22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

26 ਘੰਟੇ ’ਚ ਤੈਅ ਕੀਤੀ ਗਰਾਊਸ ਮਾਊਂਟੇਨ ਤੋਂ ਚਿਲਾਵੈਕ ਤੱਕ ਦੀ ਪੈਦਲ ਯਾਤਰਾ

ਵੈਨਕੂਵਰ, 20 ਅਗਸਤ (ਮਲਕੀਤ ਸਿੰਘ)-ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ 2 ਨੌਜਵਾਨਾਂ ਵੱਲੋਂ ਵੈਨਕੂਵਰ ਨੇੜਲੀ ਪਹਾੜੀ ਦੀ ਟੀ. ਸੀ.

ਅਜੀਤ ਡੈਸਕ 22-08-2026
ਵੈਨਕੂਵਰ, 20 ਅਗਸਤ (ਮਲਕੀਤ ਸਿੰਘ)-ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ 2 ਨੌਜਵਾਨਾਂ ਵੱਲੋਂ ਵੈਨਕੂਵਰ ਨੇੜਲੀ ਪਹਾੜੀ ਦੀ ਟੀ.ਸੀ. ਤੇ ਸਥਿਤ ਪ੍ਰਸਿੱਧ ਸੈਲਾਨੀ ਸਥਾਨ ਗਰਾਊਸ ਮਾਊਂਟੇਨ ਤੋਂ ਚਿਲਾਵੈਕ ਸ਼ਹਿਰ ਤੱਕ ਦਾ ਲੰਮਾ ਸਫ਼ਰ ਸਿਰਫ 26 ਘੰਟੇ ’ਚ ਪੈਦਲ ਤੈਅ ਕਰਨ ਦਾ ਨਿਵੇਕਲਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਦੋਵੇਂ ਨੌਜਵਾਨ ਗਰਾਊਸ ਮਾਊਂਟੇਨ ਤੋਂ ਪੈਦਲ ਚੱਲੇ ਅਤੇ ਲਗਾਤਾਰ ਲੰਮਾ ਸਫ਼ਰ ਤੈਅ ਕਰਦਿਆਂ ਚਿਲਾਵੈਕ ਤੱਕ ਪਹੁੰਚੇ। ਇੱਥੇ ਜ਼ਿਕਰਯੋਗ ਹੈ ਕਿ ਗਰਾਊਸ ਮਾਊਂਟੇਨ ਉੱਤਰੀ ਵੈਨਕੂਵਰ ਦੇ ਪਹਾੜੀ ਖੇਤਰ ਵਿੱਚ ਸਥਿਤ ਹੈ, ਜਦਕਿ ਚਿਲਾਵੈਕ ਫਰੇਜ਼ਰ ਵੈਲੀ ਵਿੱਚ ਪੈਂਦਾ ਹੈ। ਦੋਵਾਂ ਨੇ ਇਹ ਪੈਦਲ ਯਾਤਰਾ ਕਿਉਂ ਕਰਨ ਦਾ ਫ਼ੈਸਲਾ ਕੀਤਾ ਅਤੇ ਰਸਤੇ ਵਿੱਚ ਉਨ੍ਹਾਂ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ? ਭਾਵੇਂ ਇਸ ਬਾਰੇ ਵੇਰਵੇ ਨਹੀਂ ਮਿਲ ਸਕੇ ਪ੍ਰੰਤੂ ਗਰਾਊਸ ਮਾਊਂਟੇਨ ਤੋਂ ਚਿਲਾਵੈਕ ਤੱਕ 26 ਘੰਟੇ ਪੈਦਲ ਚੱਲਣ ਦੀ ਉਨ੍ਹਾਂ ਦੀ ਯਾਤਰਾ ਆਪਣੇ-ਆਪ ਵਿੱਚ ਦਿਲਚਸਪ ਪ੍ਰਾਪਤੀ ਬਣ ਗਈ ਹੈ।
ਪਿਛਲੀ ਖ਼ਬਰ ਸੜਕ ’ਤੇ ਹੰਗਾਮੀ ਹਾਲਤ ’ਚ ਉਤਾਰੇ ਜਹਾਜ ਕਾਰਨ ਵਾਪਰੇ ਹਾਦਸੇ ’ਚ ਇਕ ਵਿਅਕਤੀ ਦੀ ਮੌਤ ਅਗਲੀ ਖ਼ਬਰ ਅਮਰੀਕਾ ਵੱਲੋਂ 20 ਪ੍ਰਵਾਸੀਆਂ ਦਾ ਪਹਿਲਾ ਗਰੁੱਪ ਲਾਈਬੇਰੀਆ ਰਵਾਨਾ, ਪੰਜ ਨੇ ਕੀਤਾ ਵਿਰੋਧ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।