26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਵਰਜੀਨੀਆ-ਮੈਰੀਲੈਂਡ ’ਚ ਪੰਜਾਬੀ ਸਮੇਤ 1,328 ਗ੍ਰਿਫ਼ਤਾਰ

ਨਿਊਯਾਰਕ, 25 ਅਗਸਤ (ਰਾਜੂ ਸਾਹਿਬਾਜ਼ਪੁਰਾ)-ਅਮਰੀਕੀ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ (ਆਈਸ) ਨੇ ਵਰਜੀਨੀਆ ਤੇ ਮੈਰੀਲੈਂਡ ਵਿਚ 2 ਹਫ਼ਤੇ ਚੱਲੀ ਵਿਸ਼ੇਸ਼ ਮੁਹਿੰਮ ਸਮੇਤ ਦੇਸ਼ ਦੇ ਕਈ ਹੋਰ ਸੂਬਿਆਂ ਵਿਚ ਵੱਡੀ ਕਾਰਵਾਈ ਕੀਤੀ ਹੈ। ਇਸ ਦੌਰਾਨ ਕਤਲ, ਕਤਲ ਦੀ ਕੋਸ਼ਿਸ਼, ਜਿਨਸੀ ਅਪਰਾਧ, ਅਗਵਾ, ਲੁੱਟ-ਖੋਹ ਅਤੇ ਨਸ਼ਾ ਤਸਕਰੀ ਵਰਗੇ ਮਾਮਲਿਆਂ ਨਾਲ ਜੁੜੇ ਕਈ ਪ੍ਰਵਾਸੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ।

ਅਜੀਤ ਡੈਸਕ 26-08-2026
ਨਿਊਯਾਰਕ, 25 ਅਗਸਤ (ਰਾਜੂ ਸਾਹਿਬਾਜ਼ਪੁਰਾ)-ਅਮਰੀਕੀ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ (ਆਈਸ) ਨੇ ਵਰਜੀਨੀਆ ਤੇ ਮੈਰੀਲੈਂਡ ਵਿਚ 2 ਹਫ਼ਤੇ ਚੱਲੀ ਵਿਸ਼ੇਸ਼ ਮੁਹਿੰਮ ਸਮੇਤ ਦੇਸ਼ ਦੇ ਕਈ ਹੋਰ ਸੂਬਿਆਂ ਵਿਚ ਵੱਡੀ ਕਾਰਵਾਈ ਕੀਤੀ ਹੈ। ਇਸ ਦੌਰਾਨ ਕਤਲ, ਕਤਲ ਦੀ ਕੋਸ਼ਿਸ਼, ਜਿਨਸੀ ਅਪਰਾਧ, ਅਗਵਾ, ਲੁੱਟ-ਖੋਹ ਅਤੇ ਨਸ਼ਾ ਤਸਕਰੀ ਵਰਗੇ ਮਾਮਲਿਆਂ ਨਾਲ ਜੁੜੇ ਕਈ ਪ੍ਰਵਾਸੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ। ਗ੍ਰਿਫ਼ਤਾਰ ਵਿਅਕਤੀਆਂ ਵਿਚ ਇਕ ਪੰਜਾਬੀ ਸੁਖਵੀਰ ਸਿੰਘ ਵੀ ਸ਼ਾਮਲ ਹੈ। ‘ਆਪ੍ਰੇਸ਼ਨ ਸੇਫ ਕਮਿਊਨਿਟੀ–ਵਾਸ਼ਿੰਗਟਨ ਡੀਸੀ’ ਤਹਿਤ 1 ਤੋਂ 14 ਅਗਸਤ ਵਿਚਾਲੇ ਵਰਜੀਨੀਆ ਅਤੇ ਮੈਰੀਲੈਂਡ ਵਿੱਚ 1,328 ਪ੍ਰਵਾਸੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਹੋਮਲੈਂਡ ਸਕਿਉਰਿਟੀ ਵਿਭਾਗ ਮੁਤਾਬਕ ਇਨ੍ਹਾਂ ਵਿੱਚੋਂ ਕਰੀਬ 400 ਵਿਅਕਤੀਆਂ ਨੂੰ ਅਮਰੀਕਾ ਵਿਚ ਵੱਖ-ਵੱਖ ਅਪਰਾਧਾਂ ਲਈ ਸਜ਼ਾ ਹੋ ਚੁੱਕੀ ਹੈ ਜਾਂ ਉਨ੍ਹਾਂ ਵਿਰੁੱਧ ਕੇਸ ਦਰਜ ਹਨ।
ਪਿਛਲੀ ਖ਼ਬਰ ਹੋਰਮੁਜ਼ ’ਚ ਸਾਰੀਆਂ ਸਮੁੰਦਰੀ ਸੁਰੰਗਾਂ ਨਸ਼ਟ, ਟਰੰਪ ਵੱਲੋਂ ਇਰਾਨ ਨੂੰ ਸਖ਼ਤ ਚਿਤਾਵਨੀ ਅਗਲੀ ਖ਼ਬਰ ਭਾਰਤੀ ਅੰਡਰ-20 ਫੁੱਟਬਾਲ ਟੀਮ ਤਾਸ਼ਕੰਦ ਕੁਆਲੀਫਾਇਰ ਲਈ ਤਿਆਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।