28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਕਦੇ ਕੂੜੇ ਵਿਚੋਂ ਬੋਤਲਾਂ ਚੁੱਕੀਆਂ ਤੇ ਅੱਜ ਭਾਰਤ ਲਈ ਸੋਨਾ ਜਿੱਤਿਆ

ਜਲੰਧਰ, 27 ਸਤੰਬਰ (ਡਾ. ਜਤਿੰਦਰ ਸਾਬੀ)-ਜ਼ਿੰਦਗੀ ਜਦੋਂ ਕਿਸੇ ਇਨਸਾਨ ਨੂੰ ਵਾਰ-ਵਾਰ ਪਰਖਦੀ ਹੈ ਤਾਂ ਕਈ ਲੋਕ ਹਾਰ ਮੰਨ ਲੈਂਦੇ ਹਨ ਪਰ ਕੁਝ ਅਜਿਹੇ ਵੀ ਹੁੰਦੇ ਹਨ, ਜੋ ਮੁਸ਼ਕਲਾਂ ਨੂੰ ਆਪਣੀ ਤਾਕਤ ਬਣਾ ਲੈਂਦੇ ਹਨ।

ਅਸਲਮ ਇਨਾਮਦਾਰ 28-09-2026
ਜਲੰਧਰ, 27 ਸਤੰਬਰ (ਡਾ. ਜਤਿੰਦਰ ਸਾਬੀ)-ਜ਼ਿੰਦਗੀ ਜਦੋਂ ਕਿਸੇ ਇਨਸਾਨ ਨੂੰ ਵਾਰ-ਵਾਰ ਪਰਖਦੀ ਹੈ ਤਾਂ ਕਈ ਲੋਕ ਹਾਰ ਮੰਨ ਲੈਂਦੇ ਹਨ ਪਰ ਕੁਝ ਅਜਿਹੇ ਵੀ ਹੁੰਦੇ ਹਨ, ਜੋ ਮੁਸ਼ਕਲਾਂ ਨੂੰ ਆਪਣੀ ਤਾਕਤ ਬਣਾ ਲੈਂਦੇ ਹਨ। ਭਾਰਤੀ ਕਬੱਡੀ ਖਿਡਾਰੀ ਅਸਲਮ ਇਨਾਮਦਾਰ ਦੀ ਕਹਾਣੀ ਵੀ ਅਜਿਹੀ ਹੀ ਹੈ।ਜਿਸ ਨੌਜਵਾਨ ਨੇ ਕਦੇ ਦੋ ਵਕਤ ਦੀ ਰੋਟੀ ਲਈ ਸੁੱਟੀਆਂ ਹੋਈਆਂ ਬੋਤਲਾਂ ਇਕੱਠੀਆਂ ਕਰਕੇ ਕਬਾੜੀ ਨੂੰ ਵੇਚੀਆਂ, ਜਿਸ ਨੇ ਕਬੱਡੀ ਖੇਡਣ ਲਈ ਮਹਾਰਾਸ਼ਟਰ ਦੇ ਵੱਖ-ਵੱਖ ਸ਼ਹਿਰਾਂ ਤੱਕ ਪੁੱਜਣ ਵਾਸਤੇ ਰੇਲਗੱਡੀ ਦੀਆਂ ਸੀਟਾਂ ਹੇਠਾਂ ਰਾਤਾਂ ਗੁਜ਼ਾਰੀਆਂ, ਅੱਜ ਉਹੀ ਅਸਲਮ ਭਾਰਤ ਲਈ ਏਸ਼ੀਆਈ ਖੇਡਾਂ ਵਿਚ ਸੋਨੇ ਦਾ ਤਮਗਾ ਜਿੱਤਣ ਵਾਲੀ ਟੀਮ ਦਾ ਅਹਿਮ ਹਿੱਸਾ ਹੈ।ਅਸਲਮ ਨੂੰ ਕਬੱਡੀ ਖੇਡਣ ਦਾ ਜਨੂੰਨ ਤਾਂ ਸੀ ਪਰ ਸਾਧਨ ਬਹੁਤ ਘੱਟ ਸਨ।ਕਈ ਵਾਰ ਖਾਣ ਲਈ ਸਿਰਫ਼ ਵੜਾ ਪਾਵ ਜਾਂ ਜੋ ਕੁਝ ਮਿਲ ਜਾਂਦਾ, ਉਸੇ ਨਾਲ ਗੁਜ਼ਾਰਾ ਕਰਨਾ ਪੈਂਦਾ ਸੀ। ਕਈ ਵਾਰ ਮੁਕਾਬਲੇ ਤੋਂ ਬਚਿਆ ਹੋਇਆ ਖਾਣਾ ਵੀ ਬੈਗ ਵਿਚ ਰੱਖ ਲੈਂਦਾ ਸੀ ਤਾਂ ਜੋ ਬਾਅਦ ਵਿਚ ਭੁੱਖ ਲੱਗਣ ’ਤੇ ਖਾ ਸਕੇ। ਜੀਵਨ ਵਿਚ ਘਾਟਾਂ ਬਹੁਤ ਸਨ ਪਰ ਹੌਂਸਲੇ ਵਿਚ ਕੋਈ ਘਾਟ ਨਹੀਂ ਸੀ। ਏਸ਼ਿਆਈ ਖੇਡਾਂ ਦੇ ਕਬੱਡੀ ਫਾਈਨਲ ਵਿਚ ਭਾਰਤ ਨੇ ਈਰਾਨ ਨੂੰ ਹਰਾ ਕੇ ਸੋਨੇ ਦਾ ਤਗਮਾ ਆਪਣੇ ਨਾਂਅ ਕੀਤਾ ਤਾਂ ਇਸ ਜਿੱਤ ’ਚ ਅਸਲਮ ਇਨਾਮਦਾਰ ਦਾ ਵੀ ਅਹਿਮ ਯੋਗਦਾਨ ਰਿਹਾ।ਅਸਲਮ ਦੀ ਜ਼ਿੰਦਗੀ ਦੱਸਦੀ ਹੈ ਕਿ ਗਰੀਬੀ ਸੁਪਨਿਆਂ ਨੂੰ ਛੋਟਾ ਨਹੀਂ ਕਰ ਸਕਦੀ ਅਤੇ ਮੁਸ਼ਕਲਾਂ ਮੰਜ਼ਿਲ ਨੂੰ ਰੋਕ ਨਹੀਂ ਸਕਦੀਆਂ।
ਪਿਛਲੀ ਖ਼ਬਰ ਆਰ.ਏ.ਐੱਫ. ਫੇਅਰਫੋਰਡ ਨੇੜਿਓਂ 5 ਵਿਅਕਤੀ ਗ੍ਰਿਫ਼ਤਾਰ, 85 ਘਰ ਖਾਲੀ ਕਰਵਾਏ ਅਗਲੀ ਖ਼ਬਰ ਮਾਤਾ ਚਿੰਤਪੁਰਨੀ ਧਾਮ ਲਈ 21ਵੀਂ ਮੁਫ਼ਤ ਬੱਸ ਯਾਤਰਾ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।