22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਬਰਤਾਨੀਆ ’ ਚ ਆਨਲਾਈਨ ਵੀਜ਼ਾ ਧੋਖਾਧੜੀ ਵਿਰੁੱਧ ਵੱਡੀ ਕਾਰਵਾਈ

ਲੰਡਨ, 21 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ’ਚ ਆਨਲਾਈਨ ਵੀਜ਼ਾ ਤੇ ਇਮੀਗ੍ਰੇਸ਼ਨ ਸਬੰਧੀ ਕਥਿਤ ਧੋਖਾਧੜੀ ਵਿਰੁੱਧ ਕਾਰਵਾਈ ਕਰਦਿਆਂ ਨੈਸ਼ਨਲ ਕ੍ਰਾਈਮ ਏਜੰਸੀ (ਐੱਨ. ਸੀ.

ਅਜੀਤ ਡੈਸਕ 22-09-2026
ਲੰਡਨ, 21 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ’ਚ ਆਨਲਾਈਨ ਵੀਜ਼ਾ ਤੇ ਇਮੀਗ੍ਰੇਸ਼ਨ ਸਬੰਧੀ ਕਥਿਤ ਧੋਖਾਧੜੀ ਵਿਰੁੱਧ ਕਾਰਵਾਈ ਕਰਦਿਆਂ ਨੈਸ਼ਨਲ ਕ੍ਰਾਈਮ ਏਜੰਸੀ (ਐੱਨ.ਸੀ.ਏ.) ਤੇ ਪੁਲਿਸ ਨੇ ਸਮੈਦਿਕ ਦੇ ਰਹਿਣ ਵਾਲੇ 24 ਸਾਲਾ ਭਾਰਤੀ ਨਾਗਰਿਕ ਹੇਮ ਰਾਜ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਨੂੰ ਬਰਮਿੰਘਮ ਮੈਜਿਸਟ੍ਰੇਟ ਅਦਾਲਤ ’ਚ ਪੇਸ਼ ਕੀਤਾ ਗਿਆ। ਹੇਮ ਰਾਜ ਬਰਤਾਨੀਆ ਦੇ ਨਵੇਂ ਸਰਹੱਦੀ ਸੁਰੱਖਿਆ ਕਾਨੂੰਨਾਂ ਤਹਿਤ ਦੋਸ਼ਾਂ ਦਾ ਸਾਹਮਣਾ ਕਰਨ ਵਾਲਾ ਪਹਿਲਾ ਵਿਅਕਤੀ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ, ਐੱਨ.ਸੀ.ਏ. ਤੇ ਵੈਸਟ ਮਿਡਲੈਂਡਜ਼ ਪੁਲਿਸ ਵੱਲੋਂ ਕੀਤੀ ਗਈ ਸਾਂਝੀ ਜਾਂਚ ਦੌਰਾਨ ਸੋਸ਼ਲ ਮੀਡੀਆ’ਤੇ ਅਜਿਹੇ ਇਸ਼ਤਿਹਾਰ ਸਾਹਮਣੇ ਆਏ ਸਨ, ਜਿਨ੍ਹਾਂ ਰਾਹੀਂ ਕਥਿਤ ਤੌਰ ’ਤੇ ਜਾਅਲੀ ਵੀਜ਼ਾ ਤੇ ਸ਼ਰਨ ਦੀਆਂ ਅਰਜ਼ੀਆਂ ਸਬੰਧੀ ਸੇਵਾਵਾਂ ਦੇਣ ਦੀ ਪੇਸ਼ਕਸ਼ ਕੀਤੀ ਜਾ ਰਹੀ ਸੀ। ਇਸ ਮਾਮਲੇ ਦੀ ਜਾਂਚ ਤੋਂ ਬਾਅਦ ਅਧਿਕਾਰੀਆਂ ਨੇ 15 ਸਤੰਬਰ 2026 ਨੂੰ ਸਮੈਦਿਕ ਸਥਿਤ ਇੱਕ ਪਤੇ ’ਤੇ ਛਾਪੇਮਾਰੀ ਕਰਕੇ ਹੇਮ ਰਾਜ ਨੂੰ ਗ੍ਰਿਫ਼ਤਾਰ ਕੀਤਾ। ਕਾਰਵਾਈ ਦੌਰਾਨ ਮੋਬਾਈਲ ਫ਼ੋਨ ਵੀ ਜ਼ਬਤ ਕ ੀਤੇ ਗਏ। ਹੇਮ ਰਾਜ ਵਿਰੁੱਧ ਬਰਤਾਨੀਆ ਦੇ ਸਰਹੱਦੀ ਸੁਰੱਖਿਆ, ਸ਼ਰਨ ਤੇ ਇਮੀਗ੍ਰੇਸ਼ਨ ਐਕਟ 2025 ਦੀ ਧਾਰਾ 17 ਤਹਿਤ ਗੈਰਕਾਨੂੰਨੀ ਇਮੀਗ੍ਰੇਸ਼ਨ ਸੇਵਾਵਾਂ ਦਾ ਆਨਲਾਈਨ ਪ੍ਰਚਾਰ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਉਸ ਵਿਰੁੱਧ ਇਮੀਗ੍ਰੇਸ਼ਨ ਅਤੇ ਸ਼ਰਨ ਐਕਟ 1999 ਤਹਿਤ ਬਿਨਾਂ ਅਧਿਕਾਰ ਇਮੀਗ੍ਰੇਸ਼ਨ ਸਬੰਧੀ ਸਲਾਹ ਦੇਣ ਦਾ ਦੋਸ਼ ਵੀ ਲਗਾਇਆ ਗਿਆ ਹੈ।
ਪਿਛਲੀ ਖ਼ਬਰ ਸਕਾਟਲੈਂਡ ਦੇ ਹਵਾਈ ਆਵਾਜਾਈ ਕੰਟਰੋਲ ਕੇਂਦਰ ’ਚ ਤਕਨੀਕੀ ਨੁਕਸ, ਬਰਤਾਨੀਆ ਭਰ ਵਿਚ ਉਡਾਣਾਂ ਪ੍ਰਭਾਵਿਤ ਅਗਲੀ ਖ਼ਬਰ 24 ਸਾਲਾ ਭਾਰਤੀ ਨੌਜਵਾਨ ਅਦਾਲਤ ਵਿਚ ਪੇਸ਼ ਸਿੱਖ ਬੱਸ ਡਰਾਈਵਰ ’ ਤੇ ਹਮਲਾ ਕਰਨ ਤੇ ਬੱਸ ਖੋਹਣ ਦੇ ਮਾਮਲੇ ’ ਚ ਯਮਨ ਦਾ ਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।