20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਮੈਸਾਚੂਸੇਟਸ ’ ਚ ਰਿਪਬਲਿਕਨ ਪਾਰਟੀ ਨੂੰ ਵੱਡਾ ਝਟਕਾ ਨਸ਼ੇ ਵਿਚ ਗੱਡੀ ਚਲਾਉਣ ਦੇ ਦੋਸ਼ ਹੇਠ ਉਮੀਦਵਾਰ ਗ੍ਰਿਫ਼ਤਾਰ, ਚੋਣ ਮੁਹਿੰਮ ਛੱਡੀ

ਨਿਊਯਾਰਕ, 19 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)– ਅਮਰੀਕਾ ਦੇ ਮੈਸਾਚੂਸੇਟਸ ਸੂਬੇ ਵਿਚ ਚੋਣਾਂ ਤੋਂ ਕੁਝ ਦਿਨ ਪਹਿਲਾਂ ਰਿਪਬਲਿਕਨ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਲੈਫਟੀਨੈਂਟ ਗਵਰਨਰ ਦੇ ਅਹੁਦੇ ਲਈ ਪਾਰਟੀ ਦੇ ਉਮੀਦਵਾਰ ਸ਼ੌਨ ਓਲੀਵਰ ਨੂੰ ਸ਼ਰਾਬ ਦੇ ਨਸ਼ੇ ਵਿਚ ਗੱਡੀ ਚਲਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ।

ਅਜੀਤ ਡੈਸਕ 20-10-2026
ਨਿਊਯਾਰਕ, 19 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)– ਅਮਰੀਕਾ ਦੇ ਮੈਸਾਚੂਸੇਟਸ ਸੂਬੇ ਵਿਚ ਚੋਣਾਂ ਤੋਂ ਕੁਝ ਦਿਨ ਪਹਿਲਾਂ ਰਿਪਬਲਿਕਨ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਲੈਫਟੀਨੈਂਟ ਗਵਰਨਰ ਦੇ ਅਹੁਦੇ ਲਈ ਪਾਰਟੀ ਦੇ ਉਮੀਦਵਾਰ ਸ਼ੌਨ ਓਲੀਵਰ ਨੂੰ ਸ਼ਰਾਬ ਦੇ ਨਸ਼ੇ ਵਿਚ ਗੱਡੀ ਚਲਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਘਟਨਾ ਤੋਂ ਬਾਅਦ ਉਨ੍ਹਾਂ ਨੂੰ ਆਪਣੀ ਚੋਣ ਮੁਹਿੰਮ ਛੱਡਣੀ ਪਈ ਹੈ। ਪੁਲਿਸ ਮੁਤਾਬਕ ਨਿਊ ਬੈੱਡਫੋਰਡ ਸ਼ਹਿਰ ਵਿਚ ਓਲੀਵਰ ਦੀ ਐੱਸਯੂਵੀ ਬੇਕਾਬੂ ਹੋ ਕੇ ਪਲਟ ਗਈ ਅਤੇ ਸੜਕ ਕਿਨਾਰੇ ਖੜ੍ਹੀਆਂ ਗੱਡੀਆਂ ਨਾਲ ਟਕਰਾਅ ਗਈ। ਹਾਦਸੇ ਵਿਚ ਕੁੱਲ ਪੰਜ ਗੱਡੀਆਂ ਸ਼ਾਮਿਲ ਸਨ, ਜਿਨ੍ਹਾਂ ਵਿਚੋਂ ਦੋ ਨੂੰ ਭਾਰੀ ਨੁਕਸਾਨ ਪਹੁੰਚਿਆ। ਓਲੀਵਰ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਜਾਂਚ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਓਲੀਵਰ ਵਿਰੁੱਧ ਨਸ਼ੇ ਵਿਚ ਗੱਡੀ ਚਲਾਉਣ, ਲਾਪਰਵਾਹੀ ਵਰਤਣ, ਤੇਜ਼ ਰਫ਼ਤਾਰ ਅਤੇ ਟ੍ਰੈਫਿਕ ਨਿਯਮ ਤੋੜਨ ਦੇ ਦੋਸ਼ ਲਗਾਏ ਹਨ। ਰਿਪਬਲਿਕਨ ਪਾਰਟੀ ਵਲੋਂ ਗਵਰਨਰ ਦੀ ਚੋਣ ਲੜ ਰਹੇ ਮਾਈਕ ਮਿਨੋਗ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕਰਦਿਆਂ ਓਲੀਵਰ ਨੂੰ ਤੁਰੰਤ ਚੋਣ ਮੁਹਿੰਮ ਤੋਂ ਹਟਣ ਲਈ ਕਿਹਾ। ਇਸ ਤੋਂ ਬਾਅਦ ਓਲੀਵਰ ਨੇ ਆਪਣੀ ਮੁਹਿੰਮ ਰੋਕਣ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਨਿੱਜੀ ਮਾਮਲੇ ਕਾਰਨ ਚੋਣਾਂ ਦੇ ਅਹਿਮ ਮੁੱਦੇ ਪਿੱਛੇ ਰਹਿ ਜਾਣ।
ਪਿਛਲੀ ਖ਼ਬਰ ਨੇਤਨਯਾਹੂ ਮੁੜ ਪ੍ਰਧਾਨ ਮੰਤਰੀ ਨਾ ਬਣੇ ਤਾਂ ਈਰਾਨ ਨਾਲ ਅਮਰੀਕਾ ਨੂੰ ਇਕੱਲੇ ਨਜਿੱਠਣਾ ਪਵੇਗਾ - ਟਰੰਪ ਅਗਲੀ ਖ਼ਬਰ ਜਨਮ ਤੋਂ ਕੁਝ ਘੰਟਿਆਂ ਬਾਅਦ ਮਾਂ ਨੇ ਟੈਲੀਫ਼ੋਨ ਬੂਥ ਵਿਚ ਛੱਡੀ ਨਵਜੰਮੀ ਧੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।