22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਨਸ਼ੇ ਦੀ ਹਾਲਤ ’ਚ ਫੜਿਆ ਓਕਲਾਹੋਮਾ ਦਾ ਸਟੇਟ ਸਕੱਤਰ, ਬਾਡੀਕੈਮ ਨੇ ਖੋਲ੍ਹੀ ਪੋਲ

ਨਿਊਯਾਰਕ, 21 ਅਗਸਤ (ਰਾਜੂ ਸਾਹਿਬਾਜ਼ਪੁਰਾ)-ਓਕਲਾਹੋਮਾ ਦੇ ਸੈਕਟਰੀ ਆਫ਼ ਸਟੇਟ ਬੈਂਜਾਮਿਨ ਲੇਪੈਕ ਨੂੰ ਮੈਕਡੋਨਲਡਜ਼ ਦੇ ਡਰਾਈਵ-ਥਰੂ ਨੇੜਿਓਂ ਜਨਤਕ ਥਾਂ ’ਤੇ ਨਸ਼ੇ ਦੀ ਹਾਲਤ ਵਿੱਚ ਹੋਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਘਟਨਾ ਦੀ ਬਾਡੀਕੈਮ ਵੀਡੀਓ ਸਾਹਮਣੇ ਆਉਣ ਮਗਰੋਂ ਉਸ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਤੇਜ਼ ਹੋ ਗਈ ਹੈ।

ਅਜੀਤ ਡੈਸਕ 22-08-2026
ਨਿਊਯਾਰਕ, 21 ਅਗਸਤ (ਰਾਜੂ ਸਾਹਿਬਾਜ਼ਪੁਰਾ)-ਓਕਲਾਹੋਮਾ ਦੇ ਸੈਕਟਰੀ ਆਫ਼ ਸਟੇਟ ਬੈਂਜਾਮਿਨ ਲੇਪੈਕ ਨੂੰ ਮੈਕਡੋਨਲਡਜ਼ ਦੇ ਡਰਾਈਵ-ਥਰੂ ਨੇੜਿਓਂ ਜਨਤਕ ਥਾਂ ’ਤੇ ਨਸ਼ੇ ਦੀ ਹਾਲਤ ਵਿੱਚ ਹੋਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਘਟਨਾ ਦੀ ਬਾਡੀਕੈਮ ਵੀਡੀਓ ਸਾਹਮਣੇ ਆਉਣ ਮਗਰੋਂ ਉਸ ਨੂੰ ਅਹੁਦੇ ਤੋਂ ਹਟਾਉਣ ਦੀ ਮੰਗ ਤੇਜ਼ ਹੋ ਗਈ ਹੈ। ਪੁਲਿਸ ਨੂੰ ਰਾਤ ਕਰੀਬ ਪੌਣੇ 11 ਵਜੇ ਸੂਚਨਾ ਮਿਲੀ ਸੀ ਕਿ ਐਡਮੰਡ ਸ਼ਹਿਰ ਦੇ ਇੱਕ ਮੈਕਡੋਨਲਡਜ਼ ਬਾਹਰ ਇੱਕ ਵਿਅਕਤੀ ਨਸ਼ੇ ਦੀ ਹਾਲਤ ਵਿੱਚ ਖੜ੍ਹਾ ਹੈ। ਮੌਕੇ ’ਤੇ ਪਹੁੰਚੇ ਅਧਿਕਾਰੀਆਂ ਨੂੰ ਲੇਪੈਕ ਦੀ ਬੋਲੀ ਬੁਰੀ ਤਰ੍ਹਾਂ ਲੜਖੜਾਉਂਦੀ ਮਿਲੀ। ਉਸ ਦੇ ਸਾਹ ਵਿੱਚੋਂ ਸ਼ਰਾਬ ਦੀ ਬਦਬੂ ਆ ਰਹੀ ਸੀ ਅਤੇ ਉਸ ਨੂੰ ਬਟੂਏ ਵਿੱਚੋਂ ਪਛਾਣ ਪੱਤਰ ਕੱਢਣ ਵਿੱਚ ਵੀ ਮੁਸ਼ਕਲ ਹੋਈ। ਉਸ ਦੀ ਕਾਰ ਰੈਸਟੋਰੈਂਟ ਦੀ ਪਾਰਕਿੰਗ ਵਿੱਚ ਖੜ੍ਹੀ ਮਿਲੀ। ਬਾਡੀਕੈਮ ਵੀਡੀਓ ਵਿੱਚ ਲੇਪੈਕ ਪੁਲਿਸ ਦੇ ਸਵਾਲਾਂ ਦੇ ਸਿੱਧੇ ਜਵਾਬ ਦੇਣ ਦੀ ਥਾਂ ਚਰਚ ਦੇ ਸਮਾਗਮ, ਬੱਚਿਆਂ ਦੇ ਸਕੂਲ ਅਤੇ ਖਾਣ-ਪੀਣ ਬਾਰੇ ਉਲਝੀਆਂ ਗੱਲਾਂ ਕਰਦਾ ਦਿਖਾਈ ਦਿੱਤਾ। ਉਸ ਨੇ ਪਹਿਲਾਂ ਇੱਕ ਬੀਅਰ ਪੀਣ ਦੀ ਗੱਲ ਮੰਨੀ, ਪਰ ਬਾਅਦ ਵਿੱਚ ਕਿਹਾ ਕਿ ਉਸ ਨੇ ਬੀਅਰ ਪੂਰੀ ਨਹੀਂ ਪੀਤੀ ਸੀ। ਮੈਕਡੋਨਲਡਜ਼ ਤੱਕ ਪਹੁੰਚਣ ਅਤੇ ਕਾਰ ਚਲਾਉਣ ਬਾਰੇ ਵੀ ਉਸ ਦੇ ਬਿਆਨ ਕਥਿਤ ਤੌਰ ’ਤੇ ਬਦਲਦੇ ਰਹੇ। ਲੇਪੈਕ ਦੇ ਬੁਲਾਰੇ ਨੇ ਕਿਹਾ ਕਿ ਉਹ ਸਿਰਫ਼ ਆਪਣੇ ਖਾਣੇ ਦੀ ਉਡੀਕ ਕਰ ਰਿਹਾ ਸੀ ਅਤੇ ਪੁਲਿਸ ਨੇ ਉਸ ਦਾ ਬ੍ਰੈਥਲਾਈਜ਼ਰ ਟੈਸਟ ਨਹੀਂ ਕੀਤਾ। ਬੁਲਾਰੇ ਮੁਤਾਬਕ ਲੇਪੈਕ ਕਾਨੂੰਨੀ ਪ੍ਰਕਿਰਿਆ ਰਾਹੀਂ ਦੋਸ਼ਾਂ ਦਾ ਜਵਾਬ ਦੇਵੇਗਾ।ਇਹ ਲੇਪੈਕ ਦਾ ਸ਼ਰਾਬ ਨਾਲ ਜੁੜਿਆ ਪਹਿਲਾ ਮਾਮਲਾ ਨਹੀਂ ਹੈ। ਸਾਲ 2021 ਵਿੱਚ ਉਹ ਇੰਜਣ ਚੱਲਦੇ ਟਰੱਕ ਅੰਦਰ ਬੇਹੋਸ਼ ਮਿਲਿਆ ਸੀ। ਓਕਲਾਹੋਮਾ ਦੇ ਅਟਾਰਨੀ ਜਨਰਲ ਜੈਂਟਨਰ ਡਰਮੰਡ ਨੇ ਕਿਹਾ ਕਿ ਉੱਚ ਸਰਕਾਰੀ ਅਹੁਦੇ ’ਤੇ ਬੈਠੇ ਵਿਅਕਤੀ ਦਾ ਅਜਿਹਾ ਵਤੀਰਾ ਕਬੂਲ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਗਵਰਨਰ ਕੇਵਿਨ ਸਟਿੱਟ ਤੋਂ ਲੇਪੈਕ ਨੂੰ ਤੁਰੰਤ ਬਰਖ਼ਾਸਤ ਕਰਨ ਦੀ ਮੰਗ ਕੀਤੀ ਹੈ। ਗਵਰਨਰ ਦਫ਼ਤਰ ਨੇ ਹਾਲੇ ਇਸ ਮਾਮਲੇ ’ਤੇ ਕੋਈ ਜਵਾਬ ਨਹੀਂ ਦਿੱਤਾ।
ਪਿਛਲੀ ਖ਼ਬਰ ਨਿਊਯਾਰਕ ਸਟੇਟ ਕੈਪੀਟਲ ਉਡਾਉਣ ਦੀ ਕਥਿਤ ਸਾਜ਼ਿਸ਼ ਨਾਕਾਮ, ਅਲਬਾਨੀ ਦੀ ਔਰਤ ਗ੍ਰਿਫ਼ਤਾਰ ਅਗਲੀ ਖ਼ਬਰ ਕੈਂਟੱਕੀ ਵਿਚ ਹੋਈ ਗੋਲੀਬਾਰੀ ’ਚ ਇਕ ਮੌਤ ਤੇ 4 ਜ਼ਖਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।