04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਸਕਾਟਲੈਂਡ ਦੇ 34 ਮੱਛੀ ਫੜਨ ਵਾਲੇ ਜਹਾਜ਼ਾਂ ’ਤੇ ਇਮੀਗ੍ਰੇਸ਼ਨ ਛਾਪੇ, 9 ਗ੍ਰਿਫ਼ਤਾਰ

ਗਲਾਸਗੋ, 3 ਸਤੰਬਰ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਸਕਾਟਲੈਂਡ ਵਿਚ ਇਮੀਗ੍ਰੇਸ਼ਨ ਐਨਫੋਰਸਮੈਂਟ ਵਲੋਂ ਮੱਛੀ ਫੜਨ ਵਾਲੇ ਜਹਾਜ਼ਾਂ ’ਤੇ ਕੀਤੀ ਵੱਡੀ ਕਾਰਵਾਈ ਦੌਰਾਨ 34 ਜਹਾਜ਼ਾਂ ‘ਤੇ ਛਾਪੇਮਾਰੀ ਕਰਕੇ 9 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਬਾਰਾ, ਓਬਨ, ਫਰੇਜ਼ਰਬਰਗ ਅਤੇ ਮਲੈਗ ਦੀਆਂ ਬੰਦਰਗਾਹਾਂ ’ਤੇ ਕੀਤੀ ਕਾਰਵਾਈ ਦੌਰਾਨ ਮਲੈਗ ਤੋਂ ਚਾਰ ਅਤੇ ਰੇਜ਼ਰਬਰਗ ਤੋਂ ਪੰਜ ਗ੍ਰਿਫ਼ਤਾਰੀਆਂ ਹੋਈਆਂ।

ਅਜੀਤ ਡੈਸਕ 04-09-2026
ਗਲਾਸਗੋ, 3 ਸਤੰਬਰ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਸਕਾਟਲੈਂਡ ਵਿਚ ਇਮੀਗ੍ਰੇਸ਼ਨ ਐਨਫੋਰਸਮੈਂਟ ਵਲੋਂ ਮੱਛੀ ਫੜਨ ਵਾਲੇ ਜਹਾਜ਼ਾਂ ’ਤੇ ਕੀਤੀ ਵੱਡੀ ਕਾਰਵਾਈ ਦੌਰਾਨ 34 ਜਹਾਜ਼ਾਂ ‘ਤੇ ਛਾਪੇਮਾਰੀ ਕਰਕੇ 9 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਬਾਰਾ, ਓਬਨ, ਫਰੇਜ਼ਰਬਰਗ ਅਤੇ ਮਲੈਗ ਦੀਆਂ ਬੰਦਰਗਾਹਾਂ ’ਤੇ ਕੀਤੀ ਕਾਰਵਾਈ ਦੌਰਾਨ ਮਲੈਗ ਤੋਂ ਚਾਰ ਅਤੇ ਰੇਜ਼ਰਬਰਗ ਤੋਂ ਪੰਜ ਗ੍ਰਿਫ਼ਤਾਰੀਆਂ ਹੋਈਆਂ। ਇਹ ਕਾਰਵਾਈ ਆਧੁਨਿਕ ਗੁਲਾਮੀ, ਮਜ਼ਦੂਰਾਂ ਦੇ ਸ਼ੋਸ਼ਣ ਅਤੇ ਗੈਰਕਾਨੂੰਨੀ ਕੰਮ ਸਬੰਧੀ ਮਿਲੀ ਜਾਣਕਾਰੀ ਤੋਂ ਬਾਅਦ ਕੀਤੀ ਗਈ।ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿੱਚ ਪੰਜ ਸ੍ਰੀਲੰਕਾਈ ਅਤੇ ਚਾਰ ਫਿਲੀਪੀਨਜ਼ ਦੇ ਨਾਗਰਿਕ ਸ਼ਾਮਲ ਸਨ। ਕਾਰਵਾਈ ਵਿੱਚ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਨਾਲ ਪੁਲਿਸ ਸਕਾਟਲੈਂਡ, ਮੈਰੀਟਾਈਮ ਐਂਡ ਕੋਸਟਗਾਰਡ ਏਜੰਸੀ ਅਤੇ ਆਧੁਨਿਕ ਗੁਲਾਮੀ ਵਿਰੋਧੀ ਟੀਮਾਂ ਵੀ ਸ਼ਾਮਲ ਸਨ। ਗੈਰਕਾਨੂੰਨੀ ਕਾਮੇ ਨੂੰ ਰੁਜ਼ਗਾਰ ਦੇਣ ਅਤੇ ਲੋੜੀਂਦੀ ਜਾਂਚ ਨਾ ਕਰਨ ਵਾਲੇ ਮਾਲਕ ਨੂੰ ਪ੍ਰਤੀ ਕਾਮਾ 60,000 ਪੌਂਡ ਤੱਕ ਜੁਰਮਾਨਾ ਹੋ ਸਕਦਾ ਹੈ।ਸਰਕਾਰੀ ਅੰਕੜਿਆਂ ਅਨੁਸਾਰ 2026 ਦੇ ਪਹਿਲੇ ਛੇ ਮਹੀਨਿਆਂ ਦੌਰਾਨ ਗੈਰਕਾਨੂੰਨੀ ਕੰਮ ਸਬੰਧੀ ਇਮੀਗ੍ਰੇਸ਼ਨ ਜਾਂਚਾਂ ਵਿੱਚ 31 ਫ਼ੀਸਦੀ ਅਤੇ ਗ੍ਰਿਫ਼ਤਾਰੀਆਂ ਵਿਚ 20 ਫ਼ੀਸਦੀ ਵਾਧਾ ਹੋਇਆ ਹੈ। ਬਾਰਡਰ ਸਿਕਿਉਰਿਟੀ ਅਤੇ ਅਸਾਇਲਮ ਮੰਤਰੀ ਅੰਨਾ ਟਰਲੀ ਨੇ ਕਿਹਾ ਕਿ ਸਰਕਾਰ ਗੈਰਕਾਨੂੰਨੀ ਕੰਮ ਰੋਕਣ ਦੇ ਨਾਲ ਕਮਜ਼ੋਰ ਲੋਕਾਂ ਦਾ ਸ਼ੋਸ਼ਣ ਕਰਨ ਵਾਲੇ ਮਾਲਕਾਂ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕਰ ਰਹੀ ਹੈ।
ਪਿਛਲੀ ਖ਼ਬਰ ਅਮਰੀਕੀ ਟੈਰਿਫ਼ਾਂ ਦਾ ਅਸਰ ਜਾਣਨ ਲਈ ਸਰਵੇਖਣ ਸ਼ੁਰੂ ਅਗਲੀ ਖ਼ਬਰ ਅਮਰੀਕੀ ਟੈਰਿਫ਼ਾਂ ਦਾ ਅਸਰ ਜਾਣਨ ਲਈ ਸਰਵੇਖਣ ਸ਼ੁਰੂ ਬਰਤਾਨੀਆ ’ਚ 658 ਕਾਰੋਬਾਰਾਂ ਨੇ ਮੁਲਾਜ਼ਮਾਂ ਨੂੰ ਦਿੱਤੀ ਘੱਟ ਤਨਖ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।