਾਰ ਨੇ ਪਹਿਲਾ, ਤੀਜੇ ਸਾਲ ਦੀ ਬੀ. ਕਾਮ. ਦੀ ਵਿਦਿਆਰਥਣ ਉਰਵਸ਼ੀ ਨੇ ਦੂਜਾ, ਪਹਿਲੇ ਸਾਲ ਦੀ ਬੀ. ਐਸ. ਸੀ. ਦੀ ਵਿਦਿਆਰਥਣ ਰਿਧਿਮਾ ਨੇ ਤੀਜਾ ਅਤੇ ਦੂਜੇ ਸਾਲ ਦੀ ਬੀ. ਏ. ਦੀ ਵਿਦਿਆਰਥਣ ਪ੍ਰਤਿਭਾ ਨੇ ਚੌਥਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਸਲੋਗਨ ਲਿਖਣ ਮੁਕਾਬਲੇ 'ਚ ਦੂਜੇ ਸਾਲ ਦੀ ਬੀ. ਏ. ਦੀ ਵਿਦਿਆਰਥਣ ਅਨੂ ਨੇ ਪਹਿਲਾ, ਦੂਜੇ ਸਾਲ ਦੀ ਬੀ. ਏ. ਦੀ ਵਿਦਿਆਰਥਣ ਅੰਜਲੀ ਨੇ ਦੂਜਾ ਤੇ ਤੀਜੇ ਸਾਲ ਦੀ ਬੀ. ਐਸ. ਸੀ. ਦੀ ਵਿਦਿਆਰਥਣ ਦੀਪਕ ਦੇਸਵਾਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਇਨ੍ਹਾਂ ਮੁਕਾਬਲਿਆਂ ਦੇ ਸਾਰੇ ਜੇਤੂਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ 'ਲੋਕਤੰਤਰ 'ਚ ਨੌਜਵਾਨਾਂ ਦੀ ਭੂਮਿਕਾ' ਵਿਸ਼ੇ 'ਤੇ ਇਕ ਭਾਸ਼ਨ ਕਰਵਾਇਆ | ਪ੍ਰੋਗਰਾਮ 'ਚ ਬੁਲਾਰੇ ਵਜੋਂ ਸ਼ਿਰਕਤ ਕਰਦਿਆਂ ਡਾ. ਮਨੋਹਰ ਗੋਇਲ, ਐਸੋਸੀਏਟ ਪ੍ਰੋਫੈਸਰ, ਵਣਜ ਵਿਭਾਗ ਨੇ ਆਪਣੇ ਭਾਸ਼ਨ ਰਾਹੀਂ ਵੋਟ ਪਾਉਣ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ | ਨੋਡਲ ਅਫ਼ਸਰ ਡਾ. ਸਵਿਤਾ ਗਰਗ ਨੇ ਵਿਦਿਆਰਥੀਆਂ ਨੂੰ ਵੋਟ ਪਾਉਣ ਦੀ ਮਹੱਤਤਾ ਬਾਰੇ ਦੱਸਿਆ ਅਤੇ ਨੌਜਵਾਨਾਂ ਨੂੰ ਇਕ ਮਜ਼ਬੂਤ ਭਾਰਤ ਬਣਾਉਣ 'ਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ | ਇਸ ਦੌਰਾਨ ਸਾਰੇ ਵਿਦਿਆਰਥੀਆਂ ਨੇ ਆਪਣੇ ਵੋਟ ਪਾਉਣ ਦੇ ਅਧਿਕਾਰ ਦੀ ਸਹੀ ਵਰਤੋਂ ਕਰਨ ਦੀ ਸਹੁੰ ਚੁੱਕੀ | ਇਸ ਦੌਰਾਨ ਕਾਰਜਕਾਰੀ ਪਿ੍ੰਸੀਪਲ ਡਾ. ਅਨਿਲ ਧਵਨ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਵੋਟ ਅਧਿਕਾਰ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਨੌਜਵਾਨ ਪੀੜ੍ਹੀ ਆਪਣੀ ਵੋਟ ਦੀ ਸਮਝਦਾਰੀ ਨਾਲ ਵਰਤੋਂ ਕਰਕੇ ਦੇਸ਼ 'ਚ ਬਦਲਾਅ ਲਿਆ ਸਕਦੀ ਹੈ ਅਤੇ ਰਾਸ਼ਟਰ ਨਿਰਮਾਣ 'ਚ ਇਕ ਸ਼ਕਤੀਸ਼ਾਲੀ ਭੂਮਿਕਾ ਨਿਭਾ ਸਕਦੀ ਹੈ |
ਪਿਛਲੀ ਖ਼ਬਰ ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿਚ ਖੋਜਾਰਥੀਆਂ ਨੇ ਮਨੋਵਿਸ਼ਲੇਸ਼ਣ ਬਾਰੇ ਖੋਜ-ਪੱਤਰ ਕੀਤੇ ਪੇਸ਼ ਅਗਲੀ ਖ਼ਬਰ ਦਿੱਲੀ ਸਰਕਾਰ ਨੇ 15 ਅਗਸਤ ਤੱਕ ਵਧਾਈ ਪਾਣੀ ਬਿੱਲ ਦੀ ਐਲ. ਪੀ.ਐਸ. ਸੀ. ਸਕੀਮ, ਆਰ. ਡਬਲਿਊ. ਏ. ਦੀ ਮੰਗ 'ਤੇ ਫ਼ੈਸਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।