09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਬਰਮਿੰਘਮ ਹਵਾਈ ਅੱਡੇ ਦੇ ਵਿਸਥਾਰ ਲਈ 2 ਅਰਬ ਪੌਂਡ ਦੀ ਵੱਡੀ ਯੋਜਨਾ ਦਾ ਐਲਾਨ

ਲੰਡਨ, 8 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਪ੍ਰਮੁੱਖ ਹਵਾਈ ਅੱਡਿਆਂ ਵਿਚੋਂ ਇਕ ਬਰਮਿੰਘਮ ਹਵਾਈ ਅੱਡੇ ਦੇ ਵਿਸਥਾਰ ਲਈ 2 ਅਰਬ ਪੌਂਡ ਦੀ ਮਹੱਤਵਪੂਰਨ ਯੋਜਨਾ ਦਾ ਐਲਾਨ ਕੀਤਾ ਹੈ। ਇਸ ਯੋਜਨਾ ਨਾਲ ਵੈਸਟ ਮਿਡਲੈਂਡਜ਼ ਦੇ ਆਰਥਿਕ ਵਿਕਾਸ ਨੂੰ ਵੱਡਾ ਹੁਲਾਰਾ ਮਿਲਣ ਅਤੇ 50 ਹਜ਼ਾਰ ਤੋਂ ਵੱਧ ਨਵੀਆਂ ਨੌਕਰੀਆਂ ਪੈਦਾ ਹੋਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ।

ਅਜੀਤ ਡੈਸਕ 09-10-2026
ਲੰਡਨ, 8 ਅਕਤੂਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਪ੍ਰਮੁੱਖ ਹਵਾਈ ਅੱਡਿਆਂ ਵਿਚੋਂ ਇਕ ਬਰਮਿੰਘਮ ਹਵਾਈ ਅੱਡੇ ਦੇ ਵਿਸਥਾਰ ਲਈ 2 ਅਰਬ ਪੌਂਡ ਦੀ ਮਹੱਤਵਪੂਰਨ ਯੋਜਨਾ ਦਾ ਐਲਾਨ ਕੀਤਾ ਹੈ। ਇਸ ਯੋਜਨਾ ਨਾਲ ਵੈਸਟ ਮਿਡਲੈਂਡਜ਼ ਦੇ ਆਰਥਿਕ ਵਿਕਾਸ ਨੂੰ ਵੱਡਾ ਹੁਲਾਰਾ ਮਿਲਣ ਅਤੇ 50 ਹਜ਼ਾਰ ਤੋਂ ਵੱਧ ਨਵੀਆਂ ਨੌਕਰੀਆਂ ਪੈਦਾ ਹੋਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ।ਹਵਾਈ ਅੱਡੇ ਵਲੋਂ ਜਾਰੀ ਕੀਤੇ ਗਏ ਖਰੜਾ ਮਾਸਟਰ ਪਲਾਨ ਅਨੁਸਾਰ ਅਗਲੇ 15 ਸਾਲਾਂ ਦੌਰਾਨ ਹਵਾਈ ਅੱਡੇ ਦੀ ਸਾਲਾਨਾ ਯਾਤਰੀ ਸਮਰੱਥਾ ਲਗਭਗ 3 ਕਰੋੜ ਤੱਕ ਪਹੁੰਚਾਉਣ ਦਾ ਟੀਚਾ ਰੱਖਿਆ ਗਿਆ ਹੈ। ਇਸ ਨਾਲ ਵੈਸਟ ਮਿਡਲੈਂਡਜ਼ ਦੀ ਆਰਥਿਕਤਾ ਵਿੱਚ ਲਗਭਗ 3.6 ਅਰਬ ਪੌਂਡ ਦਾ ਵਾਧੂ ਯੋਗਦਾਨ ਹੋਣ ਦਾ ਅੰਦਾਜ਼ਾ ਹੈ। ਯੋਜਨਾ ਅਨੁਸਾਰ 50 ਹਜ਼ਾਰ ਤੋਂ ਵੱਧ ਸੰਭਾਵਿਤ ਨਵੀਆਂ ਨੌਕਰੀਆਂ ਵਿਚੋਂ ਲਗਭਗ 3,800 ਨੌਕਰੀਆਂ ਸਿੱਧੇ ਤੌਰ ਉਤੇ ਹਵਾਈ ਅੱਡੇ ਦੇ ਅੰਦਰ ਪੈਦਾ ਹੋਣਗੀਆਂ। ਬਾਕੀ ਰੁਜ਼ਗਾਰ ਦੇ ਮੌਕੇ ਸੈਰ-ਸਪਾਟਾ, ਹੋਟਲ, ਆਵਾਜਾਈ, ਵਪਾਰ, ਸਪਲਾਈ ਚੇਨ ਅਤੇ ਹੋਰ ਸਬੰਧਤ ਖੇਤਰਾਂ ਵਿੱਚ ਪੈਦਾ ਹੋਣ ਦੀ ਉਮੀਦ ਹੈ।