17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਮਨਜੀਤ ਸਿੰਘ ਬੇਦੀ ਫੂਡ ਸਟੈਂਪ ਧੋਖਾਧੜੀ ਮਾਮਲੇ ਵਿਚ ਭਾਰਤ ਭੱਜੇ ਕਥਿਤ ਦੋਸ਼ੀ ਨੂੰ ਅਮਰੀਕਾ ਵਾਪਸ ਲਿਆਂਦਾ

ਨਿਊਯਾਰਕ, 16 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੇ ਵਾਸ਼ਿੰਗਟਨ ਸੂਬੇ ਵਿਚ ਸਰਕਾਰੀ ਫੂਡ ਸਟੈਂਪ ਯੋਜਨਾ ਤਹਿਤ ਲਗਭਗ 6 ਲੱਖ ਡਾਲਰ ਦੀ ਧੋਖਾਧੜੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਮਨਜੀਤ ਸਿੰਘ ਬੇਦੀ ਨੂੰ ਭਾਰਤ ਤੋਂ ਵਾਪਸ ਅਮਰੀਕਾ ਲਿਆਂਦਾ ਗਿਆ ਹੈ। 64 ਸਾਲਾ ਬੇਦੀ ਵਾਸ਼ਿੰਗਟਨ ਦੇ ਕੈਂਟ ਸ਼ਹਿਰ ਦਾ ਰਹਿਣ ਵਾਲਾ ਹੈ ਅਤੇ ਟੈਕੋਮਾ ਵਿਚ ਇਕ ਕਰਿਆਨੇ ਦੀ ਦੁਕਾਨ ਚਲਾਉਂਦਾ ਸੀ।

ਅਜੀਤ ਡੈਸਕ 17-10-2026
ਨਿਊਯਾਰਕ, 16 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੇ ਵਾਸ਼ਿੰਗਟਨ ਸੂਬੇ ਵਿਚ ਸਰਕਾਰੀ ਫੂਡ ਸਟੈਂਪ ਯੋਜਨਾ ਤਹਿਤ ਲਗਭਗ 6 ਲੱਖ ਡਾਲਰ ਦੀ ਧੋਖਾਧੜੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਮਨਜੀਤ ਸਿੰਘ ਬੇਦੀ ਨੂੰ ਭਾਰਤ ਤੋਂ ਵਾਪਸ ਅਮਰੀਕਾ ਲਿਆਂਦਾ ਗਿਆ ਹੈ। 64 ਸਾਲਾ ਬੇਦੀ ਵਾਸ਼ਿੰਗਟਨ ਦੇ ਕੈਂਟ ਸ਼ਹਿਰ ਦਾ ਰਹਿਣ ਵਾਲਾ ਹੈ ਅਤੇ ਟੈਕੋਮਾ ਵਿਚ ਇਕ ਕਰਿਆਨੇ ਦੀ ਦੁਕਾਨ ਚਲਾਉਂਦਾ ਸੀ।ਅਮਰੀਕੀ ਨਿਆਂ ਵਿਭਾਗ ਅਨੁਸਾਰ ਬੇਦੀ ਖ਼ਿਲਾਫ਼ ਅਪ੍ਰੈਲ 2026 ਵਿਚ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਸੀ। ਅਦਾਲਤ ਵਿਚ ਆਪਣੇ ਆਪ ਨੂੰ ਬੇਕਸੂਰ ਦੱਸਣ ਤੋਂ ਕਰੀਬ ਇਕ ਹਫ਼ਤੇ ਬਾਅਦ ਉਹ ਅਮਰੀਕਾ ਛੱਡ ਕੇ ਭਾਰਤ ਚਲਾ ਗਿਆ ਸੀ।