ਬ੍ਰਿਟਿਸ਼ ਕੋਲੰਬੀਆ ਦੇ ਜੰਗਲੀ ਪੰਛੀਆਂ ਦੀਆਂ ਮੌਤਾਂ ਨੇ ਵਧਾਈ ਚਿੰਤਾ
ਵੈਨਕੂਵਰ, 31 ਅਕਤੂਬਰ (ਮਲਕੀਤ ਸਿੰਘ)-ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿਚ ਜੰਗਲੀ ਪੰਛੀਆਂ ਦੀਆਂ ਮੌਤਾਂ ਦੀਆਂ ਲਗਾਤਾਰ ਸਾਹਮਣੇ ਆ ਰਹੀਆਂ ਘਟਨਾਵਾਂ ਕਾਰਨ ਚਿੰਤਾ ਦਾ ਆਲਮ ਮਹਿਸੂਸ ਕੀਤਾ ਜਾ ਰਿਹਾ ਹੈ ਸੂਬੇ ਦੇ ਜੰਗਲੀ ਜੀਵ ਸੰਭਾਲ ਕੇਂਦਰਾਂ ਨੂੰ ਬਿਮਾਰ ਅਤੇ ਮਰੇ ਹੋਏ ਪੰਛੀਆਂ ਸਬੰਧੀ ਲਗਾਤਾਰ ਸੂਚਨਾਵਾਂ ਮਿਲ ਰਹੀਆਂ ਹਨ, ਜਿਸ ਕਾਰਨ ਸੰਬੰਧਿਤ ਅਧਿਕਾਰੀਆਂ ਵਲੋਂ ਸਥਿਤੀ ਉਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਵੇਰਵਿਆ ਅਨੁਸਾਰ ਜੰਗਲੀ ਜੀਵ ਸੰਭਾਲ ਕੇਂਦਰ ਨਾਲ ਸੰਬੰਧਿਤ ਇੱਕ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਦੇ ਕੇਂਦਰ ਵਿੱਚ ਬਿਮਾਰ ਅਤੇ ਮਰੇ ਹੋਏ ਜੰਗਲੀ ਪੰਛੀਆਂ ਬਾਰੇ ਲਗਾਤਾਰ ਫ਼ੋਨ ਆ ਰਹੇ ਹਨ।
ਵੈਨਕੂਵਰ, 31 ਅਕਤੂਬਰ (ਮਲਕੀਤ ਸਿੰਘ)-ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿਚ ਜੰਗਲੀ ਪੰਛੀਆਂ ਦੀਆਂ ਮੌਤਾਂ ਦੀਆਂ ਲਗਾਤਾਰ ਸਾਹਮਣੇ ਆ ਰਹੀਆਂ ਘਟਨਾਵਾਂ ਕਾਰਨ ਚਿੰਤਾ ਦਾ ਆਲਮ ਮਹਿਸੂਸ ਕੀਤਾ ਜਾ ਰਿਹਾ ਹੈ ਸੂਬੇ ਦੇ ਜੰਗਲੀ ਜੀਵ ਸੰਭਾਲ ਕੇਂਦਰਾਂ ਨੂੰ ਬਿਮਾਰ ਅਤੇ ਮਰੇ ਹੋਏ ਪੰਛੀਆਂ ਸਬੰਧੀ ਲਗਾਤਾਰ ਸੂਚਨਾਵਾਂ ਮਿਲ ਰਹੀਆਂ ਹਨ, ਜਿਸ ਕਾਰਨ ਸੰਬੰਧਿਤ ਅਧਿਕਾਰੀਆਂ ਵਲੋਂ ਸਥਿਤੀ ਉਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਵੇਰਵਿਆ ਅਨੁਸਾਰ ਜੰਗਲੀ ਜੀਵ ਸੰਭਾਲ ਕੇਂਦਰ ਨਾਲ ਸੰਬੰਧਿਤ ਇੱਕ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਦੇ ਕੇਂਦਰ ਵਿੱਚ ਬਿਮਾਰ ਅਤੇ ਮਰੇ ਹੋਏ ਜੰਗਲੀ ਪੰਛੀਆਂ ਬਾਰੇ ਲਗਾਤਾਰ ਫ਼ੋਨ ਆ ਰਹੇ ਹਨ। ਇਸ ਸਥਿਤੀ ਨੇ ਜੰਗਲੀ ਜੀਵਾਂ ਦੀ ਸੁਰੱਖਿਆ ਸਬੰਧੀ ਚਿੰਤਾਵਾਂ ਵਧਾ ਦਿੱਤੀਆਂ ਹਨ।ਦੂਜੇ ਪਾਸੇ, ਬ੍ਰਿਟਿਸ਼ ਕੋਲੰਬੀਆ ਦੇ ਪੋਲਟਰੀ ਐਮਰਜੈਂਸੀ ਕਾਰਵਾਈ ਕੇਂਦਰ ਨੇ ਦੱਸਿਆ ਹੈ ਕਿ ਹੁਣ ਤੱਕ ਸੂਬੇ ਦੇ ਮੁਰਗੀ ਪਾਲਣ ਫਾਰਮਾਂ ਵਿੱਚ ਬਰਡ ਫਲੂ ਦੀ ਲਾਗ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਹਾਲਾਂਕਿ, ਜੰਗਲੀ ਪੰਛੀਆਂ ਵਿਚ ਬਿਮਾਰੀ ਫੈਲਣ ਦੀ ਸੰਭਾਵਨਾ ਨੂੰ ਦੇਖਦਿਆਂ ਨਿਗਰਾਨੀ ਰੱਖੀ ਜਾ ਰਹੀ ਹੈ।ਬਰਡ ਫਲੂ ਇਕ ਵਾਇਰਸ ਕਾਰਨ ਫੈਲਣ ਵਾਲੀ ਬਿਮਾਰੀ ਹੈ, ਜੋ ਖ਼ਾਸ ਕਰਕੇ ਜੰਗਲੀ ਅਤੇ ਘਰੇਲੂ ਪੰਛੀਆਂ ਨੂੰ ਪ੍ਰਭਾਵਿਤ ਕਰਦੀ ਹੈ। ਮਾਹਿਰਾਂ ਅਨੁਸਾਰ ਪ੍ਰਵਾਸੀ ਪੰਛੀਆਂ ਰਾਹੀਂ ਵੀ ਇਹ ਬਿਮਾਰੀ ਇੱਕ ਇਲਾਕੇ ਤੋਂ ਦੂਜੇ ਇਲਾਕੇ ਤੱਕ ਪਹੁੰਚ ਸਕਦੀ ਹੈ।ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਜੇਕਰ ਕਿਸੇ ਥਾਂ ਬਿਮਾਰ ਜਾਂ ਮਰੇ ਹੋਏ ਜੰਗਲੀ ਪੰਛੀ ਮਿਲਣ ਤਾਂ ਉਨ੍ਹਾਂ ਨੂੰ ਨੰਗੇ ਹੱਥਾਂ ਨਾਲ ਨਾ ਛੂਹਿਆ ਜਾਵੇ ਅਤੇ ਸੰਬੰਧਿਤ ਜੰਗਲੀ ਜੀਵ ਵਿਭਾਗ ਨੂੰ ਸੂਚਿਤ ਕੀਤਾ ਜਾਵੇ।