ਬਾਬਾ ਬੁੱਢਾ ਜੀ ਦੇ ਜੋੜ ਮੇਲੇ ਨੂੰ ਸਮਰਪਿਤ 3 ਰੋਜ਼ਾ ਗੁਰਮਤਿ ਸਮਾਗਮ ਬਰੇਸ਼ੀਆ ਵਿਖੇ 9, 10 ਤੇ 11 ਅਕਤੂਬਰ ਨੂੰ
ਬਰੇਸ਼ੀਆ (ਇਟਲੀ), 3 ਅਕਤੂਬਰ (ਬਲਦੇਵ ਸਿੰਘ ਬੂਰੇ ਜੱਟਾਂ)-ਸਿੱਖ ਪੰਥ ਦੀ ਮਹਾਨ ਸਖ਼ਸ਼ੀਅਤ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਜੋੜ ਮੇਲੇ ਨੂੰ ਸਮਰਪਿਤ ਵਿਸ਼ਾਲ ਗੁਰਮਤਿ ਸਮਾਗਮ 9,10 ਤੇ 11 ਅਕਤੂਬਰ ਨੂੰ ਬਰੇਸ਼ੀਆ ਦੇ ਗੁਰਦੁਆਰਾ ਬਾਬਾ ਬੁੱਢਾ ਜੀ ਸਿੱਖ ਸੈਂਟਰ, ਕਸਤੇਨੇਦੋਲੋ ਵਿਖੇ ਕਰਵਾਇਆ ਜਾ ਰਿਹਾ ਹੈ। ਸਿੱਖ ਧਰਮ ਦੀ ਸਤਿਕਾਰਤ ਸਖ਼ਸੀਅਤ ਬਾਬਾ ਬੁੱਢਾ ਜੀ, ਜਿਹਨਾਂ ਨੇ 5 ਗੁਰੂ ਸਾਹਿਬਾਨ ਨੂੰ ਗੁਰਗੱਦੀ ਦਾ ਤਿਲਕ ਲਗਾਇਆ ਅਤੇ 100 ਸਾਲ ਤੋਂ ਵੀ ਵੱਧ ਸਮੇਂ ਤੱਕ 6 ਗੁਰੂ ਸਾਹਿਬਾਨ ਨਾਲ ਬਹੁਤ ਨੇੜਿਓਂ ਜੁੜੇ ਰਹੇ।
ਬਰੇਸ਼ੀਆ (ਇਟਲੀ), 3 ਅਕਤੂਬਰ (ਬਲਦੇਵ ਸਿੰਘ ਬੂਰੇ ਜੱਟਾਂ)-ਸਿੱਖ ਪੰਥ ਦੀ ਮਹਾਨ ਸਖ਼ਸ਼ੀਅਤ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਜੋੜ ਮੇਲੇ ਨੂੰ ਸਮਰਪਿਤ ਵਿਸ਼ਾਲ ਗੁਰਮਤਿ ਸਮਾਗਮ 9,10 ਤੇ 11 ਅਕਤੂਬਰ ਨੂੰ ਬਰੇਸ਼ੀਆ ਦੇ ਗੁਰਦੁਆਰਾ ਬਾਬਾ ਬੁੱਢਾ ਜੀ ਸਿੱਖ ਸੈਂਟਰ, ਕਸਤੇਨੇਦੋਲੋ ਵਿਖੇ ਕਰਵਾਇਆ ਜਾ ਰਿਹਾ ਹੈ। ਸਿੱਖ ਧਰਮ ਦੀ ਸਤਿਕਾਰਤ ਸਖ਼ਸੀਅਤ ਬਾਬਾ ਬੁੱਢਾ ਜੀ, ਜਿਹਨਾਂ ਨੇ 5 ਗੁਰੂ ਸਾਹਿਬਾਨ ਨੂੰ ਗੁਰਗੱਦੀ ਦਾ ਤਿਲਕ ਲਗਾਇਆ ਅਤੇ 100 ਸਾਲ ਤੋਂ ਵੀ ਵੱਧ ਸਮੇਂ ਤੱਕ 6 ਗੁਰੂ ਸਾਹਿਬਾਨ ਨਾਲ ਬਹੁਤ ਨੇੜਿਓਂ ਜੁੜੇ ਰਹੇ।