ਉਪਰੰਤ ਸੰਘੀ ਜਾਂਚ ਏਜੰਸੀ (ਐੱਫ.ਬੀ.ਆਈ.) ਨੇ ਉਸ ਨੂੰ ਸਭ ਤੋਂ ਵੱਧ ਲੋੜੀਂਦੇ ਧੋਖਾਧੜੀ ਦੇ ਮੁਲਜ਼ਮਾਂ ਦੀ ਸੂਚੀ ਵਿਚ ਸ਼ਾਮਿਲ ਕਰ ਦਿੱਤਾ। ਭਾਰਤੀ ਅਧਿਕਾਰੀਆਂ ਨੇ ਉਸ ਨੂੰ ਹਿਰਾਸਤ ਵਿਚ ਲੈ ਕੇ ਅਮਰੀਕੀ ਏਜੰਸੀਆਂ ਦੇ ਹਵਾਲੇ ਕਰ ਦਿੱਤਾ।ਜਾਂਚ ਏਜੰਸੀਆਂ ਮੁਤਾਬਕ ਬੇਦੀ ਦੀ ਦੁਕਾਨ ਨੂੰ ਫਰਵਰੀ 2024 ਵਿਚ ਸਰਕਾਰੀ ਫੂਡ ਸਟੈਂਪ ਯੋਜਨਾ ਤਹਿਤ ਭੁਗਤਾਨ ਲੈਣ ਦੀ ਮਨਜ਼ੂਰੀ ਮਿਲੀ ਸੀ। ਦੋਸ਼ ਹੈ ਕਿ ਉਹ ਗਾਹਕਾਂ ਨੂੰ ਰਾਸ਼ਨ ਦੇਣ ਦੀ ਬਜਾਏ ਉਨ੍ਹਾਂ ਦੇ ਈ.ਬੀ.ਟੀ. ਕਾਰਡਾਂ ਵਿਚੋਂ ਪੈਸੇ ਕੱਢ ਕੇ ਅੱਧੀ ਰਕਮ ਨਕਦ ਦੇ ਦਿੰਦਾ ਸੀ ਅਤੇ ਬਾਕੀ ਆਪਣੇ ਕੋਲ ਰੱਖ ਲੈਂਦਾ ਸੀ। ਸਰਕਾਰੀ ਦੋਸ਼ਾਂ ਅਨੁਸਾਰ ਮਾਰਚ 2024 ਤੋਂ ਜੂਨ 2025 ਤੱਕ ਇਸ ਤਰੀਕੇ ਨਾਲ ਘੱਟੋ-ਘੱਟ 6 ਲੱਖ ਡਾਲਰ ਦੀ ਧੋਖਾਧੜੀ ਕੀਤੀ ਗਈ।ਕਾਰਜਕਾਰੀ ਅਮਰੀਕੀ ਅਟਾਰਨੀ ਚਾਰਲਸ ਨੀਲ ਫਲਾਇਡ ਨੇ ਕਿਹਾ ਕਿ ਬੇਦੀ ਦੇ ਦੇਸ਼ ਛੱਡ ਕੇ ਭੱਜਣ ਕਾਰਨ ਸਰਕਾਰ ਅਦਾਲਤ ਤੋਂ ਉਸ ਨੂੰ ਮੁਕੱਦਮੇ ਦੀ ਸੁਣਵਾਈ ਤੱਕ ਹਿਰਾਸਤ ਵਿਚ ਰੱਖਣ ਦੀ ਮੰਗ ਕਰੇਗੀ। ਨਿਆਂ ਵਿਭਾਗ ਮੁਤਾਬਕ ਬੇਦੀ ਖ਼ਿਲਾਫ਼ ਲੱਗੇ ਦੋਸ਼ ਸਾਬਤ ਹੋਣ ’ਤੇ ਉਸ ਨੂੰ 20 ਸਾਲ ਤੱਕ ਦੀ ਕੈਦ ਅਤੇ ਢਾਈ ਲੱਖ ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਹੈ।
ਪਿਛਲੀ ਖ਼ਬਰ ਅਮਰੀਕਾ ਵਿਚ ਬਿਨਾਂ ਵਕੀਲਾਂ ਦੇ ਦੇਸ਼ ਨਿਕਾਲੇ ਦਾ ਸਾਹਮਣਾ ਕਰ ਰਹੇ ਹਨ ਮਾਸੂਮ ਬੱਚੇ ਅਗਲੀ ਖ਼ਬਰ ਸ਼ੂਗਰ ਜਾਗਰੂਕਤਾ ਸੈਮੀਨਾਰ 18 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।