22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਅਮਰੀਕਾ ਵਿਚ ਗ੍ਰੀਨ ਕਾਰਡ ਧਾਰਕ ਦੀ ‘ ਆਈਸ ’ ਹਿਰਾਸਤ ਦੌਰਾਨ ਮੌਤ

ਨਿਊਯਾਰਕ, 22 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੇ ਟੈਕਸਾਸ ਸੂਬੇ ਵਿਚ ਇਮੀਗ੍ਰੇਸ਼ਨ ਵਿਭਾਗ (ਆਈਸ) ਦੀ ਹਿਰਾਸਤ ਦੌਰਾਨ 56 ਸਾਲਾ ਗ੍ਰੀਨ ਕਾਰਡ ਧਾਰਕ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮੈਕਸੀਕੋ ਮੂਲ ਦੇ ਐਮੀਲਿਆਨੋ ਆਂਦਰਾਦੇ-ਕੋਵਾਰੂਬਿਆਸ ਵਜੋਂ ਹੋਈ ਹੈ, ਜੋ ਕਈ ਦਹਾਕਿਆਂ ਤੋਂ ਡੈਲਸ ਵਿਚ ਰਹਿ ਰਿਹਾ ਸੀ।

ਅਜੀਤ ਡੈਸਕ 23-10-2026
ਨਿਊਯਾਰਕ, 22 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਦੇ ਟੈਕਸਾਸ ਸੂਬੇ ਵਿਚ ਇਮੀਗ੍ਰੇਸ਼ਨ ਵਿਭਾਗ (ਆਈਸ) ਦੀ ਹਿਰਾਸਤ ਦੌਰਾਨ 56 ਸਾਲਾ ਗ੍ਰੀਨ ਕਾਰਡ ਧਾਰਕ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮੈਕਸੀਕੋ ਮੂਲ ਦੇ ਐਮੀਲਿਆਨੋ ਆਂਦਰਾਦੇ-ਕੋਵਾਰੂਬਿਆਸ ਵਜੋਂ ਹੋਈ ਹੈ, ਜੋ ਕਈ ਦਹਾਕਿਆਂ ਤੋਂ ਡੈਲਸ ਵਿਚ ਰਹਿ ਰਿਹਾ ਸੀ। ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਸਿਹਤ ਖਰਾਬ ਹੋਣ ਦੇ ਬਾਵਜੂਦ ਉਸ ਨੂੰ ਲੋੜੀਂਦੀਆਂ ਦਵਾਈਆਂ ਅਤੇ ਸਮੇਂ ਸਿਰ ਇਲਾਜ ਨਹੀਂ ਦਿੱਤਾ ਗਿਆ।ਐਮੀਲਿਆਨੋ 17 ਅਕਤੂਬਰ ਨੂੰ ਲਾਰੇਡੋ ਦੇ ਰੀਓ ਗ੍ਰਾਂਡੇ ਹਿਰਾਸਤੀ ਕੇਂਦਰ ਵਿਚ ਆਪਣੇ ਬਿਸਤਰੇ ‘ਤੇ ਬੇਹੋਸ਼ ਮਿਲਿਆ ਸੀ। ਐਮੀਲਿਆਨੋ ਨੂੰ 26 ਜੂਨ ਨੂੰ ਮੈਕਸੀਕੋ ਤੋਂ ਅਮਰੀਕਾ ਵਾਪਸ ਆਉਂਦਿਆਂ ਸਰਹੱਦ ‘ਤੇ ਹਿਰਾਸਤ ਵਿਚ ਲਿਆ ਗਿਆ ਸੀ। ‘ਆਈਸ’ ਦਾ ਦਾਅਵਾ ਹੈ ਕਿ ਉਸ ਨੇ ਗ੍ਰੀਨ ਕਾਰਡ ਹਾਸਲ ਕਰਦੇ ਸਮੇਂ 2004 ਵਿਚ ਚੋਰੀ ਦੇ ਮਾਮਲੇ ਵਿਚ ਹੋਈ ਗ੍ਰਿਫ਼ਤਾਰੀ ਦੀ ਜਾਣਕਾਰੀ ਲੁਕਾਈ ਸੀ। ਹਾਲਾਂਕਿ, ਉਸ ਦੀ ਧੀ ਐਸਟੇਫਾਨੀ ਆਂਦਰਾਦੇ ਨੇ ਇਸ ਦਾਅਵੇ ਨੂੰ ਰੱਦ ਕਰਦਿਆਂ ਕਿਹਾ ਕਿ ਪਿਤਾ ਨੇ ਆਪਣਾ ਪੁਰਾਣਾ ਰਿਕਾਰਡ ਨਹੀਂ ਲੁਕਾਇਆ ਸੀ ਅਤੇ ਅਧਿਕਾਰੀਆਂ ਨੇ ਪੂਰੀ ਜਾਣਕਾਰੀ ਹੋਣ ਦੇ ਬਾਵਜੂਦ ਗ੍ਰੀਨ ਕਾਰਡ ਮਨਜ਼ੂਰ ਕੀਤਾ ਸੀ।