22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

‘ ਸੌਗੀ ਦੇ ਬਾਦਸ਼ਾਹ ’ ਚਰਨਜੀਤ ਸਿੰਘ ਬਾਠ ਦੇ ਪੋਤਰੇ ਸ਼ਾਮ ਸਿੰਘ ਬਾਠ ਦੇ ਵਿਆਹ ਮੌਕੇ ਕੈਲੀਫੋਰਨੀਆ ’ ਚ ਲੱਗੀਆਂ ਖੂਬ ਰੌਣਕਾਂ

ਸਾਨ ਫਰਾਂਸਿਸਕੋ, 22 ਅਕਤੂਬਰ(ਐਸ. ਅਸ਼ੋਕ ਭੌਰਾ)-ਅਮਰੀਕਾ ਦੇ ਉਘੇ ਕਿਸਾਨ, ਸਫ਼ਲ ਕਾਰੋਬਾਰੀ, ਪ੍ਰਸਿੱਧ ਸਮਾਜ ਸੇਵੀ ਅਤੇ ‘ਸੌਗੀ ਦੇ ਬਾਦਸ਼ਾਹ’(ਰੇਜ਼ਨ ਕਿੰਗ) ਵਜੋਂ ਜਾਣੇ ਜਾਂਦੇ ਚਰਨਜੀਤ ਸਿੰਘ ਬਾਠ ਦੇ ਪੋਤਰੇ ਸ਼ਾਮ ਸਿੰਘ ਬਾਠ ਦਾ ਸ਼ਰਨ ਸ਼ੇਰਗਿੱਲ ਨਾਲ ਵਿਆਹ ਕੈਲੀਫੋਰਨੀਆ ’ਚ ਗੁਰਮਰਿਯਾਦਾ ਤੇ ਪੰਜਾਬੀ ਸੱਭਿਆਚਾਰਕ ਰਵਾਇਤਾਂ ਅਨੁਸਾਰ ਸੰਪੰਨ ਹੋਇਆ।

ਅਜੀਤ ਡੈਸਕ 23-10-2026
ਸਾਨ ਫਰਾਂਸਿਸਕੋ, 22 ਅਕਤੂਬਰ(ਐਸ. ਅਸ਼ੋਕ ਭੌਰਾ)-ਅਮਰੀਕਾ ਦੇ ਉਘੇ ਕਿਸਾਨ, ਸਫ਼ਲ ਕਾਰੋਬਾਰੀ, ਪ੍ਰਸਿੱਧ ਸਮਾਜ ਸੇਵੀ ਅਤੇ ‘ਸੌਗੀ ਦੇ ਬਾਦਸ਼ਾਹ’(ਰੇਜ਼ਨ ਕਿੰਗ) ਵਜੋਂ ਜਾਣੇ ਜਾਂਦੇ ਚਰਨਜੀਤ ਸਿੰਘ ਬਾਠ ਦੇ ਪੋਤਰੇ ਸ਼ਾਮ ਸਿੰਘ ਬਾਠ ਦਾ ਸ਼ਰਨ ਸ਼ੇਰਗਿੱਲ ਨਾਲ ਵਿਆਹ ਕੈਲੀਫੋਰਨੀਆ ’ਚ ਗੁਰਮਰਿਯਾਦਾ ਤੇ ਪੰਜਾਬੀ ਸੱਭਿਆਚਾਰਕ ਰਵਾਇਤਾਂ ਅਨੁਸਾਰ ਸੰਪੰਨ ਹੋਇਆ। ਹਫ਼ਤਾ ਭਰ ਚੱਲੇ ਇਸ ਵਿਆਹ ਸਮਾਗਮ ਦੌਰਾਨ ਖੂਬ ਰੌਣਕਾਂ ਲੱਗੀਆਂ ਰਹੀਆਂ। ਖ਼ਾਸ ਗੱਲ ਇਹ ਰਹੀ ਕਿ ਅਮਰੀਕਾ ਦੇ ਵੱਖ-ਵੱਖ ਸੂਬਿਆਂ ਅਤੇ ਸ਼ਹਿਰਾਂ ਤੋਂ ਇਲਾਵਾ ਭਾਰਤ, ਪਾਕਿਸਤਾਨ, ਕੈਨੇਡਾ, ਇੰਗਲੈਂਡ ਅਤੇ ਦੁਨੀਆ ਦੇ ਹੋਰ ਕਈ ਦੇਸ਼ਾਂ ਤੋਂ ਨਾਮਵਰ ਸ਼ਖ਼ਸੀਅਤਾਂ, ਕਾਰੋਬਾਰੀ, ਸਮਾਜ ਸੇਵੀ, ਰਾਜਨੀਤਿਕ ਆਗੂ ਅਤੇ ਪਰਿਵਾਰਕ ਰਿਸ਼ਤੇਦਾਰ ਨਵੀਂ ਵਿਆਹੀ ਜੋੜੀ ਨੂੰ ਅਸ਼ੀਰਵਾਦ ਦੇਣ ਲਈ ਉਚੇਚੇ ਤੌਰ ’ਤੇ ਪੁੱਜੇ।।ਖਾਸ ਰਸਮਾਂ ਦੌਰਾਨ ਚਰਨਜੀਤ ਸਿੰਘ ਬਾਠ ਦੇ ਗ੍ਰਹਿ ਕਰਦਰਜ ਵਿਖੇ ਰਵਾਇਤੀ ਪੰਜਾਬੀ ਰੰਗ ਵਿਚ ‘ਜਾਗੋ’ ਦੇ ਪ੍ਰੋਗਰਾਮ ਮੌਕੇ ਪੰਜਾਬੀ ਬੋਲੀਆਂ, ਗਿੱਧੇ, ਭੰਗੜੇ ਅਤੇ ਢੋਲ ਦੀ ਥਾਪ ਨੇ ਮਾਹੌਲ ਨੂੰ ਪੂਰੀ ਤਰ੍ਹਾਂ ਪੰਜਾਬੀ ਸੱਭਿਆਚਾਰ ਦੇ ਰੰਗ ਵਿਚ ਰੰਗ ਦਿੱਤਾ। ਜਿਕਰਯੋਗ ਹੈ ਕਿ ਚਰਨਜੀਤ ਸਿੰਘ ਬਾਠ ਦਾ ਨਾਂਅ ਕੈਲੀਫੋਰਨੀਆ ਦੇ ਖੇਤੀਬਾੜੀ ਅਤੇ ਸੌਗੀ ਦੇ ਕਾਰੋਬਾਰ ਵਿਚ ਬੜੇ ਸਤਿਕਾਰ ਨਾਲ ਲਿਆ ਜਾਂਦਾ ਹੈ। ਇਸ ਮੌਕੇ ਕੈਲੀਫੋਰਨੀਆ ਦੇ ਸਮੂਹ ਪੰਜਾਬੀ ਭਾਈਚਾਰੇ, ਦੋਸਤਾਂ-ਮਿੱਤਰਾਂ, ਕਾਰੋਬਾਰੀ ਸਾਥੀਆਂ ਅਤੇ ਸਮਾਜਿਕ ਜਥੇਬੰਦੀਆਂ ਨਾਲ ਜੁੜੀਆਂ ਸ਼ਖ਼ਸੀਅਤਾਂ, ਖਾਸਕਰ ਰਾਜਸਥਾਨ ਦੇ ਸਾਬਕਾ ਡੀ.ਜੀ.ਪੀ. ਨਵਦੀਪ ਸਿੰਘ ਅਤੇ ਉਨ੍ਹਾਂ ਦੀ ਪਤਨੀ, ਸੰਗਰੀਆ ਵਿਧਾਨ ਸਭਾ ਹਲਕੇ ਤੋਂ ਸਾਬਕਾ ਵਿਧਾਇਕ ਪਰਮ ਨਵਦੀਪ ਸਿੰਘ ਵੀ ਪਹੁੰਚੇ ਹੋਏ ਸਨ, ਨੇ ਚਰਨਜੀਤ ਸਿੰਘ ਬਾਠ ਅਤੇ ਸਮੁੱਚੇ ਬਾਠ ਤੇ ਸ਼ੇਰਗਿੱਲ ਪਰਿਵਾਰ ਨੂੰ ਵਿਆਹ ਦੀਆਂ ਮੁਬਾਰਕਾਂ ਦਿੱਤੀਆਂ।
ਪਿਛਲੀ ਖ਼ਬਰ ਬਰਤਾਨੀਆ ਦੇ ਵੱਕਾਰੀ ਸਾਹਿਤਕ ਪੁਰਸਕਾਰ ਦੀ ਜੱਜਾਂ ਦੀ ਕਮੇਟੀ ਵਿਚ ਭਾਰਤੀ ਮੂਲ ਦੀਆਂ ਦੋ ਔਰਤਾਂ ਸ਼ਾਮਿਲ ਅਗਲੀ ਖ਼ਬਰ ਨਸਲਵਾਦੀ ਹਮਲਿਆਂ ਵਿਰੁੱਧ ਭਾਰਤੀ ਟੈਕਸੀ ਚਾਲਕਾਂ ਵਲੋਂ ਹੜਤਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।