15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਗਲਾਸਗੋ ਰਾਸ਼ਟਰਮੰਡਲ ਖੇਡਾਂ ਦੀਆਂ ਵਸਤਾਂ ਦੀ ਹੋਵੇਗੀ ਨਿਲਾਮੀ - ਟੀਕੇਕ ਤੋਂ 130000 ਤੋਂ 230000 ਤੱਕ ਰੁਪਏ ਮਿਲਣ ਦੀ ਉਮੀਦ

ਗਲਾਸਗੋ, 14 ਅਗਸਤ (ਹਰਜੀਤ ਸਿੰਘ ਦੁਸਾਂਝ)-ਗਲਾਸਗੋ ਰਾਸ਼ਟਰਮੰਡਲ ਖੇਡਾਂ 2026 ਦੀ ਸ਼ਾਨਦਾਰ ਉਦਘਾਟਨੀ ਰਸਮ ਵਿਚ ਦਰਸ਼ਕਾਂ ਦਾ ਧਿਆਨ ਖਿੱਚਣ ਵਾਲੀ ਵਿਸ਼ਾਲ ‘ਉੱਡਦੀ ਟਨੌਕ ਟੀਕੇਕ’ ਤੇ ਸਕਾਟਲੈਂਡ ਦੀ ਮਸ਼ਹੂਰ ਕਾਲਪਨਿਕ ‘ਲੌਕਨੈੱਸ ਝੀਲ ਦੇ ਰਾਕਸ਼ਸ’ ਸਮੇਤ ਖੇਡਾਂ ਨਾਲ ਜੁੜੀਆਂ ਕਈ ਯਾਦਗਾਰੀ ਵਸਤਾਂ ਹੁਣ ਨਿਲਾਮ ਕੀਤੀਆਂ ਜਾਣਗੀਆਂ। ਇਹ ਨਿਲਾਮੀ ਅਗਲੇ ਹਫ਼ਤੇ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ।

ਅਜੀਤ ਡੈਸਕ 15-08-2026
ਗਲਾਸਗੋ, 14 ਅਗਸਤ (ਹਰਜੀਤ ਸਿੰਘ ਦੁਸਾਂਝ)-ਗਲਾਸਗੋ ਰਾਸ਼ਟਰਮੰਡਲ ਖੇਡਾਂ 2026 ਦੀ ਸ਼ਾਨਦਾਰ ਉਦਘਾਟਨੀ ਰਸਮ ਵਿਚ ਦਰਸ਼ਕਾਂ ਦਾ ਧਿਆਨ ਖਿੱਚਣ ਵਾਲੀ ਵਿਸ਼ਾਲ ‘ਉੱਡਦੀ ਟਨੌਕ ਟੀਕੇਕ’ ਤੇ ਸਕਾਟਲੈਂਡ ਦੀ ਮਸ਼ਹੂਰ ਕਾਲਪਨਿਕ ‘ਲੌਕਨੈੱਸ ਝੀਲ ਦੇ ਰਾਕਸ਼ਸ’ ਸਮੇਤ ਖੇਡਾਂ ਨਾਲ ਜੁੜੀਆਂ ਕਈ ਯਾਦਗਾਰੀ ਵਸਤਾਂ ਹੁਣ ਨਿਲਾਮ ਕੀਤੀਆਂ ਜਾਣਗੀਆਂ। ਇਹ ਨਿਲਾਮੀ ਅਗਲੇ ਹਫ਼ਤੇ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਗਲਾਸਗੋ ਦੇ ਓ.ਵੀ.ਓ. ਹਾਈਡਰੋ ਵਿੱਚ ਹੋਏ ਉਦਘਾਟਨੀ ਸਮਾਰੋਹ ਦੌਰਾਨ ਵਿਸ਼ਾਲ ਟਨੌਕ ਟੀਕੇਕ ਨੂੰ ਹਵਾ ਵਿੱਚ ਉੱਡਦੇ ਦਿਖਾਇਆ ਗਿਆ ਸੀ। ਇਹ ਸਕਾਟਲੈਂਡ ਦੀ ਮਸ਼ਹੂਰ ਮਿਠਾਈ ਨੂੰ ਦਿੱਤੀ ਗਈ ਖਾਸ ਪੇਸ਼ਕਾਰੀ ਸੀ ਅਤੇ ਇਸ ਨੇ 2014 ਦੀਆਂ ਗਲਾਸਗੋ ਰਾਸ਼ਟਰਮੰਡਲ ਖੇਡਾਂ ਵਿੱਚ ਦਿਖਾਈਆਂ ਗਈਆਂ ਟਨੌਕ ਟੀਕੇਕ ਦੀਆਂ ਯਾਦਾਂ ਵੀ ਤਾਜ਼ਾ ਕਰ ਦਿੱਤੀਆਂ ਸਨ। ਨਿਲਾਮੀ ਵਿੱਚ ਇਸ ਵਿਸ਼ਾਲ ਟੀਕੇਕ ਦੀ ਕੀਮਤ ਭਾਰਤੀ ਰੁਪਏ ਵਿੱਚ 