22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

24 ਸਾਲਾ ਭਾਰਤੀ ਨੌਜਵਾਨ ਅਦਾਲਤ ਵਿਚ ਪੇਸ਼ ਸਿੱਖ ਬੱਸ ਡਰਾਈਵਰ ’ ਤੇ ਹਮਲਾ ਕਰਨ ਤੇ ਬੱਸ ਖੋਹਣ ਦੇ ਮਾਮਲੇ ’ ਚ ਯਮਨ ਦਾ ਨਾਗਰਿਕ ਗ੍ਰਿਫ਼ਤਾਰ

ਲੰਡਨ, 21 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਇੰਗਲੈਂਡ ਦੇ ਟੈਲਫੋਰਡ ਸ਼ਹਿਰ ਦੇ ਮੇਡਲੀ ਇਲਾਕੇ ’ਚ ਇਕ ਸਿੱਖ ਬੱਸ ਡਰਾਈਵਰ ’ਤੇ ਹਮਲਾ ਕਰਨ, ਬੱਸ ਖੋਹਣ ਤੇ ਕਈ ਵਾਹਨਾਂ ਨੂੰ ਟੱਕਰ ਮਾਰਨ ਦੇ ਮਾਮਲੇ ’ਚ ਪੁਲਿਸ ਨੇ 33 ਸਾਲਾ ਅਲੀ ਬਲਹਾਦ ਖ਼ਿਲਾਫ਼ 10 ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਹੈ। ਯਮਨ ਦੇ ਨਾਗਰਿਕ ਬਲਹਾਦ ਬਾਰੇ ਪੁਲਿਸ ਦਾ ਮੰਨਣਾ ਹੈ ਕਿ ਉਹ ਘਟਨਾ ਤੋਂ ਪਹਿਲਾਂ ਕਰੀਬ ਇਕ ਹਫ਼ਤੇ ਤੋਂ ਟੈਲਫੋਰਡ ਇਲਾਕੇ ’ਚ ਰਹਿ ਰਿਹਾ ਸੀ।

ਅਜੀਤ ਡੈਸਕ 22-09-2026
ਲੰਡਨ, 21 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਇੰਗਲੈਂਡ ਦੇ ਟੈਲਫੋਰਡ ਸ਼ਹਿਰ ਦੇ ਮੇਡਲੀ ਇਲਾਕੇ ’ਚ ਇਕ ਸਿੱਖ ਬੱਸ ਡਰਾਈਵਰ ’ਤੇ ਹਮਲਾ ਕਰਨ, ਬੱਸ ਖੋਹਣ ਤੇ ਕਈ ਵਾਹਨਾਂ ਨੂੰ ਟੱਕਰ ਮਾਰਨ ਦੇ ਮਾਮਲੇ ’ਚ ਪੁਲਿਸ ਨੇ 33 ਸਾਲਾ ਅਲੀ ਬਲਹਾਦ ਖ਼ਿਲਾਫ਼ 10 ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਹੈ। ਯਮਨ ਦੇ ਨਾਗਰਿਕ ਬਲਹਾਦ ਬਾਰੇ ਪੁਲਿਸ ਦਾ ਮੰਨਣਾ ਹੈ ਕਿ ਉਹ ਘਟਨਾ ਤੋਂ ਪਹਿਲਾਂ ਕਰੀਬ ਇਕ ਹਫ਼ਤੇ ਤੋਂ ਟੈਲਫੋਰਡ ਇਲਾਕੇ ’ਚ ਰਹਿ ਰਿਹਾ ਸੀ। ਮੁਲਜ਼ਮ ਨੂੰ ਹਿਰਾਸਤ ਵਿਚ ਰੱਖਿਆ ਗਿਆ ਹੈ ਤੇ ਟੈਲਫੋਰਡ ਮੈਜਿਸਟ੍ਰੇਟ ਅਦਾਲਤ ’ਚ ਪੇਸ਼ ਕੀਤਾ। ਪੁਲਿਸ ਵੱਲੋਂ ਮੁਲਜ਼ਮ ਖ਼ਿਲਾਫ਼ ਲਗਾਏ ਗਏ ਦੋਸ਼ਾਂ ਵਿਚ ਗੰਭੀਰ ਹਾਲਾਤਾਂ ’ਚ ਬਿਨਾਂ ਇਜਾਜ਼ਤ ਵਾਹਨ ਲੈ ਜਾਣਾ, ਕੁੱਟਮਾਰ, ਗੰਭੀਰ ਸਰੀਰਕ ਸੱਟ ਪਹੁੰਚਾਉਣ ਦੀ ਕੋਸ਼ਿਸ਼, ਖ਼ਤਰਨਾਕ ਢੰਗ ਨਾਲ ਵਾਹਨ ਚਲਾਉਣਾ, ਲੁੱਟ-ਖੋਹ, ਦੁਕਾਨ ਵਿੱਚੋਂ ਚੋਰੀ, ਜਾਨੋਂ ਮਾਰਨ ਦੀਆਂ ਧਮਕੀਆਂ ਅਤੇ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ ਤਿੰਨ ਵੱਖ-ਵੱਖ ਮਾਮਲੇ ਸ਼ਾਮਲ ਹਨ। ਸ਼ੁੱਕਰਵਾਰ ਸ਼ਾਮ ਨੂੰ ਟੈਲਫੋਰਡ ਦੇ ਮੇਡਲੀ ਇਲਾਕੇ ਦੀ ਕੋਰਟ ਸਟਰੀਟ ਵਿਚ ਬੱਸ ਖੋਹੇ ਜਾਣ ਤੇ ਇਕ ਸਿੱਖ ਡਰਾਈਵਰ ’ਤੇ ਹਮਲਾ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਹਥਿਆਰਬੰਦ ਪੁਲਿਸ ਅਧਿਕਾਰੀਆਂ ਨੇ ਮੌਕੇ ’ਤੇ ਹੀ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਜ਼ਿਕਰਯੋਗ ਹੈ ਕਿ ਸਿੱਖ ਡਰਾਈਵਰ ਦੀ ਦਾੜ੍ਹੀ ਖਿੱਚਣ ਦੀ ਘਟਨਾ ਕਾਰਨ ਭਾਈਚਾਰੇ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਐਨ.ਆਰ.ਆਈ. ਕਮਿਸ਼ਨ ਦੇ ਸਾਬਕਾ ਆਨਰੇਰੀ ਮੈਂਬਰ ਦਲਜੀਤ ਸਿੰਘ ਸਹੋਤਾ ਨੇ ਹਮਲੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਘਟਨਾ ਬਹੁਤ ਹੀ ਚਿੰਤਾਜਨਕ ਹੈ।
ਪਿਛਲੀ ਖ਼ਬਰ ਬਰਤਾਨੀਆ ’ ਚ ਆਨਲਾਈਨ ਵੀਜ਼ਾ ਧੋਖਾਧੜੀ ਵਿਰੁੱਧ ਵੱਡੀ ਕਾਰਵਾਈ ਅਗਲੀ ਖ਼ਬਰ ਨਿੱਕੀ ਉਮਰ ’ਚ ਵੱਡੀ ਸੋਚ ਪਹਿਲੀ ਕਮਾਈ ਸਿੱਖ ਖੇਡਾਂ ਲਈ ਦਿੱਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।