13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਕੈਲਗਰੀ ਵਿਚ ਦੱਖਣੀ ਏਸ਼ਿਆਈ ਭਾਈਚਾਰੇ ਤੋਂ ਫਿਰੌਤੀ ਮੰਗਣ ਦੇ ਮਾਮਲੇ ਵਿਚ 3 ਦੋਸ਼ੀ ਪਾਏ ਗਏ

ਕੈਲਗਰੀ, 12 ਸਤੰਬਰ (ਜਸਜੀਤ ਸਿੰਘ ਧਾਮੀ)-ਕੈਲਗਰੀ ਵਿਚ ਦੱਖਣੀ ਏਸ਼ਿਆਈ ਭਾਈਚਾਰੇ ਨੂੰ ਨਿਸ਼ਾਨਾ ਬਣਾ ਕੇ ਕੀਤੀਆਂ ਜਾ ਰਹੀਆਂ ਫਿਰੌਤੀ ਦੀਆਂ ਘਟਨਾਵਾਂ ਦੀ ਲੜੀ ਵਿਚ ਦੋ ਬਾਲਗਾਂ ਅਤੇ ਇਕ ਨਾਬਾਲਗ ’ਤੇ ਦੋਸ਼ ਲਗਾਏ ਗਏ ਹਨ। ਕੈਲਗਰੀ ਪੁਲਿਸ ਨੇ ਦੱਸਿਆ ਕਿ ਇਹ ਤਿੰਨੇ ਵਿਅਕਤੀ ਇਸ ਸਾਲ ਦੇ ਸ਼ੁਰੂ ਵਿਚ ਕੈਲਗਰੀ ਦੀ ਇਕ ਔਰਤ ਨੂੰ ਡਰਾਉਣ-ਧਮਕਾਉਣ ਵਿਚ ਸ਼ਾਮਿਲ ਸਨ।

ਕਨੂਰੀਤ ਕੌਰ ਤੇ ਤਨਵੀਰ ਸਿੰਘ 13-09-2026
ਕੈਲਗਰੀ, 12 ਸਤੰਬਰ (ਜਸਜੀਤ ਸਿੰਘ ਧਾਮੀ)-ਕੈਲਗਰੀ ਵਿਚ ਦੱਖਣੀ ਏਸ਼ਿਆਈ ਭਾਈਚਾਰੇ ਨੂੰ ਨਿਸ਼ਾਨਾ ਬਣਾ ਕੇ ਕੀਤੀਆਂ ਜਾ ਰਹੀਆਂ ਫਿਰੌਤੀ ਦੀਆਂ ਘਟਨਾਵਾਂ ਦੀ ਲੜੀ ਵਿਚ ਦੋ ਬਾਲਗਾਂ ਅਤੇ ਇਕ ਨਾਬਾਲਗ ’ਤੇ ਦੋਸ਼ ਲਗਾਏ ਗਏ ਹਨ।ਕੈਲਗਰੀ ਪੁਲਿਸ ਨੇ ਦੱਸਿਆ ਕਿ ਇਹ ਤਿੰਨੇ ਵਿਅਕਤੀ ਇਸ ਸਾਲ ਦੇ ਸ਼ੁਰੂ ਵਿਚ ਕੈਲਗਰੀ ਦੀ ਇਕ ਔਰਤ ਨੂੰ ਡਰਾਉਣ-ਧਮਕਾਉਣ ਵਿਚ ਸ਼ਾਮਿਲ ਸਨ। ਇਸੇ ਘਟਨਾ ਦੇ ਨਤੀਜੇ ਵਜੋਂ ਉਸ ਦੇ ਘਰ ਦੇ ਬਾਹਰ ਗੋਲੀ ਚੱਲਣ ਦੀ ਘਟਨਾ ਵਾਪਰੀ ਸੀ।ਪੁਲਿਸ ਨੇ ਦੱਸਿਆ ਕਿ ਕੈਲਗਰੀ ਦੇ ਨਾਲ ਲੱਗਦੇ ਸ਼ਹਿਰ ਚੈਸਟਰਮੀਅਰ ਦੀ ਰਹਿਣ ਵਾਲੀ 23 ਸਾਲਾ ਕਨੂਰੀਤ ਕੌਰ ਅਤੇ ਇਕ 17 ਸਾਲਾ ਲੜਕਾ (ਜਿਸ ਦਾ ਨਾਂਅ ਯੂਥ ਕ੍ਰਿਮੀਨਲ ਜਸਟਿਸ ਐਕਟ ਤਹਿਤ ਜਨਤਕ ਨਹੀਂ ਕੀਤਾ ਜਾ ਸਕਦਾ) ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਤੇ ਫਿਰੌਤੀ ਮੰਗਣ ਦਾ ਦੋਸ਼ ਲਗਾਇਆ ਗਿਆ ਹੈ, ਜਦਕਿ ਤੀਜਾ ਸ਼ੱਕੀ ਤਨਵੀਰ ਸਿੰਘ (21) ਅਜੇ ਵੀ ਫ਼ਰਾਰ ਹੈ। ਪੁਲਿਸ ਅਨੁਸਾਰ ਔਰਤ ਨੂੰ 25 ਮਾਰਚ ਤੋਂ ਵਟਸਐਪ ਰਾਹੀਂ ਪੈਸਿਆਂ ਦੀ ਮੰਗ ਵਾਲੇ ਸੰਦੇਸ਼ ਮਿਲਣੇ ਸ਼ੁਰੂ ਹੋਏ। ਇਨ੍ਹਾਂ ਸੰਦੇਸ਼ਾਂ ਵਿਚ ਉਸ ਦਾ ਪੂਰਾ ਨਾਂਅ, ਪਤਾ, ਕਾਰੋਬਾਰੀ ਵੇਰਵੇ ਅਤੇ ਪਰਿਵਾਰਕ ਮੈਂਬਰਾਂ ਬਾਰੇ ਜਾਣਕਾਰੀ ਸ਼ਾਮਿਲ ਸੀ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀਆਂ ਨੇ ਪੀੜਤ ਔਰਤ ਨਾਲ ਕਈ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਅਤੇ ਹਿੰਸਾ ਦੀਆਂ ਸਪੱਸ਼ਟ ਧਮਕੀਆਂ ਦਿੱਤੀਆਂ।ਪਹਿਲੀ ਵਾਰ ਸੰਪਰਕ ਕੀਤੇ ਜਾਣ ਤੋਂ ਲਗਭਗ 12 ਘੰਟੇ ਬਾਅਦ ਇਕ ਅਣਪਛਾਤੇ ਸ਼ੱਕੀ ਵਿਅਕਤੀ ਨੇ ਸਕਾਈਵਿਊ ਰੈਂਚ ਨੌਰਥ-ਈਸਟ ਸਥਿਤ ਪੀੜਤ ਦੇ ਘਰ ’ਤੇ ਗੋਲੀ ਚਲਾਈ ਅਤੇ ਫਿਰ ਗੱਡੀ ਵਿਚ ਸਵਾਰ ਹੋ ਕੇ ਫਰਾਰ ਹੋ ਗਿਆ।ਪੁਲਿਸ ਦਾ ਕਹਿਣਾ ਹੈ ਕਿ 17 ਸਾਲਾ ਨੌਜਵਾਨ ਨੂੰ 29 ਜੁਲਾਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ’ਤੇ ਪੀੜਤ ਨੂੰ ਧਮਕੀਆਂ ਦੇਣ ਵਾਲਿਆਂ ਵਿਚਕਾਰ ਸੰਚਾਰ ਵਿਚ ਮਦਦ ਕਰਨ ਦਾ ਦੋਸ਼ ਹੈ। ਕਨੂਰੀਤ ਕੌਰ ਨੂੰ 8 ਸਤੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਉਸ ’ਤੇ ਕਥਿਤ ਤੌਰ ਤੇ ਅਜਿਹੀ ਜਾਣਕਾਰੀ ਮੁਹੱਈਆ ਕਰਵਾਉਣ ਦਾ ਦੋਸ਼ ਹੈ, ਜਿਸ ਨਾਲ ਸ਼ੱਕੀ ਵਿਅਕਤੀ ਪੀੜਤ ਦੀ ਪਛਾਣ ਕਰਨ, ਉਸ ਦਾ ਪਤਾ ਲਗਾਉਣ ਅਤੇ ਉਸ ਨੂੰ ਡਰਾਉਣ-ਧਮਕਾਉਣ ਦੇ ਯੋਗ ਹੋਏ। ਦੋਵਾਂ ਨੂੰ ਹਿਰਾਸਤ ਵਿਚੋਂ ਰਿਹਾਅ ਕਰ ਦਿੱਤਾ ਗਿਆ ਹੈ ਅਤੇ ਕਨੂਰੀਤ ਕੌਰ 6 ਅਕਤੂਬਰ ਨੂੰ ਅਦਾਲਤ ਵਿਚ ਪੇਸ਼ ਹੋਵੇਗੀ।ਪੁਲਿਸ ਮੁਤਾਬਕ ਜੂਨ ਮਹੀਨੇ ਤੋਂ ਬਾਅਦ ਫਰੌਤੀਆਂ ਦੀਆਂ ਘਟਨਾਵਾਂ ਘਟੀਆ ਹਨ।
ਪਿਛਲੀ ਖ਼ਬਰ ਅਮਰੀਕਾ ਵਿਚ ਸੈਮੀ - ਟਰੱਕ ਦੀ ਕਾਰ ਨਾਲ ਸਿੱਧੀ ਟੱਕਰ - ਔਰਤ ਦੀ ਮੌਤ ਪੰਜਾਬੀ ਡਰਾਈਵਰ ਗ੍ਰਿਫ਼ਤਾਰ, ‘ਡਿਟੇਨਰ’ ਜਾਰੀ ਅਗਲੀ ਖ਼ਬਰ ਹਰੀਸ਼ ਰਾਵਤ ਵਲੋਂ ਕਾਂਗਰਸ ਦੇ ਸਾਰੇ ਅਹੁਦੇ ਛੱਡਣ ਦਾ ਐਲਾਨ ਸਹਿਯੋਗੀ ਦੇ ਘਰੋਂ ਨਕਦੀ ਤੇ ਗਹਿਣੇ ਮਿਲਣ ਤੋਂ ਬਾਅਦ ਲਿਆ ਫ਼...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।