15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਤੀਜੇ ਦੇਸ਼ਾਂ ਰਾਹੀਂ ਚੀਨੀ ਮਾਲ ਅਮਰੀਕਾ ਭੇਜਣ ਦੇ ਵੱਡੇ ਮਾਮਲੇ ਦਾ ਪਰਦਾਫਾਸ਼ — ਅਮਰੀਕੀ ਖ਼ਜ਼ਾਨੇ ਨੂੰ ਸਾਲਾਨਾ 26 ਅਰਬ ਡਾਲਰ ਤੱਕ ਨੁਕਸਾਨ ਦਾ ਦਾਅਵਾ

ਨਿਊਯਾਰਕ, 14 ਅਗਸਤ (ਰਾਜੂ ਸਹਿਬਾਜ਼ਪੁਰਾ)-ਅਮਰੀਕੀ ਟੈਰਿਫ਼ ਤੋਂ ਬਚਣ ਲਈ ਚੀਨੀ ਮਾਲ ਨੂੰ ਤੀਜੇ ਦੇਸ਼ਾਂ ਰਾਹੀਂ ਘੁਮਾ ਕੇ ਅਮਰੀਕਾ ਭੇਜਣ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ। ਵ੍ਹਾਈਟ ਹਾਊਸ ਦੀ ਨਵੀਂ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਸ ਤਰੀਕੇ ਨਾਲ ਮਾਲ ਦਾ ਚੀਨੀ ਮੂਲ ਲੁਕਾ ਕੇ ਅਮਰੀਕੀ ਖ਼ਜ਼ਾਨੇ ਨੂੰ ਹਰ ਸਾਲ 19 ਤੋਂ 26 ਅਰਬ ਡਾਲਰ ਤੱਕ ਦੇ ਮਾਲੀਏ ਦਾ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ।

ਅਜੀਤ ਡੈਸਕ 15-08-2026
ਨਿਊਯਾਰਕ, 14 ਅਗਸਤ (ਰਾਜੂ ਸਹਿਬਾਜ਼ਪੁਰਾ)-ਅਮਰੀਕੀ ਟੈਰਿਫ਼ ਤੋਂ ਬਚਣ ਲਈ ਚੀਨੀ ਮਾਲ ਨੂੰ ਤੀਜੇ ਦੇਸ਼ਾਂ ਰਾਹੀਂ ਘੁਮਾ ਕੇ ਅਮਰੀਕਾ ਭੇਜਣ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ। ਵ੍ਹਾਈਟ ਹਾਊਸ ਦੀ ਨਵੀਂ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਸ ਤਰੀਕੇ ਨਾਲ ਮਾਲ ਦਾ ਚੀਨੀ ਮੂਲ ਲੁਕਾ ਕੇ ਅਮਰੀਕੀ ਖ਼ਜ਼ਾਨੇ ਨੂੰ ਹਰ ਸਾਲ 19 ਤੋਂ 26 ਅਰਬ ਡਾਲਰ ਤੱਕ ਦੇ ਮਾਲੀਏ ਦਾ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ‘ਦਿ ਗ੍ਰੇਟ ਟ੍ਰਾਂਸਸ਼ਿਪਮੈਂਟ ਸਕੈਮ’ ਨਾਂਅ ਦੀ 25 ਸਫ਼ਿਆਂ ਦੀ ਰਿਪੋਰਟ ਵਿੱਚ ਚੀਨ ਨੂੰ ਟੈਰਿਫ਼ ਤੋਂ ਬਚਣ ਲਈ ਮਾਲ ਦਾ ਮੂਲ ਦੇਸ਼ ਬਦਲਣ ਦੀ ਸਭ ਤੋਂ ਵੱਡੀ ਉਦਾਹਰਨ ਦੱਸਿਆ ਗਿਆ ਹੈ। ਇਸ ਤਰੀਕੇ ਨੂੰ ‘ਟ੍ਰਾਂਸਸ਼ਿਪਮੈਂਟ’ ਕਿਹਾ ਜਾਂਦਾ ਹੈ। ਇਸ ਤਹਿਤ ਚੀਨ ਵਿੱਚ ਬਣਿਆ ਮਾਲ ਸਿੱਧਾ ਅਮਰੀਕਾ ਭੇਜਣ ਦੀ ਥਾਂ ਪਹਿਲਾਂ ਕਿਸੇ ਹੋਰ ਦੇਸ਼ ਵਿੱਚ ਪਹੁੰਚਾਇਆ ਜਾਂਦਾ ਹੈ। ਉੱਥੇ ਉਸ ਦੀ ਮਾਮੂਲੀ ਅਸੈਂਬਲੀ, ਮੁੜ ਪੈਕਿੰਗ ਜਾਂ ਲੇਬਲ ਅਤੇ ਦਸਤਾਵੇਜ਼ ਬਦਲ ਕੇ ਉਸ ਨੂੰ ਉਸੇ ਦੇਸ਼ ਦਾ ਬਣਿਆ ਦਿਖਾਇਆ ਜਾਂਦਾ ਹੈ। ਇਸ ਤੋਂ ਬਾਅਦ ਮਾਲ ਘੱਟ ਟੈਰਿਫ਼ ਨਾਲ ਅਮਰੀਕਾ ਪਹੁੰਚ ਜਾਂਦਾ ਹੈ। ਅਮਰੀਕਾ ਨੇ 2018 ਵਿੱਚ ਚੀਨੀ ਵਸਤਾਂ ਉੱਤੇ ਭਾਰੀ ਟੈਰਿਫ਼ ਲਗਾਏ ਸਨ। ਰਿਪੋਰਟ ਮੁਤਾਬਕ ਇਸ ਤੋਂ ਬਾਅਦ ਕਈ ਚੀਨੀ ਬਰਾਮਦਕਾਰਾਂ ਨੇ ਮੈਕਸੀਕੋ, ਪਨਾਮਾ, ਕੋਲੰਬੀਆ, ਬ੍ਰਾਜ਼ੀਲ, ਚਿਲੀ, ਪੇਰੂ, ਕੋਸਟਾ ਰੀਕਾ, ਡੋਮਿਨਿਕਨ ਰਿਪਬਲਿਕ ਅਤੇ ਇਜ਼ਰਾਈਲ ਸਮੇਤ 40 ਤੋਂ ਵੱਧ ਦੇਸ਼ਾਂ ਰਾਹੀਂ ਮਾਲ ਭੇਜਣਾ ਸ਼ੁਰੂ ਕਰ ਦਿੱਤਾ । ਸਰਕਾਰੀ ਅਤੇ ਨਿੱਜੀ ਅੰਦਾਜ਼ਿਆਂ ਅਨੁਸਾਰ ਹਰ ਸਾਲ 34.2 ਅਰਬ ਤੋਂ 303 ਅਰਬ ਡਾਲਰ ਮੁੱਲ ਦਾ ਮਾਲ ਟੈਰਿਫ਼ ਤੋਂ ਬਚਾਉਣ ਲਈ ਇਸ ਤਰੀਕੇ ਨਾਲ ਭੇਜਿਆ ਜਾ ਸਕਦਾ ਹੈ। ਵ੍ਹਾਈਟ ਹਾਊਸ ਦੇ ਵਪਾਰ ਸਲਾਹਕਾਰ ਪੀਟਰ ਨਵਾਰੋ ਨੇ ਭਾਰਤ ਵਰਗੇ ਹੋਰ ਦੇਸ਼ਾਂ ਰਾਹੀਂ ਵੀ ਅਜਿਹੀ ਕੋਸ਼ਿਸ਼ ਹੋਣ ਦੀ ਸੰਭਾਵਨਾ ਜਤਾਈ ਹੈ। ਹਾਲਾਂਕਿ ਭਾਰਤ ਨਾਲ ਜੁੜਿਆ ਕੋਈ ਖ਼ਾਸ ਮਾਮਲਾ ਜਨਤਕ ਨਹੀਂ ਕੀਤਾ ਗਿਆ। ਅਮਰੀਕੀ ਕਸਟਮਜ਼ ਅਤੇ ਸਰਹੱਦੀ ਸੁਰੱਖਿਆ ਵਿਭਾਗ ਨੇ ਹੁਣ ਸ਼ੱਕੀ ਮਾਲ ਦੀ ਪਛਾਣ ਲਈ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਸ਼ੁਰੂ ਕਰ ਦਿੱਤੀ ਹੈ। ਮਾਲ ਦਾ ਮੂਲ ਦੇਸ਼ ਗ਼ਲਤ ਦੱਸਣ ਵਾਲੇ ਦਰਾਮਦਕਾਰਾਂ ਤੋਂ ਕਰੀਬ ਇੱਕ ਸਾਲ ਤੱਕ ਦੇ ਟੈਰਿਫ਼ ਪਿਛਲੀ ਮਿਆਦ ਤੋਂ ਵਸੂਲੇ ਜਾ ਸਕਦੇ ਹਨ। ਇਹ ਰਿਪੋਰਟ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਸੰਭਾਵਿਤ ਵਾਸ਼ਿੰਗਟਨ ਯਾਤਰਾ ਤੋਂ ਪਹਿਲਾਂ ਸਾਹਮਣੇ ਆਈ ਹੈ। ਇਸ ਨਾਲ ਅਮਰੀਕਾ ਅਤੇ ਚੀਨ ਵਿਚਾਲੇ ਪਹਿਲਾਂ ਤੋਂ ਚੱਲ ਰਿਹਾ ਵਪਾਰਕ ਤਣਾਅ ਹੋਰ ਵਧਣ ਦੇ ਆਸਾਰ ਹਨ।
ਪਿਛਲੀ ਖ਼ਬਰ ਗਲਾਸਗੋ ਰਾਸ਼ਟਰਮੰਡਲ ਖੇਡਾਂ ਦੀਆਂ ਵਸਤਾਂ ਦੀ ਹੋਵੇਗੀ ਨਿਲਾਮੀ - ਟੀਕੇਕ ਤੋਂ 130000 ਤੋਂ 230000 ਤੱਕ ਰੁਪਏ ਮਿਲਣ ਦੀ... ਅਗਲੀ ਖ਼ਬਰ ਇੰਗਲੈਂਡ ’ਚ ਭਿਆਨਕ ਅੱਗਾਂ ਦਾ ਕਹਿਰ, 19 ਘਰ ਸੜ ਕੇ ਤਬਾਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।