22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਸੜਕ ਹਾਦਸੇ ’ਚ ਪੰਜਾਬੀ ਨੌਜਵਾਨ ਦੀ ਮੌਤ, ਇਕ ਗ੍ਰਿਫ਼ਤਾਰ

ਲੰਡਨ, 21 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸ਼ਰੌਪਸ਼ਾਇਰ ’ਚ ਏ41 ਸੜਕ ’ਤੇ ਪੋਰਸ਼ੇ ਟੇਕਾਨ ਤੇ ਫਲੈਟਬੈੱਡ ਟ੍ਰੇਲਰ ਖਿੱਚ ਰਹੇ ਟਰੈਕਟਰ ਵਿਚਕਾਰ ਹੋਈ ਭਿਆਨਕ ਟੱਕਰ ’ਚ 39 ਸਾਲਾ ਕੁਲਜੀਤ ਸਿੰਘ ਉੱਪਲ ਦੀ ਮੌਤ ਹੋ ਗਈ। ਉਹ ਟੈਲਫੋਰਡ ਦੇ ਰਹਿਣ ਵਾਲੇ ਸਨ।

ਕੁਲਜੀਤ ਸਿੰਘ ਉੱਪਲ ਦੀ ਪੁਰਾਣੀ ਤਸਵੀਰ। 22-08-2026
ਲੰਡਨ, 21 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸ਼ਰੌਪਸ਼ਾਇਰ ’ਚ ਏ41 ਸੜਕ ’ਤੇ ਪੋਰਸ਼ੇ ਟੇਕਾਨ ਤੇ ਫਲੈਟਬੈੱਡ ਟ੍ਰੇਲਰ ਖਿੱਚ ਰਹੇ ਟਰੈਕਟਰ ਵਿਚਕਾਰ ਹੋਈ ਭਿਆਨਕ ਟੱਕਰ ’ਚ 39 ਸਾਲਾ ਕੁਲਜੀਤ ਸਿੰਘ ਉੱਪਲ ਦੀ ਮੌਤ ਹੋ ਗਈ। ਉਹ ਟੈਲਫੋਰਡ ਦੇ ਰਹਿਣ ਵਾਲੇ ਸਨ। ਵੈਸਟ ਮਰਸੀਆ ਪੁਲਿਸ ਮੁਤਾਬਕ ਹਾਦਸਾ ਬੀਤੇ ਦਿਨੀ ਰਾਤ ਕਰੀਬ 10:55 ਵਜੇ, ਨਿਊਪੋਰਟ ਨੇੜੇ ਏ41 ਜਰਨੈਲੀ ਸੜਕ ’ਤੇ ਵਾਪਰਿਆ। ਕੁਲਜੀਤ ਸਿੰਘ ਉੱਪਲ ਨੂੰ ਮੌਕੇ ’ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਹਾਦਸੇ ਤੋਂ ਬਾਅਦ 30 ਸਾਲਾ ਵਿਅਕਤੀ ਨੂੰ ਖ਼ਤਰਨਾਕ ਡਰਾਈਵਿੰਗ ਨਾਲ ਮੌਤ ਦਾ ਕਾਰਨ ਬਣਨ ਦੇ ਸ਼ੱਕ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਨੂੰ ਬਾਅਦ ਵਿੱਚ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਦੀ ਜਾਂਚ ਜਾਰੀ ਹੈ। ਕੁਲਜੀਤ ਸਿੰਘ ਉੱਪਲ ਸਕੂਲ ਆਫ ਕੋਡਿੰਗ ਐਂਡ ਏ ਆਈ ਵਿੱਚ ਚੀਫ ਆਪਰੇਟਿੰਗ ਅਫ਼ਸਰ ਗਵਰਨਰ ਸੀ। ਉਹ ਆਪਣੇ ਪਿੱਛੇ ਪਤਨੀ ਤੇ 5 ਤੇ 2 ਸਾਲ ਦੇ 2 ਛੋਟੇ ਬੱਚੇ ਛੱਡ ਗਿਆ ਹੈ।
ਪਿਛਲੀ ਖ਼ਬਰ ਬਾਬਾ ਬਲਬੀਰ ਸਿੰਘ 96 ਕਰੋੜੀ ਦਾ ਇੰਗਲੈਂਡ ਪਹੁੰਚਣ ’ਤੇ ਭਰਵਾਂ ਸਵਾਗਤ ਅਗਲੀ ਖ਼ਬਰ ਮਹਿਲਾ ਹਾਕੀ ਵਿਸ਼ਵ ਕੱਪ ਵਿਚ ਭਾਰਤ ਨੂੰ ਨੀਦਰਲੈਂਡ ਤੋਂ ਮਿਲੀ ਹਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।