ਨਵੀਂ ਦਿੱਲੀ/ਲੀਮਾ, 28 ਨਵੰਬਰ (ਪੀ.ਟੀ.ਆਈ.)-ਦੱਖਣੀ ਅਮਰੀਕੀ ਦੇਸ਼ ਪੇਰੂ ਦੀ ਰਾਜਧਾਨੀ ਲੀਮਾ ’ਚ ਹਵਾਈ ਅੱਡੇ ਵੱਲ ਜਾ ਰਹੇ ਇਕ ਭਾਰਤੀ ਨੌਜਵਾਨ ’ਤੇ ਹਥਿਆਰਬੰਦ ਲੁਟੇਰਿਆਂ ਨੇ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ, ਲੁਟੇਰਿਆਂ ਨੇ ਗੋਲੀਆਂ ਚਲਾ ਕੇ ਗੱਡੀ ਨੂੰ ਨਿਸ਼ਾਨਾ ਬਣਾਇਆ ਤੇ ਸਵਾਰ ਵਿਅਕਤੀਆਂ ਦਾ ਕੀਮਤੀ ਸਾਮਾਨ ਲੁੱਟ ਲਿਆ। ਜ਼ਖ਼ਮੀ ਭਾਰਤੀ ਨੌਜਵਾਨ ਦੀ ਪਛਾਣ 29 ਸਾਲਾ ਵਿਜੇ ਪਗਰਾਨੀ ਵਜੋਂ ਹੋਈ ਹੈ।