20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਸਾਹਿਤਕ ਸਮਾਗਮ ਦੌਰਾਨ ਡਾ. ਸੁਖਪਾਲ ਹਾਜ਼ਰੀਨ ਨਾਲ ਰੂਬਰੂ ਹੋਏ

ਟੋਰਾਂਟੋ, 19 ਅਗਸਤ (ਹਰਜੀਤ ਸਿੰਘ ਬਾਜਵਾ)-ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਕਰਵਾਏ ਗਏ ਮਹੀਨਾਵਾਰ ਸਾਹਿਤਕ ਸਮਾਗਮ ਦੌਰਾਨ ਪੰਜਾਬੀ ਦੇ ਨਾਮਵਰ ਲੇਖਕ ਡਾ. ਸੁਖਪਾਲ ਹਾਜ਼ਰੀਨ ਦੇ ਰੂਬਰੂ ਹੋਏ, ਜਿਨ੍ਹਾਂ ਨੇ ਆਪਣੇ ਬਚਪਨ ਤੋਂ ਲੈ ਕੇ ਹੁਣ ਤੱਕ ਸਾਹਿਤਕ ਰੁਚੀਆਂ, ਜਿ਼ੰਦਗੀ ਵਿਚ ਆਏ ਉਤਰਾਅ,ਚੜ੍ਹਾਅ,ਲੇਖਣੀ ਦੇ ਸਫ਼ਰ ਅਤੇ ਜੀਵਨ ਜਾਂਚ ਦੀਆਂ ਗੱਲਾਂ ਬਾਤਾਂ ਕੀਤੀਆਂ, ਉਨ੍ਹਾਂ ਦੱਸਿਆ ਕਿ ਉਹ ਸ਼ੁਰੂ ਤੋਂ ਹੀ ਪ੍ਰੀਤਲੜੀ ਮੈਗ਼ਜ਼ੀਨ ਪੜ੍ਹਦਾ ਰਿਹਾ ਹੈ ਅਤੇ ਉੱਥੋਂ ਹੀ ਉਹ ਅੰਮ੍ਰਿਤਾ ਪ੍ਰੀਤਮ ਦੀ ਸਾਹਿਤਕ ਦੇਣ ਤੋਂ ਪ੍ਰਭਾਵਿਤ ਹੋਇਆ।

ਅਜੀਤ ਡੈਸਕ 20-08-2026

ਟੋਰਾਂਟੋ, 19 ਅਗਸਤ (ਹਰਜੀਤ ਸਿੰਘ ਬਾਜਵਾ)-ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਕਰਵਾਏ ਗਏ ਮਹੀਨਾਵਾਰ ਸਾਹਿਤਕ ਸਮਾਗਮ ਦੌਰਾਨ ਪੰਜਾਬੀ ਦੇ ਨਾਮਵਰ ਲੇਖਕ ਡਾ. ਸੁਖਪਾਲ ਹਾਜ਼ਰੀਨ ਦੇ ਰੂਬਰੂ ਹੋਏ, ਜਿਨ੍ਹਾਂ ਨੇ ਆਪਣੇ ਬਚਪਨ ਤੋਂ ਲੈ ਕੇ ਹੁਣ ਤੱਕ ਸਾਹਿਤਕ ਰੁਚੀਆਂ, ਜਿ਼ੰਦਗੀ ਵਿਚ ਆਏ ਉਤਰਾਅ,ਚੜ੍ਹਾਅ,ਲੇਖਣੀ ਦੇ ਸਫ਼ਰ ਅਤੇ ਜੀਵਨ ਜਾਂਚ ਦੀਆਂ ਗੱਲਾਂ ਬਾਤਾਂ ਕੀਤੀਆਂ, ਉਨ੍ਹਾਂ ਦੱਸਿਆ ਕਿ ਉਹ ਸ਼ੁਰੂ ਤੋਂ ਹੀ ਪ੍ਰੀਤਲੜੀ ਮੈਗ਼ਜ਼ੀਨ ਪੜ੍ਹਦਾ ਰਿਹਾ ਹੈ ਅਤੇ ਉੱਥੋਂ ਹੀ ਉਹ ਅੰਮ੍ਰਿਤਾ ਪ੍ਰੀਤਮ ਦੀ ਸਾਹਿਤਕ ਦੇਣ ਤੋਂ ਪ੍ਰਭਾਵਿਤ ਹੋਇਆ। ਉਸ ਨੇ ਪਹਿਲਾਂ ਕਵਿਤਾ ਲਿਖਣੀ ਸ਼ੁਰੂ ਕੀਤੀ ਅਤੇ ਮਗਰੋਂ ਵਾਰਤਕ। ਡਾ. ਸੁਖਪਾਲ ਨੇ ਦੱਸਿਆ ਕਿ ਉਹ ਸੰਨ 1992- 93 ਤੋਂ ਕਈ ਸਾਹਿਤਕ ਸਭਾਵਾਂ ਵਿਚ ਜਾਣ ਲੱਗ ਪਏ ਜਿਥੇ ਸਾਹਿਤਕ ਰਚਨਾਵਾਂ ਅਤੇ ਸਾਹਿਤਕ ਮਾਹੌਲ ਤੋਂ ਉਸ ਨੂੰ ਬਹੁਤ ਕੁਝ ਸਿੱਖਣ ਦਾ ਮੌਕਾ ਮਿਲਿਆ। ਸਮਾਗਮ ਦੌਰਾਨ ਸਵਾਲ-ਜਵਾਬਾਂ ਦਾ ਸਿਲਸਿਲਾ ਵੀ ਚੱਲਿਆ ਜਿਸ ਦੇ ਡਾ. ਸੁਖਪਾਲ ਵੱਲੋਂ ਬੜੇ ਢੁੱਕਵੇਂ ਤਰੀਕੇ ਨਾਲ ਜਵਾਬ ਦਿੱਤੇ ਗਏੇ। ਸਾਹਿਤਕ ਸਮਾਗਮ ਵਿਚ ਸਟੇਜ ਸੰਚਾਲਨ ਤਲਵਿੰਦਰ ਮੰਡ ਅਤੇ ਪਰਮਜੀਤ ਢਿੱਲੋਂ ਨੇ ਕੀਤਾ। ਸਮਾਗਮ ਦੇ ਦੂਜੇ ਹਿੱਸੇ ਵਿੱਚ ਡਾ. ਸੁਖਪਾਲ ਦਾ ਸਨਮਾਨ ਕੀਤਾ ਗਿਆ ਅਤੇ ਸੁਖਚਰਨਜੀਤ ਕੌਰ ਦੀ ਨਵਪ੍ਰਕਾਸਿ਼ਤ ਪੁਸਤਕ ‘ਅੱਖੀਂ ਡਿੱਠਾ ਕਿਸਾਨ ਅੰਦੋਲਨ’ ਵੀ ਲੋਕ ਅਰਪਣ ਕੀਤੀ ਗਈ। ਇਸ ਮੌਕੇ ਕਵੀ ਦਰਬਾਰ ਹੋਇਆ। ਇਸ ਮੌਕੇ ਨਾਹਰ ਔਜਲਾ, ਬਲਰਾਜ ਚੀਮਾ, ਭੁਪਿੰਦਰ ਦੂਲੇ, ਮਾਲਵਿੰਦਰ ਸਿੰਘ, ਰਾਜ ਕੁਮਾਰ E ਸ਼ੋਰਾਜ, ਸੁਖਚਰਨਜੀਤ ਕੌਰ, ਪ੍ਰ੍ਰਿੰਸੀਪਲ ਜਗਦੀਪ ਕੌਰ, ਬਲਜੀਤ ਸਿੰਘ ਰੈਣਾ, ਕਰਨ ਅਜਾਇਬ ਸਿੰਘ ਸੰਘਾ, ਮਲੂਕ ਸਿੰਘ ਕਾਹਲੋਂ, ਸੁਰਿੰਦਰਜੀਤ ਕੌਰ, ਡਾ. ਜਗਮੋਹਨ ਸਿੰਘ ਸੰਘਾ,ਕ੍ਰਿਪਾਲ ਸਿੰਘ ਪੰਨੂੰ, ਤਲਵਿੰਦਰ ਮੰਡ, ਇਕਬਾਲ ਬਰਾੜ, ਪ੍ਰੋ. ਆਸ਼ਕ ਰਹੀਲ, ਹਰਜਿੰਦਰ ਭਸੀਨ, ਸੁਰਿੰਦਰ ਨੀਰ, ਹਰਦਿਆਲ ਝੀਤਾ, ਗੁਰਦਾਸ ਸਿੰਘ ਥੱਬਲ, ਤਨਵੀਰ ਸਿੰਘ, ਡਾ. ਗਿਆਨ ਸਿੰਘ ਘਈ, ਕਰਨੈਲ ਸਿੰਘ ਮਰਵਾਹਾ, ਸਿਕੰਦਰ ਸਿੰਘ ਗਿੱਲ, ਮਕਸੂਦ ਚੌਧਰੀ, ਸੁਰਜੀਤ ਕੌਰ, ਦਰਸ਼ਨ ਸਿੰਘ ਸਿੱਧੂ, ਗਿਆਨ ਸਿੰਘ ਦਰਦੀ ਆਦਿ ਨੇ ਆਪੋ ਆਪਣੀਆਂ ਰਚਨਾਵਾਂ ਅਤੇ ਵਿਚਾਰਾਂ ਨਾਲ ਸਾਂਝ ਪਾਈ।

ਪਿਛਲੀ ਖ਼ਬਰ ਪੰਜਾਬੀ ਸੈਂਟਰ ਸਾਊਥਾਲ ਵਲੋਂ ਤੀਆਂ ਤੀਜ ਦੀਆਂ ਤਿਉਹਾਰ ਮਨਾਇਆ ਅਗਲੀ ਖ਼ਬਰ ਕੈਲੀਫੋਰਨੀਆ ਦੇ 14ਵੇਂ ਜ਼ਿਲ੍ਹੇ ਤੋਂ ਕਾਂਗਰਸ ਲਈ ਡੈਮੋਕ੍ਰੇਟਿਕ ਉਮੀਦਵਾਰ ਮੇਲਿਸਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।