29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

‘ਆਈਸ’ ਨੇ ਬਿਜਲੀ ਦੇ ਝਟਕੇ ਵਾਲੇ ਦਸਤਾਨਿਆਂ ਲਈ ਦਿੱਤਾ 1.67 ਕਰੋੜ ਡਾਲਰ ਦਾ ਠੇਕਾ

ਨਿਊਯਾਰਕ, 28 ਅਗਸਤ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕੀ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ (‘ਆਈਸ’) ਨੇ ਆਪਣੇ ਅਧਿਕਾਰੀਆਂ ਲਈ ਬਿਜਲੀ ਦਾ ਦਰਦਨਾਕ ਝਟਕਾ ਦੇਣ ਵਾਲੇ ਦਸਤਾਨਿਆਂ ਦੇ 6 ਹਜ਼ਾਰ ਜੋੜੇ ਖਰੀਦਣ ਦਾ ਫ਼ੈਸਲਾ ਕੀਤਾ ਹੈ। 6 ਮਹੀਨਿਆਂ ਦਾ ਇਹ ਠੇਕਾ ਬਿਨਾਂ ਖੁੱਲ੍ਹੇ ਮੁਕਾਬਲੇ ਦੇ ਕੈਂਟਕੀ ਦੀ ਕੰਪਨੀ ਕੰਪਲਾਇੰਟ ਟੈਕਨੋਲੋਜੀਜ਼ ਨੂੰ ਦਿੱਤਾ ਗਿਆ ਹੈ।

ਅਜੀਤ ਡੈਸਕ 29-08-2026
ਨਿਊਯਾਰਕ, 28 ਅਗਸਤ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕੀ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ (‘ਆਈਸ’) ਨੇ ਆਪਣੇ ਅਧਿਕਾਰੀਆਂ ਲਈ ਬਿਜਲੀ ਦਾ ਦਰਦਨਾਕ ਝਟਕਾ ਦੇਣ ਵਾਲੇ ਦਸਤਾਨਿਆਂ ਦੇ 6 ਹਜ਼ਾਰ ਜੋੜੇ ਖਰੀਦਣ ਦਾ ਫ਼ੈਸਲਾ ਕੀਤਾ ਹੈ। 6 ਮਹੀਨਿਆਂ ਦਾ ਇਹ ਠੇਕਾ ਬਿਨਾਂ ਖੁੱਲ੍ਹੇ ਮੁਕਾਬਲੇ ਦੇ ਕੈਂਟਕੀ ਦੀ ਕੰਪਨੀ ਕੰਪਲਾਇੰਟ ਟੈਕਨੋਲੋਜੀਜ਼ ਨੂੰ ਦਿੱਤਾ ਗਿਆ ਹੈ। ਗੀ.ਐਲ.ਓ.ਵੀ.ਈ. ਨਾਂਅ ਦਾ ਇਹ ਉਪਕਰਨ ਆਮ ਦਸਤਾਨੇ ਵਾਂਗ ਪਹਿਨਿਆ ਜਾਂਦਾ ਹੈ, ਪਰ ਬਿਜਲੀ ਮੋਡ ਚਾਲੂ ਹੋਣ ’ਤੇ ਚਮੜੀ ਨਾਲ ਸਿੱਧਾ ਸੰਪਰਕ ਕਰਕੇ ਦਰਦਨਾਕ ਝਟਕਾ ਦਿੰਦਾ ਹੈ। ‘ਆਈਸ’ ਮੁਤਾਬਕ ਇਸ ਦੀ ਵਰਤੋਂ ਗ੍ਰਿਫ਼ਤਾਰੀਆਂ, ਹਿਰਾਸਤੀ ਵਿਅਕਤੀਆਂ ਦੀ ਆਵਾਜਾਈ ਅਤੇ ਨਜ਼ਰਬੰਦੀ ਕੇਂਦਰਾਂ ਨੇੜੇ ਗੜਬੜ ਦੌਰਾਨ ਵਿਰੋਧ ਕਰ ਰਹੇ ਵਿਅਕਤੀਆਂ ਨੂੰ ਕਾਬੂ ਕਰਨ ਲਈ ਕੀਤੀ ਜਾਵੇਗੀ।
ਪਿਛਲੀ ਖ਼ਬਰ ਨਾਰਵੇ ਦੇ ਰਾਜਾ ਹੈਰਾਲਡ ਪੰਜਵੇਂ ਦਾ ਦਿਹਾਂਤ ਅਗਲੀ ਖ਼ਬਰ ਅਮਰੀਕੀ ਨਾਗਰਿਕਤਾ ਲਈ ਹੁਣ ਗੁਆਂਢੀਆਂ ਤੋਂ ਵੀ ਹੋ ਸਕਦੀ ਪੁੱਛਗਿੱਛ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।