ਵਿਸਥਾਰ ਯੋਜਨਾ ਵਿੱ ਮੌਜੂਦਾ ਰਨਵੇ ਦੀ ਸਮਰੱਥਾ ਦੀ ਬਿਹਤਰ ਵਰਤੋਂ, ਯਾਤਰੀ ਟਰਮੀਨਲਾਂ ਦਾ ਆਧੁਨਿਕੀਕਰਨ, ਸਮਾਨ ਸੰਭਾਲਣ ਵਾਲੀਆਂ ਸਹੂਲਤਾਂ ਵਿੱਚ ਸੁਧਾਰ, ਜਹਾਜ਼ਾਂ ਲਈ ਵਾਧੂ ਪਾਰਕਿੰਗ ਸਟੈਂਡ ਅਤੇ ਹਵਾਈ ਅੱਡੇ ਤੱਕ ਆਵਾਜਾਈ ਦੇ ਬਿਹਤਰ ਪ੍ਰਬੰਧ ਸ਼ਾਮਿਲ ਹਨ।ਬਰਤਾਨੀਆ ਦੀ ਟਰਾਂਸਪੋਰਟ ਮੰਤਰੀ ਹਾਈਡੀ ਅਲੈਗਜ਼ੈਂਡਰ ਨੇ ਇਸ ਯੋਜਨਾ ਦਾ ਸਵਾਗਤ ਕਰਦਿਆਂ ਕਿਹਾ ਕਿ ਇਸ ਨਾਲ ਵੈਸਟ ਮਿਡਲੈਂਡਜ਼ ਵਿਚ ਨਿਵੇਸ਼ ਵਧੇਗਾ ਅਤੇ ਸਥਾਨਕ ਲੋਕਾਂ ਲਈ ਹਜ਼ਾਰਾਂ ਚੰਗੀ ਤਨਖ਼ਾਹ ਵਾਲੀਆਂ ਨੌਕਰੀਆਂ ਦੇ ਮੌਕੇ ਪੈਦਾ ਹੋਣਗੇ।ਵੈਸਟ ਮਿਡਲੈਂਡਜ਼ ਦੇ ਮੇਅਰ ਰਿਚਰਡ ਪਾਰਕਰ ਨੇ ਕਿਹਾ ਕਿ ਇਹ ਯੋਜਨਾ ਇਲਾਕੇ ਦੀ ਆਰਥਿਕਤਾ ਲਈ ਮਹੱਤਵਪੂਰਨ ਸਾਬਤ ਹੋਵੇਗੀ। ਇਸ ਨਾਲ ਸਥਾਨਕ ਕਾਰੋਬਾਰਾਂ ਨੂੰ ਲਾਭ ਅਤੇ ਅੰਤਰਰਾਸ਼ਟਰੀ ਹਵਾਈ ਸੰਪਰਕ ਵਿੱਚ ਸੁਧਾਰ ਹੋਣਗੇ।ਹਵਾਈ ਅੱਡੇ ਦੇ ਮੁੱਖ ਕਾਰਜਕਾਰੀ ਅਧਿਕਾਰੀ ਨਿਕ ਬਾਰਟਨ ਨੇ ਕਿਹਾ ਕਿ 2 ਅਰਬ ਪੌਂਡ ਦਾ ਪ੍ਰਸਤਾਵਿਤ ਨਿਵੇਸ਼ ਹਵਾਈ ਅੱਡੇ ਦੇ ਇਤਿਹਾਸ ਵਿੱਚ ਬੇਮਿਸਾਲ ਹੋਵੇਗਾ। ਹਵਾਈ ਅੱਡੇ ਵਲੋਂ 16 ਅਕਤੂਬਰ ਤੋਂ ਜਨਤਕ ਸਲਾਹ-ਮਸ਼ਵਰੇ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਇਸ ਦੌਰਾਨ ਲਗਭਗ 20 ਸਮਾਗਮ ਕਰਵਾਏ ਜਾਣਗੇ, ਜਿਥੇ ਸਥਾਨਕ ਵਸਨੀਕ, ਕਾਰੋਬਾਰੀ ਅਤੇ ਹੋਰ ਸਬੰਧਤ ਧਿਰਾਂ ਆਪਣੇ ਸੁਝਾਅ ਦੇ ਸਕਣਗੀਆਂ। ਲੋਕ 4 ਦਸੰਬਰ 2026 ਤੱਕ ਆਪਣੇ ਵਿਚਾਰ ਭੇਜ ਸਕਦੇ ਹਨ। ਇਸ ਤੋਂ ਬਾਅਦ 2027 ਵਿੱਚ ਅੰਤਿਮ ਮਾਸਟਰ ਪਲਾਨ ਤਿਆਰ ਕੀਤੇ ਜਾਣ ਦੀ ਉਮੀਦ ਹੈ।ਯੋਜਨਾ ਵਿਚ ਹਵਾਈ ਜਹਾਜ਼ਾਂ ਦੇ ਸ਼ੋਰ, ਹਵਾ ਦੀ ਗੁਣਵੱਤਾ, ਕਾਰਬਨ ਨਿਕਾਸ ਅਤੇ ਵਾਤਾਵਰਣ ਉੱਤੇ ਪੈਣ ਵਾਲੇ ਪ੍ਰਭਾਵਾਂ ਨੂੰ ਵੀ ਧਿਆਨ ਵਿਚ ਰੱਖਣ ਦਾ ਭਰੋਸਾ ਦਿੱਤਾ ਗਿਆ ਹੈ।
ਪਿਛਲੀ ਖ਼ਬਰ ਪੁਣੇ ’ਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਅਗਲੀ ਖ਼ਬਰ ਬਰਮਿੰਘਮ ਕੌਂਸਲ ਦਾ ਅਨੋਖਾ ਕਾਰਨਾਮਾ......! 3 ਲੱਖ 95 ਹਜ਼ਾਰ ਪੌਂਡ ਦਾ ਵੇਚਿਆ ਘਰ, ਨਾਲ ਹੀ ਪ੍ਰਾਇਮਰੀ ਸਕੂਲ ਵੀ ਕਰ ਦਿੱ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।