15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਰਾਣੀ ਮੁਖਰਜੀ ਨੂੰ ਮੈਲਬੌਰਨ ’ਚ ‘ਡਾਕਟਰ ਆਫ਼ ਲੈਟਰਜ਼’ ਨਾਲ ਨਵਾਜ਼ਿਆ

ਮੈਲਬੌਰਨ, 14 ਅਗਸਤ (ਪਰਮਵੀਰ ਸਿੰਘ ਆਹਲੂਵਾਲੀਆ)-ਬੀਤੇ ਦਿਨੀਂ ਮੈਲਬੌਰਨ ਵਿਖੇ ਬਾਲੀਵੁੱਡ ਦੀ ਉੱਘੀ ਅਦਾਕਾਰਾ ਰਾਣੀ ਮੁਖਰਜੀ ਨੂੰ ਭਾਰਤੀ ਸਿਨੇਮਾ ਤੇ ਮਨੁੱਖਤਾ ਦੀ ਸੇਵਾ ਵਿਚ ਪਾਏ ਯੋਗਦਾਨ ਲਈ ‘ਡਾਕਟਰ ਆਫ਼ ਲੈਟਰਜ਼’ ਦੀ ਆਨਰੇਰੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ। ਲਗਭਗ ਤਿੰਨ ਦਹਾਕਿਆਂ ਤੋਂ ਫ਼ਿਲਮ ਜਗਤ ’ਚ ਸਰਗਰਮ ਰਾਣੀ ਮੁਖਰਜੀ ਨੇ ਸਨਮਾਨ ਪ੍ਰਾਪਤ ਕਰਨ ਮੌਕੇ ਕਿਹਾ ਕਿ ਉਨ੍ਹਾਂ ਵੱਲੋਂ ਨਿਭਾਈਆਂ ਔਰਤਾਂ ਦੀਆਂ ਭੂਮਿਕਾਵਾਂ ਰਾਹੀਂ ਸਮਾਜ ’ਚ ਔਰਤਾਂ ਦੀ ਆਵਾਜ਼, ਸਤਿਕਾਰ ਅਤੇ ਬਰਾਬਰੀ ਦਾ ਸੁਨੇਹਾ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।

ਅਜੀਤ ਡੈਸਕ 15-08-2026
ਮੈਲਬੌਰਨ, 14 ਅਗਸਤ (ਪਰਮਵੀਰ ