ਪੁਣੇ, 8 ਅਕਤੂਬਰ (ਪੀ.ਟੀ.ਆਈ)-ਨਾਨਾ ਪਾਟੇਕਰ ਦਾ ਵੀਰਵਾਰ ਰਾਤ ਪੁਣੇ ਜ਼ਿਲ੍ਹੇ ਦੇ ਡੋਂਜੇ ਪਿੰਡ ਵਿਚ ਸਥਿਤ ਉਨ੍ਹਾਂ ਦੇ ਫਾਰਮਹਾਊਸ ’ਤੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਉਨ੍ਹਾਂ ਦੇ ਪੁੱਤਰ ਮਲਹਾਰ ਨੇ ਚਿਖਾ ਨੂੰ ਅਗਨੀ ਦਿਖਾਈ। ਪਰਿਵਾਰਕ ਮੈਂਬਰਾਂ ਅਨੁਸਾਰ ਨਾਨਾ ਪਾਟੇਕਰ ਨੇ ਇੱਛਾ ਪ੍ਰਗਟਾਈ ਸੀ ਕਿ ਉਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਫਾਰਮਹਾਊਸ ’ਤੇ ਹੀ ਕੀਤਾ ਜਾਵੇ। ਇਸ ਤੋਂ ਪਹਿਲਾਂ ਗੋਆ ਤੋਂ ਮ੍ਰਿਤਕ ਦੇਹ ਦੇ ਪੁਣੇ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪਹੁੰਚਣ ਮੌਕੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਅਦਾਕਾਰ ਨੂੰ ਸ਼ਰਧਾਂਜਲੀ ਭੇਟ ਕੀਤੀ। ਅੰਤਿਮ ਸੰਸਕਾਰ ਮੌਕੇ ਮਹਾਰਾਸ਼ਟਰ ਦੀ ਉਪ ਮੁੱਖ ਮੰਤਰੀ ਸੁਨੇਤਰਾ ਪਵਾਰ, ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਅਤੇ ਮੁਰਲੀਧਰ ਮੋਹੋਲ, ਰਾਜ ਦੇ ਮੰਤਰੀ ਚੰਦਰਕਾਂਤ ਪਾਟਿਲ, ਉਦੈ ਸਾਮੰਤ ਅਤੇ ਮਾਧੁਰੀ ਮਿਸਾਲ, ਲੋਕ ਸਭਾ ਮੈਂਬਰ ਸੁਨੀਲ ਤਟਕਰੇ, ਅਦਾਕਾਰ ਜੈਕੀ ਸ਼ਰਾਫ, ਸਾਜਿਦ, ਫਿਲਮ ਨਿਰਮਾਤਾ ਅਨਿਲ ਸ਼ਰਮਾ, ਸਾਜਿਦ ਨਾਡੀਆਦਵਾਲਾ ਅਤੇ ਬਾਲੀਵੁੱਡ, ਰਾਜਨੀਤੀ, ਖੇਡਾਂ ਅਤੇ ਸਮਾਜਿਕ ਖੇਤਰ ਦੀਆਂ ਕਈ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ।
ਪੁਣੇ ’ਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ
ਪੁਣੇ, 8 ਅਕਤੂਬਰ (ਪੀ.ਟੀ.ਆਈ)-ਨਾਨਾ ਪਾਟੇਕਰ ਦਾ ਵੀਰਵਾਰ ਰਾਤ ਪੁਣੇ ਜ਼ਿਲ੍ਹੇ ਦੇ ਡੋਂਜੇ ਪਿੰਡ ਵਿਚ ਸਥਿਤ ਉਨ੍ਹਾਂ ਦੇ ਫਾਰਮਹਾਊਸ ’ਤੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਉਨ੍ਹਾਂ ਦੇ ਪੁੱਤਰ ਮਲਹਾਰ ਨੇ ਚਿਖਾ ਨੂੰ ...
ਅਜੀਤ ਡੈਸਕ
09-10-2026