09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਦਿੱਲੀ ਸਰਕਾਰ ਨੇ 15 ਅਗਸਤ ਤੱਕ ਵਧਾਈ ਪਾਣੀ ਬਿੱਲ ਦੀ ਐਲ. ਪੀ.ਐਸ. ਸੀ. ਸਕੀਮ, ਆਰ. ਡਬਲਿਊ. ਏ. ਦੀ ਮੰਗ 'ਤੇ ਫ਼ੈਸਲਾ

ਅਜੀਤ ਡੈਸਕ 31-01-2026
ਨਵੀਂ ਦਿੱਲੀ, 30 ਜਨਵਰੀ (ਮਿਸਰਦੀਪ ਭਾਟੀਆ)-ਦਿੱਲੀ ਸਰਕਾਰ ਨੇ ਪਾਣੀ ਦੇ ਬਿੱਲਾਂ ਦਾ ਭੁਗਤਾਨ ਕਰਨ ਦੀ ਆਖ਼ਰੀ ਮਿਤੀ ਜੋ 31 ਜਨਵਰੀ ਸੀ, ਹੁਣ 15 ਅਗਸਤ ਤੱਕ ਵਧਾ ਦਿੱਤੀ ਹੈ | ਦਿੱਲੀ ਸਰਕਾਰ ਦੇ ਜਲ ਮੰਤਰੀ ਪ੍ਰਵੇਸ਼ ਵਰਮਾ ਨੇ ਇਸ ਫ਼ੈਸਲੇ ਦਾ ਐਲਾਨ ਕੀਤਾ | ਉਨ੍ਹਾਂ ਕਿਹਾ ਕਿ ਲੇਟ ਪੇਮੈਂਟ ਸਰਚਾਰਜ ਛੋਟ ਯੋਜਨਾ (ਐਲ. ਪੀ. ਐਸ. ਸੀ.) ਦੀ ਆਖ਼ਰੀ ਮਿਤੀ 15 ਅਗਸਤ ਤੱਕ ਵਧਾ ਦਿੱਤੀ ਗਈ ਹੈ | ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਦਾ ਮਕਸਦ ਸਿਸਟਮ ਵਿਚ ਸੁਧਾਰ ਕਰਨਾ ਹੈ | ਦਿੱਲੀ ਸਰਕਾਰ ਦਾ ਇਹ ਫ਼ੈਸਲਾ ਆਰ. ਡਬਲਿਊ. ਏ. ਦੀਆਂ ਸ਼ਿਕਾਇਤਾਂ ਤੋਂ ਬਾਅਦ ਆਇਆ ਹੈ | ਆਰ. ਡਬਲਿਊ. ਏ. ਨੇ ਆਪਣੀ ਸ਼ਿਕਾਇਤ ਵਿਚ ਪਾਣੀ ਦੀ ਔਸਤ ਬਿਿਲੰਗ ਅਤੇ ਪੁਰਾਣੇ ਸਿਸਟਮ ਨੂੰ ਲੈ ਕੇ ਸ਼ਿਕਾਇਤ ਕੀਤੀ ਸੀ | ਸਰਕਾਰ ਨੇ ਹੁਣ ਤਰੀਕਾਂ ਵਧਾਉਣ ਦਾ ਐਲਾਨ ਕਰਦੇ ਹੋਏ ਇਹ ਵੀ ਸਾਫ਼ ਕੀਤਾ ਹੈ ਕਿ ਪੂਰੇ ਸਿਸਟਮ ਨੂੰ ਸੁਧਾਰਨ 'ਤੇ ਫੋਕਸ ਕੀਤਾ ਜਾਵੇਗਾ | ਜਲ ਮੰਤਰੀ ਨੇ ਅੱਗੇ ਕਿਹਾ ਕਿ ਐਲ. ਪੀ. ਐਸ. ਸੀ. ਸਕੀਮ ਨੂੰ 15 ਅਗਸਤ ਤੱਕ ਵਧਾਇਆ ਗਿਆ ਹੈ | ਮੁੱਖ ਮੰਤਰੀ ਦੀ ਸਹਿਮਤੀ ਮਿਲ ਗਈ ਹੈ | ਇਸ ਲਈ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ 15 ਅਗਸਤ ਤੱਕ ਇੰਤਜਾਰ ਨਾ ਕਰਨ ਅਤੇ ਜਲਦੀ ਬਿੱਲਾਂ ਦਾ ਭੁਗਤਾਨ ਕਰਨ | ਲੋਕਾਂ ਦਾ ਕੇ. ਵਾਈ. ਸੀ. ਵੀ ਕਰਾਇਆ ਜਾਵੇਗਾ ਅਤੇ ਬਿਿਲੰਗ ਪ੍ਰਣਾਲੀ ਨੂੰ ਹੋਰ ਬਿਹਤਰ ਬਣਾਇਆ ਜਾਵੇਗਾ |
ਪਿਛਲੀ ਖ਼ਬਰ ਮੁਕੰਦ ਲਾਲ ਨੈਸ਼ਨਲ ਕਾਲਜ ਵਿਖੇ ਵੋਟਰ ਦਿਵਸ ਮਨਾਉਣ ਲਈ ਪੋਸਟਰ ਮੇਕਿੰਗ ਤੇ ਸਲੋਗਨ ਲਿਖਣ ਦੇ ਮੁਕਾਬਲੇ ਕਰਵਾਏ ਅਗਲੀ ਖ਼ਬਰ ਫੋਰਟਿਸ ਗੁਰੂਗ੍ਰਾਮ ਵਿਚ 67 ਸਾਲਾ ਔਰਤ ਦੀ ਸਰਜਰੀ ਕਰ ਕੇ 12 ਕਿੱਲੋ ਵਜ਼ਨ ਦਾ ਟਿਊਮਰ ਹਟਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।