15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਜਖਮੀ ਗ੍ਰਿਜ਼ਲੀ ਰਿੱਛ ਨੂੰ ਮਾਰਨ ਦਾ ਮਾਮਲਾ ਭਖਿਆ, ਲੋਕਾਂ ਵੱਲੋਂ ਰੋਸ ਰੈਲੀ

ਵੈਨਕੂਵਰ, 14 ਅਗਸਤ (ਮਲਕੀਤ ਸਿੰਘ)-ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਨੈਲਸਨ ਇਲਾਕੇ ’ਚ ਇਕ ਜ਼ਖ਼ਮੀ ਗ੍ਰਿਜ਼ਲੀ ਰਿੱਛ ਨੂੰ ਜੰਗਲੀ ਜੀਵ ਸੁਰੱਖਿਆ ਅਧਿਕਾਰੀਆਂ ਵੱਲੋਂ ਮਾਰ ਦਿੱਤੇ ਜਾਣ ਦਾ ਮਾਮਲਾ ਭਖ ਗਿਆ ਹੈ। ਇਸ ਫੈਸਲੇ ਦੇ ਵਿਰੋਧ ਵਿੱਚ ਨੈਲਸਨ ਵਿੱਚ ਲੋਕਾਂ ਨੇ ਇਕੱਠੇ ਹੋ ਕੇ ਰੋਸ ਰੈਲੀ ਕੀਤੀ।

ਅਜੀਤ ਡੈਸਕ 15-08-2026
ਵੈਨਕੂਵਰ, 14 ਅਗਸਤ (ਮਲਕੀਤ ਸਿੰਘ)-ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਨੈਲਸਨ ਇਲਾਕੇ ’ਚ ਇਕ ਜ਼ਖ਼ਮੀ ਗ੍ਰਿਜ਼ਲੀ ਰਿੱਛ ਨੂੰ ਜੰਗਲੀ ਜੀਵ ਸੁਰੱਖਿਆ ਅਧਿਕਾਰੀਆਂ ਵੱਲੋਂ ਮਾਰ ਦਿੱਤੇ ਜਾਣ ਦਾ ਮਾਮਲਾ ਭਖ ਗਿਆ ਹੈ। ਇਸ ਫੈਸਲੇ ਦੇ ਵਿਰੋਧ ਵਿੱਚ ਨੈਲਸਨ ਵਿੱਚ ਲੋਕਾਂ ਨੇ ਇਕੱਠੇ ਹੋ ਕੇ ਰੋਸ ਰੈਲੀ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ ਮਾਰਿਆ ਗਿਆ ਗ੍ਰਿਜ਼ਲੀ ਛੋਟੀ ਉਮਰ ਦਾ ਸੀ ਅਤੇ ਉਸ ਨੂੰ ਤੁਰਨ ਵਿੱਚ ਦਿੱਕਤ ਆ ਰਹੀ ਸੀ। ਇਸੇ ਕਾਰਨ ਉਹ ਲੰਗੜਾ ਕੇ ਤੁਰਦਾ ਦਿਖਾਈ ਦਿੰਦਾ ਸੀ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਥਾਨਕ ਲੋਕਾਂ ਅਤੇ ਜੰਗਲੀ ਜੀਵਾਂ ਦੀ ਭਲਾਈ ਨਾਲ ਜੁੜੇ ਲੋਕਾਂ ਵਿੱਚ ਨਾਰਾਜ਼ਗੀ ਪੈਦਾ ਹੋ ਗਈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਜੰਗਲੀ ਜਾਨਵਰ ਜ਼ਖ਼ਮੀ ਜਾਂ ਬਿਮਾਰ ਹੋਵੇ ਤਾਂ ਉਸ ਨੂੰ ਤੁਰੰਤ ਮਾਰ ਦੇਣ ਦੀ ਬਜਾਏ ਪਹਿਲਾਂ ਉਸ ਦੀ ਸਿਹਤ ਦੀ ਜਾਂਚ, ਇਲਾਜ ਅਤੇ ਮੁੜ ਵਸੇਬੇ ਦੀਆਂ ਸੰਭਾਵਨਾਵਾਂ ਬਾਰੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਜੰਗਲੀ ਜੀਵ ਅਧਿਕਾਰੀਆਂ ਦਾ ਪੱਖ ਹੈ ਕਿ ਕਾਨੂੰਨੀ ਨਿਯਮਾਂ ਮੁਤਾਬਕ ਹੀ ਸਾਰੀ ਕਾਰਵਾਈ ਕੀਤੀ ਗਈ ਹੈ। ਇਸ ਘਟਨਾ ਨੇ ਇਕ ਵਾਰ ਫਿਰ ਬ੍ਰਿਟਿਸ਼ ਕੋਲੰਬੀਆ ਵਿੱਚ ਮਨੁੱਖਾਂ ਅਤੇ ਜੰਗਲੀ ਜੀਵਾਂ ਵਿਚਾਲੇ ਟਕਰਾਅ ਨਾਲ ਨਜਿੱਠਣ ਲਈ ਅਪਣਾਈਆਂ ਜਾਂਦੀਆਂ ਨੀਤੀਆਂ ਬਾਰੇ ਚਰਚਾ ਛੇੜ ਦਿੱਤੀ ਹੈ।
ਪਿਛਲੀ ਖ਼ਬਰ ਵੈਨਕੂਵਰ ਵਿਚ ਗਰਜ-ਚਮਕ ਨਾਲ ਭਾਰੀ ਮੀਂਹ, ਕਈ ਇਲਾਕਿਆਂ ’ਚ ਗੜੇ ਵੀ ਪਏ — ਵਾਤਾਵਰਣ ਕੈਨੇਡਾ ਵੱਲੋਂ ਪੀਲੀ ਚਿਤਾਵਨੀ ਜਾਰੀ ਅਗਲੀ ਖ਼ਬਰ 20 ਸਾਲਾ ਪੰਜਾਬਣ ਦੀ ਦਰਦਨਾਕ ਹਾਦਸੇ ’ਚ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।