25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਹੈਰਿਸ ਪਾਰਕ ਵਿਖੇ ਮਲਟੀਕਲਚਰਲ ਮੇਲਾ ਬਣਿਆ ਖਿੱਚ ਦਾ ਕੇਂਦਰ

ਸਿਡਨੀ, 24 ਅਗਸਤ (ਹਰਕੀਰਤ ਸਿੰਘ ਸੰਧਰ)-ਭਾਰਤੀ ਭਾਈਚਾਰੇ ਦੇ ਗੜ੍ਹ ਵਜੋਂ ਜਾਣੇ ਜਾਂਦੇ ਹੈਰਿਸ ਪਾਰਕ, ਜਿਸ ਨੂੰ ਹੁਣ ‘ਲਿਟਲ ਇੰਡੀਆ’ ਦੇ ਨਾਮ ਨਾਲ ਵੀ ਪਛਾਣ ਮਿਲ ਰਹੀ ਹੈ, ਵਿਖੇ ਸਾਰੇ ਭਾਈਚਾਰਿਆਂ ਅਤੇ ਸੱਭਿਆਚਾਰਾਂ ਨੂੰ ਸਮਰਪਿਤ ਵਿਸ਼ਾਲ ਮਲਟੀਕਲਚਰਲ ਮੇਲਾ ਕਰਵਾਇਆ ਗਿਆ। ਵਿਕਰਮ ਸਟਰੀਟ ਵਿਖੇ ਹੋਏ ਇਸ ਮੇਲੇ ਵਿੱਚ ਹਜ਼ਾਰਾਂ ਲੋਕਾਂ ਨੇ ਸ਼ਮੂਲੀਅਤ ਕੀਤੀ ਅਤੇ ਵੱਖ-ਵੱਖ ਸੱਭਿਆਚਾਰਾਂ ਦੀ ਰੰਗਾਰੰਗ ਝਲਕ ਦੇਖਣ ਨੂੰ ਮਿਲੀ।

ਅਜੀਤ ਡੈਸਕ 25-08-2026
ਸਿਡਨੀ, 24 ਅਗਸਤ (ਹਰਕੀਰਤ ਸਿੰਘ ਸੰਧਰ)-ਭਾਰਤੀ ਭਾਈਚਾਰੇ ਦੇ ਗੜ੍ਹ ਵਜੋਂ ਜਾਣੇ ਜਾਂਦੇ ਹੈਰਿਸ ਪਾਰਕ, ਜਿਸ ਨੂੰ ਹੁਣ ‘ਲਿਟਲ ਇੰਡੀਆ’ ਦੇ ਨਾਮ ਨਾਲ ਵੀ ਪਛਾਣ ਮਿਲ ਰਹੀ ਹੈ, ਵਿਖੇ ਸਾਰੇ ਭਾਈਚਾਰਿਆਂ ਅਤੇ ਸੱਭਿਆਚਾਰਾਂ ਨੂੰ ਸਮਰਪਿਤ ਵਿਸ਼ਾਲ ਮਲਟੀਕਲਚਰਲ ਮੇਲਾ ਕਰਵਾਇਆ ਗਿਆ। ਵਿਕਰਮ ਸਟਰੀਟ ਵਿਖੇ ਹੋਏ ਇਸ ਮੇਲੇ ਵਿੱਚ ਹਜ਼ਾਰਾਂ ਲੋਕਾਂ ਨੇ ਸ਼ਮੂਲੀਅਤ ਕੀਤੀ ਅਤੇ ਵੱਖ-ਵੱਖ ਸੱਭਿਆਚਾਰਾਂ ਦੀ ਰੰਗਾਰੰਗ ਝਲਕ ਦੇਖਣ ਨੂੰ ਮਿਲੀ। ਮੇਲੇ ਦੇ ਪ੍ਰਬੰਧਕਾਂ ਗੁਰਮੀਤ ਸਿੰਘ ਤੁਲੀ ਅਤੇ ਰੌਬੀ ਸਾਹਨੀ ਨੇ ਦੱਸਿਆ ਕਿ ਇਸ ਸਮਾਗਮ ਦਾ ਮੁੱਖ ਉਦੇਸ਼ ਵੱਖ-ਵੱਖ ਭਾਈਚਾਰਿਆਂ ਨੂੰ ਇੱਕ ਮੰਚ ’ਤੇ ਇਕੱਠਾ ਕਰਨਾ ਅਤੇ ਆਪਸੀ ਸਾਂਝ, ਸਤਿਕਾਰ ਤੇ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨਾ ਹੈ। ਮੇਲੇ ਵਿੱਚ ਵੱਖ-ਵੱਖ ਭਾਈਚਾਰਿਆਂ ਵੱਲੋਂ ਖਾਣ-ਪੀਣ, ਸੱਭਿਆਚਾਰ ਅਤੇ ਪਰੰਪਰਾਵਾਂ ਨਾਲ ਸਬੰਧਤ ਸਟਾਲ ਲਗਾਏ ਗਏ। ਭਾਰਤੀ ਖਾਣਿਆਂ ਸਮੇਤ ਵੱਖ-ਵੱਖ ਪਕਵਾਨਾਂ ਦਾ ਲੋਕਾਂ ਨੇ ਖੂਬ ਆਨੰਦ ਮਾਣਿਆ। ਇਸ ਦੇ ਨਾਲ ਹੀ ਸਟੇਜ ’ਤੇ ਵੱਖ-ਵੱਖ ਭਾਈਚਾਰਿਆਂ ਵੱਲੋਂ ਰਵਾਇਤੀ ਨਾਚ, ਸੰਗੀਤ ਅਤੇ ਸੱਭਿਆਚਾਰਕ ਪੇਸ਼ਕਾਰੀਆਂ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਦਵਿੰਦਰ ਸਿੰਘ ਧਾਰੀਆ ,ਮਨਤੇਜ ਅਤੇ ਵਰੁਨ ਤਿਵਾੜੀ ਦੀ ਜੁਗਲਬੰਦੀ ਨੇ ਸਭ ਨੂੰ ਨੱਚਣ ਲਾ ਦਿੱਤਾ । ਇਸ ਮੌਕੇ ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਮਾਨਯੋਗ ਕ੍ਰਿਸ ਮਿਨਸ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਨੇ ਮੇਲੇ ਦੇ ਪ੍ਰਬੰਧਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਆਸਟ੍ਰੇਲੀਆ ਦੀ ਬਹੁ-ਸੱਭਿਆਚਾਰਕ ਪਹਿਚਾਣ ਨੂੰ ਹੋਰ ਮਜ਼ਬੂਤ ਕਰਦੇ ਹਨ। ਵੱਖ-ਵੱਖ ਧਰਮਾਂ, ਭਾਸ਼ਾਵਾਂ ਅਤੇ ਸੱਭਿਆਚਾਰਾਂ ਨਾਲ ਸਬੰਧਤ ਲੋਕਾਂ ਨੂੰ ਇੱਕੋ ਥਾਂ ’ਤੇ ਖੁਸ਼ੀ ਨਾਲ ਇਕੱਠੇ ਦੇਖ ਕੇ ਉਹ ਕਾਫ਼ੀ ਪ੍ਰਭਾਵਿਤ ਹੋਏ। ਇਸ ਮੌਕੇ ਵੱਖ-ਵੱਖ ਖੇਤਰਾਂ ਵਿੱਚ ਵਿਸ਼ੇਸ਼ ਪ੍ਰਾਪਤੀਆਂ ਕਰਨ ਵਾਲੀਆਂ ਸ਼ਖ਼ਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ। ਮਾਊਂਟ ਐਵਰੈਸਟ ਦੀ ਚੋਟੀ ਨੇੜੇ ਸਥਿਤ ਅਮਾ ਦਬਲਮ ਨੂੰ ਫਤਹ ਕਰਨ ਵਾਲੀ ਸੁੱਖੀ ਬੱਲ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਮੇਲੇ ਦੌਰਾਨ ਹਰ ਵਰਗ ਦੇ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਲੋਕਾਂ ਨੇ ਜਿੱਥੇ ਵੱਖ-ਵੱਖ ਪਕਵਾਨਾਂ ਦਾ ਸੁਆਦ ਮਾਣਿਆ, ਉੱਥੇ ਸੱਭਿਆਚਾਰਕ ਪੇਸ਼ਕਾਰੀਆਂ ਦਾ ਵੀ ਖੂਬ ਆਨੰਦ ਲਿਆ। ਵਿਕਰਮ ਸਟਰੀਟ ’ਤੇ ਸਜਿਆ ਇਹ ਮਲਟੀਕਲਚਰਲ ਮੇਲਾ ਏਕਤਾ, ਵਿਭਿੰਨਤਾ ਅਤੇ ਆਪਸੀ ਸਾਂਝ ਦਾ ਸੁੰਦਰ ਸੰਦੇਸ਼ ਦਿੰਦਾ ਹੋਇਆ ਯਾਦਗਾਰੀ ਹੋ ਨਿੱਬੜਿਆ।
ਪਿਛਲੀ ਖ਼ਬਰ ਸਰੀ ’ਚ ਵੱਡੀ ਗਿਣਤੀ ’ਚ ਔਰਤਾਂ ਨੇ ਮਨਾਇਆ ਤੀਆਂ ਦਾ ਮੇਲਾ ਅਗਲੀ ਖ਼ਬਰ ਕਿਆਂਪੋ ਵਿਖੇ ਗੁਰਮਤਿ ਪ੍ਰਚਾਰ ਕੈਂਪ ਲਗਾਇਆ — ਵੱਡੀ ਗਿਣਤੀ ’ਚ ਬੱਚਿਆਂ ਨੇ ‘ਗੁਰਮਤਿ ਸਿਖਲਾਈ’ ਹਾਸਿਲ ਕੀਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।