20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਸਾਊਥਾਲ ’ਚ ਪੰਜਾਬੀ ਵਲੋਂ ਖੁਦਕੁਸ਼ੀ

ਸਾਊਥਾਲ ’ਚ ਪੰਜਾਬੀ ਵਲੋਂ ਖੁਦਕੁਸ਼ੀ

ਅਜੀਤ ਡੈਸਕ 20-10-2026

ਲੰਡਨ, 19 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਪੱਛਮੀ ਲੰਡਨ ਦੇ ਸਾਊਥਾਲ ਇਲਾਕੇ ਵਿਚ ਨੌਜਵਾਨ ਕਵਲਜੀਤ ਸਿੰਘ (20) ਵਲੋਂ ਖ਼ੁਦਕੁਸ਼ੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਸਕਰਨ ਸਿੰਘ ਨੇ ਦੱਸਿਆ ਕਿ ਕਵਲਜੀਤ ਸਿੰਘ ਦਾ ਸੰਬੰਧ ਹਰਿਆਣਾ ਸੂਬੇ ਦੇ ਜ਼ਿਲ੍ਹਾ ਕਰਨਾਲ ਦੀ ਤਹਿਸੀਲ ਇੰਦਰੀ ਅਧੀਨ ਪੈਂਦੇ ਪਿੰਡ ਧਮਨਹੇੜੀ ਨਾਲ ਹੈ। ਉਹ ਤਿੰਨ ਕੁ ਮਹੀਨੇ ਪਹਿਲਾਂ ਹੀ ਇੰਗਲੈਂਡ ਆਇਆ ਸੀ। ਪਰ ਇੱਥੇ ਉਸ ਨੂੰ ਕੰਮਕਾਜ ਵਾਲੀ ਥਾਂ ਤੋਂ ਤਨਖ਼ਾਹ ਨਹੀਂ ਮਿਲੀ ਅਤੇ ਉਹ ਹੋਰ ਵੀ ਕਈ ਕਾਰਨਾਂ ਕਰਕੇ ਪ੍ਰੇਸ਼ਾਨ ਸੀ। ਕਵਲਜੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਅੰਤਿਮ ਰਸਮਾਂ ਲਈ ਭਾਰਤ ਭੇਜਣ ਵਾਸਤੇ ਯਤਨ ਕੀਤੇ ਜਾ ਰਹੇ ਹਨ ।

 

ਪਿਛਲੀ ਖ਼ਬਰ ਮੱਧ ਪੂਰਬ ’ਚ ਗੱਲਬਾਤ ਅਸਫਲ ਰਹਿਣ ’ਤੇ ਸਰਗਰਮ ਹੋਵੇਗਾ ਸਮੂਹਿਕ ਸੁਰੱਖਿਆ ਤੰਤਰ-ਪਾਕਿਸਤਾਨੀ ਫ਼ੌਜ ਅਗਲੀ ਖ਼ਬਰ ਮੁੱਖ ਮੰਤਰੀ ਤੇ ਡੀ. ਜੀ. ਪੀ ਪੰਜਾਬ ਅਸਤੀਫਾ ਦੇਣ-ਮਦਨੀਪੁਰ, ਬੋਪਾਰਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।