ਪਰਿਵਾਰ ਮੁਤਾਬਕ ਐਮੀਲਿਆਨੋ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਦੀ ਬਿਮਾਰੀ ਤੋਂ ਪੀੜਤ ਸੀ। ਉਸ ਦੀ ਧੀ ਦਾ ਕਹਿਣਾ ਹੈ ਕਿ ਪਿਤਾ ਨੇ ਸਾਹ ਲੈਣ ਵਿਚ ਮੁਸ਼ਕਿਲ ਅਤੇ ਛਾਤੀ ਵਿਚ ਜਕੜਨ ਦੀ ਸ਼ਿਕਾਇਤ ਕੀਤੀ ਸੀ ਪਰ ਉਨ੍ਹਾਂ ਦੀ ਗੱਲ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ। ਦੂਜੇ ਪਾਸੇ ‘ਆਈਸ’ ਨੇ ਲਾਪਰਵਾਹੀ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਹੈ ਕਿ ਹਿਰਾਸਤ ਵਿਚ ਸਾਰੇ ਵਿਅਕਤੀਆਂ ਨੂੰ ਲੋੜੀਂਦੀਆਂ ਮੈਡੀਕਲ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ।ਐਮੀਲਿਆਨੋ ਤਿੰਨ ਬੱਚਿਆਂ ਦਾ ਪਿਤਾ ਸੀ ਅਤੇ ਡੈਲਸ ਵਿਚ ਪੇਂਟਰ ਵਜੋਂ ਕੰਮ ਕਰਦਾ ਸੀ। ਉਸ ਦੀ ਮੌਤ ਤੋਂ ਬਾਅਦ ਪਰਿਵਾਰ ਦੀ ਮਦਦ ਲਈ ਆਨਲਾਈਨ ਫੰਡ ਇਕੱਠਾ ਕਰਨ ਦੀ ਮੁਹਿੰਮ ਵੀ ਸ਼ੁਰੂ ਕੀਤੀ ਗਈ ਹੈ।ਜ਼ਿਕਰਯੋਗ ਹੈ ਕਿ ਇਹ ਇਸ ਸਾਲ ਟੈਕਸਾਸ ਵਿੱਚ ‘ਆਈਸ’ ਹਿਰਾਸਤ ਦੌਰਾਨ ਹੋਈ ਸੱਤਵੀਂ ਮੌਤ ਹੈ। ਰਿਪੋਰਟਾਂ ਮੁਤਾਬਕ ਜਨਵਰੀ 2025 ਤੋਂ ਹੁਣ ਤੱਕ ਅਮਰੀਕਾ ਭਰ ਵਿਚ ‘ਆਈਸ’ ਦੀ ਹਿਰਾਸਤ ਦੌਰਾਨ ਘੱਟੋ-ਘੱਟ 58 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਸ ਕਾਰਨ ਹਿਰਾਸਤੀ ਕੇਂਦਰਾਂ ਵਿੱਚ ਸਿਹਤ ਸਹੂਲਤਾਂ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਚਿੰਤਾਵਾਂ ਵਧ ਰਹੀਆਂ ਹਨ।
ਪਿਛਲੀ ਖ਼ਬਰ ਰਿਪਬਲਿਕਨ ਸੈਨੇਟਰ ਵਲੋਂ ਵਾਲਮਾਰਟ ਤੋਂ ਚੋਰੀ ਦੇ ਦੋਸ਼ਾਂ ਮਗਰੋਂ ਅਸਤੀਫ਼ੇ ਦਾ ਐਲਾਨ ਅਗਲੀ ਖ਼ਬਰ ਬਰਤਾਨੀਆ ਦੇ ਵੱਕਾਰੀ ਸਾਹਿਤਕ ਪੁਰਸਕਾਰ ਦੀ ਜੱਜਾਂ ਦੀ ਕਮੇਟੀ ਵਿਚ ਭਾਰਤੀ ਮੂਲ ਦੀਆਂ ਦੋ ਔਰਤਾਂ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।