ਟਾਈਮਜ਼ ਸਕੁਏਅਰ ’ਚ ਹਫ਼ਤੇ ਦੌਰਾਨ ਦੋ ਚਾਕੂ ਹਮਲੇ
** ਤੀਜਾ ਵਿਅਕਤੀ ਜ਼ਖ਼ਮੀ
ਟਾਊਨਟਨ ’ਚ ਪਾਰਟੀ ਦੌਰਾਨ ਚੱਲੀਆਂ ਗੋਲੀਆਂ-ਇਕ ਮੌਤ, 7 ਜ਼ਖ਼ਮੀ
ਨਿਊਯਾਰਕ, 7 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)- ਅਮਰੀਕਾ ਦੇ ਮੈਸੇਚਿਉਸੇਟਸ ਸੂਬੇ ਦੇ ਟਾਊਨਟਨ ਸ਼ਹਿਰ ਵਿਚ ਚੱਲ ਰਹੀ ਇਕ ਘਰੇਲੂ ਪਾਰਟੀ ਦੌਰਾਨ ਅਚਾਨਕ ਹੋਈ ਗੋਲੀਬਾਰੀ ਨੇ ਖੁਸ਼ੀ ਦਾ ਮਾਹੌਲ ਮਾਤਮ ਵਿਚ ਬਦਲ ਦਿੱਤਾ। ਇਸ ਘਟਨਾ ਵਿਚ 22 ਸਾਲਾ ਨੌਜਵਾਨ ਦੀ ਮੌਤ ਹੋ ਗਈ, ਜਦਕਿ ਸੱਤ ਹੋਰ ਵਿਅਕਤੀ ਜ਼ਖ਼ਮੀ ਹੋ ਗਏ।
ਨਿਊਯਾਰਕ, 7 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)- ਅਮਰੀਕਾ ਦੇ ਮੈਸੇਚਿਉਸੇਟਸ ਸੂਬੇ ਦੇ ਟਾਊਨਟਨ ਸ਼ਹਿਰ ਵਿਚ ਚੱਲ ਰਹੀ ਇਕ ਘਰੇਲੂ ਪਾਰਟੀ ਦੌਰਾਨ ਅਚਾਨਕ ਹੋਈ ਗੋਲੀਬਾਰੀ ਨੇ ਖੁਸ਼ੀ ਦਾ ਮਾਹੌਲ ਮਾਤਮ ਵਿਚ ਬਦਲ ਦਿੱਤਾ। ਇਸ ਘਟਨਾ ਵਿਚ 22 ਸਾਲਾ ਨੌਜਵਾਨ ਦੀ ਮੌਤ ਹੋ ਗਈ, ਜਦਕਿ ਸੱਤ ਹੋਰ ਵਿਅਕਤੀ ਜ਼ਖ਼ਮੀ ਹੋ ਗਏ। ਹਮਲਾਵਰ ਅਜੇ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ। ਪੁਲਿਸ ਨੂੰ ਰਾਤ ਕਰੀਬ 12:35 ਵਜੇ ਵੀਅਰ ਸਟਰੀਟ ਸਥਿਤ ਇਕ ਘਰ ਵਿਚ ਗੋਲੀਆਂ ਚੱਲਣ ਦੀਆਂ ਸੂਚਨਾਵਾਂ ਮਿਲੀਆਂ ਸਨ। ਮੌਕੇ ’ਤੇ ਪਹੁੰਚੇ ਅਧਿਕਾਰੀਆਂ ਨੂੰ ਕਈ ਨੌਜਵਾਨ ਗੋਲੀਆਂ ਲੱਗਣ ਕਾਰਨ ਜ਼ਖ਼ਮੀ ਮਿਲੇ, ਜਦਕਿ ਕੁਝ ਪੀੜਤ ਖੁਦ ਹਸਪਤਾਲ ਪਹੁੰਚ ਚੁੱਕੇ ਸਨ। ਬਰਿਸਟਲ ਕਾਊਂਟੀ ਦੇ ਜ਼ਿਲ੍ਹਾ ਅਟਾਰਨੀ ਦਫ਼ਤਰ ਅਨੁਸਾਰ ਮ੍ਰਿਤਕ ਦੀ ਪਛਾਣ ਬਰੌਕਟਨ ਵਾਸੀ ਜ਼ਿਰੋਵਿਕ ਡੇਪੀਨਾ ਵਜੋਂ ਹੋਈ ਹੈ। ਇਕ ਜ਼ਖ਼ਮੀ ਦੀ ਹਾਲਤ ਗੰਭੀਰ ਪਰ ਸਥਿਰ ਦੱਸੀ ਜਾ ਰਹੀ ਹੈ, ਜਦਕਿ ਬਾਕੀ ਛੇ ਵਿਅਕਤੀਆਂ ਦੇ ਜ਼ਖ਼ਮ ਜਾਨਲੇਵਾ ਨਹੀਂ ਹਨ। ਪੁਲਿਸ ਨੇ ਅਜੇ ਤੱਕ ਨਾ ਤਾਂ ਕਿਸੇ ਸ਼ੱਕੀ ਦੀ ਪਛਾਣ ਜਨਤਕ ਕੀਤੀ ਹੈ ਅਤੇ ਨਾ ਹੀ ਹਮਲੇ ਦੇ ਕਾਰਨ ਬਾਰੇ ਕੋਈ ਜਾਣਕਾਰੀ ਦਿੱਤੀ ਹੈ।