130000 ਤੋਂ 260000 ਤੱਕ ਪਹੁੰਚਣ ਦਾ ਅੰਦਾਜ਼ਾ ਹੈ। ਇਸ ਦੇ ਨਾਲ ਉਦਘਾਟਨੀ ਸਮਾਰੋਹ ਵਿੱਚ ਵਰਤੇ ਗਏ ਵਿਸ਼ਾਲ ‘ਝੀਲ ਦੇ ਰਾਕਸ਼ਸ’ ਨੂੰ ਵੀ ਵਿਕਰੀ ਲਈ ਰੱਖਿਆ ਜਾਵੇਗਾ। ਸਕਾਟਲੈਂਡ ਦੀ ਲੋਕ-ਕਥਾ ਨਾਲ ਜੁੜੇ ਝੀਲ ਦੇ ਰਾਕਸ਼ਸ ਨੂੰ ਸਮਾਰੋਹ ਵਿੱਚ ਖਾਸ ਅੰਦਾਜ਼ ਵਿੱਚ ਪੇਸ਼ ਕੀਤਾ ਗਿਆ ਸੀ। ਇਹ ਦੋਵੇਂ ਵੱਡੀਆਂ ਵਸਤਾਂ ਇਸ ਸਮੇਂ ਵੱਖਰੀ ਥਾਂ ’ਤੇ ਸਟੋਰ ਕੀਤੀਆਂ ਹੋਈਆਂ ਹਨ ਅਤੇ ਖਰੀਦਦਾਰਾਂ ਨੂੰ ਇਨ੍ਹਾਂ ਨੂੰ ਉੱਥੋਂ ਲਿਜਾਣ ਲਈ ਆਵਾਜਾਈ ਦਾ ਪ੍ਰਬੰਧ ਖੁਦ ਕਰਨਾ ਪਵੇਗਾ। ਨਿਲਾਮੀ ਸਿਰਫ਼ ਇਨ੍ਹਾਂ ਵੱਡੇ ਪ੍ਰੌਪਸ ਤੱਕ ਸੀਮਤ ਨਹੀਂ ਰਹੇਗੀ। ਰਾਸ਼ਟਰਮੰਡਲ ਖੇਡਾਂ ਦੌਰਾਨ ਵਰਤੀਆਂ ਜਾਂ ਤਿਆਰ ਰੱਖੀਆਂ ਗਈਆਂ ਹੋਰ ਯਾਦਗਾਰੀ ਖੇਡ ਵਸਤਾਂ ਵੀ ਵਿਕਰੀ ਲਈ ਆਉਣਗੀਆਂ। ਇਨ੍ਹਾਂ ਵਿੱਚ ਨੈੱਟਬਾਲ ਮੈਚਾਂ ਨਾਲ ਸਬੰਧਤ ਗੇਂਦਾਂ, ਅਧਿਕਾਰਤ ਸਕੋਰ ਸ਼ੀਟਾਂ ਅਤੇ ਰਿਲੇਅ ਬੈਟਨ ਆਦਿ ਸ਼ਾਮਲ ਦੱਸੇ ਗਏ ਹਨ । ਕੁਝ ਨੈੱਟਬਾਲ ਯਾਦਗਾਰੀ ਵਸਤਾਂ ਦੀ ਕੀਮਤ ਲਗਭਗ 5000 ਤੋਂ 7500 ਰੁਪਏ ਰਹਿਣ ਦੀ ਉਮੀਦ ਹੈ। ਗਲਾਸਗੋ 2026 ਦੀਆਂ ਇਹ ਵਸਤਾਂ ਸਿਰਫ਼ ਸਜਾਵਟੀ ਸਮਾਨ ਨਹੀਂ, ਸਗੋਂ ਖੇਡਾਂ ਅਤੇ ਸਕਾਟਿਸ਼ ਸੱਭਿਆਚਾਰ ਨਾਲ ਜੁੜੀਆਂ ਯਾਦਾਂ ਦਾ ਹਿੱਸਾ ਬਣ ਚੁੱਕੀਆਂ ਹਨ। ਇਸ ਲਈ ਨਿਲਾਮੀ ਵਿੱਚ ਖੇਡ ਪ੍ਰੇਮੀਆਂ, ਯਾਦਗਾਰੀ ਵਸਤਾਂ ਇਕੱਠੀਆਂ ਕਰਨ ਵਾਲਿਆਂ ਅਤੇ ਸਕਾਟਲੈਂਡ ਨਾਲ ਜੁੜੇ ਲੋਕਾਂ ਵੱਲੋਂ ਦਿਲਚਸਪੀ ਦਿਖਾਏ ਜਾਣ ਦੀ ਸੰਭਾਵਨਾ ਹੈ।
ਪਿਛਲੀ ਖ਼ਬਰ ‘ ਅਮਰੀਕਾ ਦੇ ਗਦਰੀ ਯੋਧੇ’ ਪੁਸਤਕ 15 ਅਗਸਤ ਨੂੰ ਲੋਕ ਅਰਪਣ ਕੀਤੀ ਜਾਵੇਗੀ ਅਗਲੀ ਖ਼ਬਰ ਤੀਜੇ ਦੇਸ਼ਾਂ ਰਾਹੀਂ ਚੀਨੀ ਮਾਲ ਅਮਰੀਕਾ ਭੇਜਣ ਦੇ ਵੱਡੇ ਮਾਮਲੇ ਦਾ ਪਰਦਾਫਾਸ਼ — ਅਮਰੀਕੀ ਖ਼ਜ਼ਾਨੇ ਨੂੰ ਸਾਲਾਨਾ 26 ਅਰਬ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।