21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਅਮਰੀਕਾ ਵਿਚ 4 ਲੋਕਾਂ ਦੀ ਗੋਲੀਆਂ ਮਾਰ ਕੇ ਹੱਤਿਆ - ਹਮਲਾਵਰ ਨੇ ਵੀ ਕੀਤੀ ਖ਼ੁਦਕੁਸ਼ੀ

ਨਿਊਯਾਰਕ, 20 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੇ ਇਲੀਨੋਇਸ ਸੂਬੇ ਦੇ ਮੁੰਡੇਲਿਨ ਸ਼ਹਿਰ ਵਿਚ ਇਕ ਘਰ ਅੰਦਰ ਚਾਰ ਲੋਕਾਂ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਤੋਂ ਬਾਅਦ ਹਮਲਾਵਰ ਵਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਮੁਤਾਬਕ ਮ੍ਰਿਤਕਾਂ ਵਿਚ ਤਿੰਨ ਪੁਰਸ਼ ਅਤੇ ਦੋ ਔਰਤਾਂ ਸ਼ਾਮਿਲ ਹਨ।

ਅਜੀਤ ਡੈਸਕ 21-10-2026
ਨਿਊਯਾਰਕ, 20 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੇ ਇਲੀਨੋਇਸ ਸੂਬੇ ਦੇ ਮੁੰਡੇਲਿਨ ਸ਼ਹਿਰ ਵਿਚ ਇਕ ਘਰ ਅੰਦਰ ਚਾਰ ਲੋਕਾਂ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਤੋਂ ਬਾਅਦ ਹਮਲਾਵਰ ਵਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਮੁਤਾਬਕ ਮ੍ਰਿਤਕਾਂ ਵਿਚ ਤਿੰਨ ਪੁਰਸ਼ ਅਤੇ ਦੋ ਔਰਤਾਂ ਸ਼ਾਮਿਲ ਹਨ।ਜਾਣਕਾਰੀ ਅਨੁਸਾਰ ਐਤਵਾਰ ਦੁਪਹਿਰ ਜਦੋਂ ਲੋਕ ਸ਼ਿਕਾਗੋ ਬੀਅਰਜ਼ ਦਾ ਫੁੱਟਬਾਲ ਮੈਚ ਦੇਖ ਰਹੇ ਸਨ ਤਾਂ ਕੁਝ ਗੁਆਂਢੀਆਂ ਨੂੰ ਪਟਾਕਿਆਂ ਵਰਗੀਆਂ ਆਵਾਜ਼ਾਂ ਸੁਣਾਈ ਦਿੱਤੀਆਂ। ਉਸ ਵੇਲੇ ਕਿਸੇ ਨੂੰ ਸ਼ੱਕ ਨਹੀਂ ਹੋਇਆ ਕਿ ਇਹ ਗੋਲੀਆਂ ਦੀਆਂ ਆਵਾਜ਼ਾਂ ਸਨ।ਰਾਤ ਕਰੀਬ 11:45 ਵਜੇ ਇਕ ਪਰਿਵਾਰਕ ਮੈਂਬਰ ਵਲੋਂ ਆਪਣੇ ਰਿਸ਼ਤੇਦਾਰ ਨਾਲ ਸੰਪਰਕ ਨਾ ਹੋਣ ਦੀ ਸੂਚਨਾ ਮਿਲਣ ‘ਤੇ ਪੁਲਿਸ ਵੈਲਿੰਗਟਨ ਐਵੇਨਿਊ ਸਥਿਤ ਘਰ ਪਹੁੰਚੀ। ਅੰਦਰ ਦਾਖ਼ਲ ਹੋਣ ‘ਤੇ ਪੰਜ ਵਿਅਕਤੀ ਮ੍ਰਿਤਕ ਮਿਲੇ। ਸਾਰਿਆਂ ਨੂੰ ਨੇੜਿਓਂ ਗੋਲੀਆਂ ਲੱਗੀਆਂ ਸਨ ਅਤੇ ਮੌਕੇ ਤੋਂ ਦੋ ਪਿਸਤੌਲ ਬਰਾਮਦ ਹੋਏ ਹਨ। ਇਹ ਘਰ 77 ਸਾਲਾ ਪਸ਼ੂਆਂ ਦੀ ਡਾਕਟਰ ਰੇਬੇਕਾ ਸ਼ਮਿਟ, ਉਨ੍ਹਾਂ ਦੇ 80 ਸਾਲਾ ਪਤੀ ਜੇਮਜ਼ ਸ਼ਮਿਟ ਅਤੇ 51 ਸਾਲਾ ਪੁੱਤਰ ਬ੍ਰਾਇਨ ਦੇ ਨਾਂਅ ‘ਤੇ ਦਰਜ ਹੈ। ਪਰਿਵਾਰ ਲਿਬਰਟੀਵਿਲ ਵਿਚ ਪਸ਼ੂਆਂ ਦੇ ਇਲਾਜ ਨਾਲ ਜੁੜਿਆ ਕਾਰੋਬਾਰ ਵੀ ਚਲਾਉਂਦਾ ਰਿਹਾ ਹੈ। ਹਾਲਾਂਕਿ, ਪੁਲਿਸ ਨੇ ਅਜੇ ਇਹ ਪੁਸ਼ਟੀ ਨਹੀਂ ਕੀਤੀ ਕਿ ਇਨ੍ਹਾਂ ਵਿੱਚੋਂ ਕੌਣ-ਕੌਣ ਮ੍ਰਿਤਕਾਂ ਵਿੱਚ ਸ਼ਾਮਿਲ ਹੈ।ਜਾਂਚ ਅਧਿਕਾਰੀਆਂ ਮੁਤਾਬਕ ਚਾਰ ਲੋਕਾਂ ਦੀ ਹੱਤਿਆ ਤੋਂ ਬਾਅਦ ਹਮਲਾਵਰ ਨੇ ਖ਼ੁਦ ਨੂੰ ਗੋਲੀ ਮਾਰ ਲਈ।
ਪਿਛਲੀ ਖ਼ਬਰ ਬਰਤਾਨੀਆ ਵਿਚ ਬੇਰੁਜ਼ਗਾਰੀ ਦਰ ਘਟ ਕੇ 4.7 ਫ਼ੀਸਦੀ ਹੋਈ ਅਗਲੀ ਖ਼ਬਰ ਟਰੰਪ ਵਲੋਂ ਭਾਰਤੀ ਮੂਲ ਦੇ ਡਾ . ਜੈ ਭੱਟਾਚਾਰੀਆ ਦੀ ਸ਼ਲਾਘਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।