ਬਾਬਾ ਬੁੱਢਾ ਜੀ ਸਿੱਖ ਧਰਮ ਦੇ 11ਵੇਂ ਗੁਰੂ ਸ੍ਰੀ ਗ੍ਰੰਥ ਸਾਹਿਬ ਜੀ ਦਾ ਸ੍ਰੀ ਹਰਿਮੰਦਰ ਸਾਹਿਬ ਪ੍ਰਕਾਸ਼ ਕਰਨ ਵਾਲੇ ਪਹਿਲੇ ਗ੍ਰੰਥੀ ਸਨ ।ਇਸ ਸਮਾਗਮ ਵਿੱਚ ਪੰਥ ਦੇ ਪ੍ਰਸਿੱਧ ਰਾਗੀ,ਢਾਡੀ,ਕੀਰਤਨੀਏ,ਕਥਾ ਵਾਚਕ ਤੇ ਕਵੀਸ਼ਰ ਬਾਬਾ ਬੁੱਢਾ ਜੀ ਦੇ ਜੀਵਨ ਸੰਬਧੀ ਸੰਗਤਾਂ ਨੂੰ ਚਾਨਣਾ ਪਾਉਣਗੇ।ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਮੁੱਖ ਸੇਵਾਦਾਰ ਲਾਲ ਸਿੰਘ ਸੁਰਤਾਪੁਰ ਅਮਰੀਕ ਸਿੰਘ ਬੂਰੇ ਜੱਟਾਂ ਹਰਦੇਵ ਸਿੰਘ ਗਰੇਵਾਲ ,ਦੇਵ ਸਿੰਘ ਰਹੀਮਪੁਰ ,ਜਸਵੀਰ ਸਿੰਘ ਗੇਦੀ ,ਰਮਿੰਦਰ ਸਿੰਘ ਰੋਮੀ ,ਜਗਜੀਤ ਸਿੰਘ ਧਾਲੀਵਾਲ ,ਸੰਤੋਖ ਸਿੰਘ ਲਾਬੜਾ ,ਭੁਪਿੰਦਰ ਸਿੰਘ ,ਦਲਜੀਤ ਸਿੰਘ ,ਰਣਜੀਤ ਸਿੰਘ ,ਪਰਮਜੀਤ ਸਿੰਘ ਅਤੇ ਜਗਦੀਸ਼ ਲਾਲ ਨੇ ਪ੍ਰੈਸ ਨੂੰ ਦਿੰਦਿਆਂ ਕਿਹਾ ਕਿ 9 ਅਕਤੂਬਰ ਨੂੰ ਸ੍ਰੀ ਆਖੰਡ ਪਾਠ ਸਾਹਿਬ ਜੀਆਰੰਭ ਹੋਣਗੇ, 10 ਅਕਤੂਬਰ ਨੂੰ ਅੰਮ੍ਰਿਤ ਸੰਚਾਰ ਹੋਵੇਗਾ ਤੇ 11 ਅਕਤੂਬਰ ਦਸਤਾਰ ਤੇ ਦੁਮਾਲੇ ਦੇ ਮੁਕਾਬਲੇ ਇਟਲੀ ਦੀ ਧਰਮ ਪ੍ਰਚਾਰ ਸੰਸਥਾ ਕਲਤੂਰਾ ਸਿੱਖ ਇਟਲੀ ਦੇ ਸਹਿਯੋਗ ਨਾਲ ਕਰਵਏ ਜਾਣਗੇ। ਐਤਵਾਰ ਨੂੰ ਸਮਾਗਮ ਉਪਰੰਤ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਗਤਕਾ ਅਕੈੰਡਮੀ ਦੇ ਸਿੰਘਾਂ ਵੱਲੋਂਗਤਕੇ ਦੇ ਜੌਹਰ ਦਿਖਾਏ ਜਾਣਗੇ।