19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਅਮਰੀਕਾ ’ਚ 28 ਕਿੱਲੋ ਕੋਕੀਨ ਤੇ ਹਥਿਆਰਾਂ ਦੇ ਮਾਮਲੇ ’ਚ ਪੰਜਾਬੀ ਦੋਸ਼ੀ ਕਰਾਰ

ਨਿਊਯਾਰਕ, 18 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੇ ਪੈਨਸਿਲਵੇਨੀਆ ਵਿਚ 31 ਸਾਲਾ ਭਾਰਤੀ ਨਾਗਰਿਕ ਗੁਰਲਾਲ ਸਿੰਘ ਨੂੰ 28 ਕਿੱਲੋ ਕੋਕੀਨ ਅਤੇ ਗੈਰ-ਕਾਨੂੰਨੀ ਹਥਿਆਰ ਰੱਖਣ ਦੇ ਮਾਮਲੇ ਵਿਚ ਸੰਘੀ ਜਿਊਰੀ ਨੇ ਦੋਸ਼ੀ ਕਰਾਰ ਦਿੱਤਾ ਹੈ। ਅਮਰੀਕੀ ਨਿਆਂ ਵਿਭਾਗ ਮੁਤਾਬਕ ਗੁਰਲਾਲ ਸਿੰਘ ਅਮਰੀਕਾ ਵਿਚ ਗੈਰ-ਕਾਨੂੰਨੀ ਤੌਰ ’ਤੇ ਰਹਿ ਰਿਹਾ ਸੀ।

ਅਜੀਤ ਡੈਸਕ 19-09-2026
ਨਿਊਯਾਰਕ, 18 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੇ ਪੈਨਸਿਲਵੇਨੀਆ ਵਿਚ 31 ਸਾਲਾ ਭਾਰਤੀ ਨਾਗਰਿਕ ਗੁਰਲਾਲ ਸਿੰਘ ਨੂੰ 28 ਕਿੱਲੋ ਕੋਕੀਨ ਅਤੇ ਗੈਰ-ਕਾਨੂੰਨੀ ਹਥਿਆਰ ਰੱਖਣ ਦੇ ਮਾਮਲੇ ਵਿਚ ਸੰਘੀ ਜਿਊਰੀ ਨੇ ਦੋਸ਼ੀ ਕਰਾਰ ਦਿੱਤਾ ਹੈ। ਅਮਰੀਕੀ ਨਿਆਂ ਵਿਭਾਗ ਮੁਤਾਬਕ ਗੁਰਲਾਲ ਸਿੰਘ ਅਮਰੀਕਾ ਵਿਚ ਗੈਰ-ਕਾਨੂੰਨੀ ਤੌਰ ’ਤੇ ਰਹਿ ਰਿਹਾ ਸੀ।ਅਦਾਲਤ ਵਿਚ ਪੇਸ਼ ਸਬੂਤਾਂ ਮੁਤਾਬਕ ਅਪ੍ਰੈਲ ਤੋਂ ਅਗਸਤ 2024 ਦਰਮਿਆਨ ਗੁਰਲਾਲ ਸਿੰਘ ਅਤੇ ਇਕ ਹੋਰ ਵਿਅਕਤੀ ਨੇ ਵੇਚਣ ਲਈ 28 ਕਿੱਲੋ ਕੋਕੀਨ ਆਪਣੇ ਕੋਲ ਰੱਖੀ ਹੋਈ ਸੀ। ਇਹ ਕੋਕੀਨ ਪਹਿਲਾਂ ਬਰਕਸ ਕਾਊਂਟੀ ਦੇ ਬੈਥਲ ਟਾਊਨਸ਼ਿਪ ਸਥਿਤ ਗੁਰਲਾਲ ਦੇ ਘਰ ਵਿਚ ਰੱਖੀ ਗਈ ਅਤੇ ਬਾਅਦ ਵਿਚ ਇਕ ਸਟੋਰੇਜ ਕੇਂਦਰ ਵਿਚ ਲਿਜਾਈ ਗਈ।ਮਾਮਲਾ 28 ਅਗਸਤ 2024 ਨੂੰ ਉਸ ਸਮੇਂ ਸਾਹਮਣੇ ਆਇਆ, ਜਦੋਂ ਤੜਕੇ ਗੁਰਲਾਲ ਦੇ ਘਰ ਵਿਚ ਜ਼ਬਰਨ ਦਾਖ਼ਲ ਹੋਣ ਦੀ ਘਟਨਾ ਦੌਰਾਨ ਗੋਲੀਬਾਰੀ ਹੋਈ ਸੀ। ਪੈਨਸਿਲਵੇਨੀਆ ਸਟੇਟ ਪੁਲਿਸ ਅਤੇ ਬੈਥਲ ਟਾਊਨਸ਼ਿਪ ਪੁਲਿਸ ਨੂੰ ਮੌਕੇ ’ਤੇ ਏ.ਕੇ.-47 ਬੰਦੂਕ ਤੋਂ ਇਲਾਵਾ ਦੋ ਸ਼ਾਟਗਨ, ਇਕ ਪਿਸਤੌਲ ਅਤੇ ਸੈਂਕੜੇ ਕਾਰਤੂਸ ਬਰਾਮਦ ਹੋਏ ਸਨ। ਗੁਰਲਾਲ ਸਿੰਘ ਨੂੰ 7 ਜਨਵਰੀ ਨੂੰ ਸਜ਼ਾ ਸੁਣਾਈ ਜਾਵੇਗੀ। ਉਸ ਨੂੰ ਵੱਧ ਤੋਂ ਵੱਧ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ।
ਪਿਛਲੀ ਖ਼ਬਰ ਕਾਂਗਰਸ ਮੈਂਬਰ ਖੰਨਾ ਵਲੋਂ ਜੋਤ ਸਿੰਘ ਦਾ ਸਮਰਥਨ ਅਗਲੀ ਖ਼ਬਰ ਮੈਨੀਟੋਬਾ ਵਿਚ ਹੁਣ ਸਾਲ ਭਰ ਰਹੇਗਾ ਡੇਲਾਈਟ ਸੇਵਿੰਗ ਟਾਈਮ 1 ਨਵੰਬਰ ਨੂੰ ਘੜੀਆਂ ਪਿੱਛੇ ਨਹੀਂ ਕੀਤੀਆਂ ਜਾਣਗੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।