21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਗਾਖਲ ਪਰਿਵਾਰ ਕਰੇਗਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਜਲ ਸੇਵਾ

ਸਾਨ ਫਰਾਂਸਿਸਕੋ, 20 ਅਗਸਤ (ਐੱਸ. ਅਸ਼ੋਕ ਭੌਰਾ)-ਗਾਖਲ ਪਰਿਵਾਰ ਤੇ ਗਾਖਲ ਗਰੁੱਪ ਵਲੋਂ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਦਿਵਸ (20, 21, 22 ਸਤੰਬਰ 2026) ’ਤੇ ਪੁੱਜਣ ਵਾਲੀਆਂ ਸੰਗਤਾਂ ਲਈ ਪੀਣ ਵਾਲੇ ਪਾਣੀ ਦੀਆਂ ਬੋਤਲਾਂ ਨਾਲ ਸੇਵਾ ਕੀਤੀ ਜਾ ਰਹੀ ਹੈ।

ਅਜੀਤ ਡੈਸਕ 21-08-2026
ਸਾਨ ਫਰਾਂਸਿਸਕੋ, 20 ਅਗਸਤ (ਐੱਸ.ਅਸ਼ੋਕ ਭੌਰਾ)-ਗਾਖਲ ਪਰਿਵਾਰ ਤੇ ਗਾਖਲ ਗਰੁੱਪ ਵਲੋਂ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਦਿਵਸ (20, 21, 22 ਸਤੰਬਰ 2026) ’ਤੇ ਪੁੱਜਣ ਵਾਲੀਆਂ ਸੰਗਤਾਂ ਲਈ ਪੀਣ ਵਾਲੇ ਪਾਣੀ ਦੀਆਂ ਬੋਤਲਾਂ ਨਾਲ ਸੇਵਾ ਕੀਤੀ ਜਾ ਰਹੀ ਹੈ। ਪਾਣੀ ਦੀਆਂ ਬੋਤਲਾਂ ਵਰਤਾਉਣ ਦੀ ਜ਼ਿੰਮੇਵਾਰੀ ਹਰ ਵਾਰ ਦੀ ਤਰ੍ਹਾਂ ਬਾਬਾ ਗੁਰੂ ਨਾਨਕ ਹਾਕੀ ਅਕੈਡਮੀ ਨਨਕਾਣਾ ਸਾਹਿਬ ਦੇ ਵਾਲੰਟੀਅਰ ਅਸਦ ਜਾਵੇਦ ਦੀ ਅਗਵਾਈ ’ਚ ਨਿਭਾਉਣਗੇ। ਅਮੋਲਕ ਸਿੰਘ ਗਾਖਲ ਚੇਅਰਮੈਨ ਗਾਖਲ ਗਰੁੱਪ ਯੂ.ਐੱਸ.ਏ. ਨੇ ਕਿਹਾ ਕਿ ਐੱਨ.ਆਰ.ਆਈ ਭਰਾਵਾਂ ਨੂੰ ਹੱਥ ਜੋੜ ਕੇ ਮੇਰੀ ਬੇਨਤੀ ਹੈ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਦਿਹਾੜੇ ’ਤੇ ਪਾਕਿਸਤਾਨ ਦੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ’ਚ ਹੋ ਰਹੇ ਸਮਾਗਮਾਂ ’ਚ ਜ਼ਰੂਰ ਸ਼ਾਮਿਲ ਹੋਇਆ ਜਾਵੇ। ਦੱਸਣਯੋਗ ਹੈ ਕਿ ਗਾਖਲ ਪਰਿਵਾਰ ਅਤੇ ਗਾਖਲ ਗਰੁੱਪ ਵਲੋਂ ਸ੍ਰੀ ਹਜ਼ੂਰ ਸਾਹਿਬ, ਪਟਨਾ ਸਾਹਿਬ ਤੋਂ ਇਲਾਵਾ ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ, ਨਨਕਾਣਾ ਸਾਹਿਬ, ਪੰਜਾ ਸਾਹਿਬ, ਡੇਰਾ ਸਾਹਿਬ ਆਦਿ ਗੁਰਦੁਆਰਾ ਸਾਹਿਬਾਨ ’ਚ ਲੰਗਰ ਲਈ ਰਾਸ਼ਨ ਦੀ ਸੇਵਾ ਲਗਾਤਾਰ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਐਸ਼ਲੀਨ ਮੁਰਾਲੀ ਬਣੀ ਮਿਸ ਯੂਨੀਵਰਸ ਕੈਨੇਡਾ 2026 ਅਗਲੀ ਖ਼ਬਰ ਹਾਕੀ ਦੇ ਮੈਦਾਨ ’ਤੇ ਮਨਪ੍ਰੀਤ ਦੀ ਆਪਣੀ ਧੀ ਨਾਲ ਤਸਵੀਰ ਹੋਈ ਵਾਇਰਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।