ਮੇਲਾਨੀਆ ਟਰੰਪ ਤੇ ਊਸ਼ਾ ਵੈਂਸ ਨੇ ਜੁਆਇੰਟ ਬੇਸ ਐਂਡਰਿਊਜ਼ ਦਾ ਕੀਤਾ ਦੌਰਾ ਜਵਾਨਾਂ ਦੀਆਂ ਕੁਰਬਾਨੀਆਂ ਨੂੰ ਕੀਤਾ ਸਲਾਮ
ਨਿਊਯਾਰਕ, 24 ਨਵੰਬਰ (ਰਾਜੂ ਸਹਿਬਾਜ਼ਪੁਰਾ)-ਅਮਰੀਕਾ ਦੀ ਪ੍ਰਥਮ ਮਹਿਲਾ ਮੇਲਾਨੀਆ ਟਰੰਪ ਤੇ ਉਪ ਰਾਸ਼ਟਰਪਤੀ ਦੀ ਪਤਨੀ ਊਸ਼ਾ ਵੈਂਸ ਨੇ ਮੈਰੀਲੈਂਡ ਦੇ ਜੁਆਇੰਟ ਬੇਸ ਐਂਡਰਿਊਜ਼ ਵਿਖੇ ਫ਼ੌਜੀਆਂ ਦੇ ਪਰਿਵਾਰਾਂ ਨਾਲ ਮਿਲ ਕੇ ਤਿਉਹਾਰਾਂ ਮੌਕੇ ਭੇਜੇ ਜਾਣ ਵਾਲੇ ਪੈਕੇਟ ਤਿਆਰ ਕੀਤੇ। ਅਮਰੀਕਨ ਰੈੱਡ ਕਰਾਸ ਵਲੋਂ ਕਰਵਾਏ ਇਸ ਸਮਾਗਮ ’ਚ ਫ਼ੌਜੀਆਂ ਦੇ ਜੀਵਨ ਸਾਥੀਆਂ ਤੇ ਸੰਸਥਾ ਦੇ ਕਰਮਚਾਰੀਆਂ ਨੇ ਹਿੱਸਾ ਲਿਆ।
ਅਜੀਤ ਡੈਸਕ
25-11-2026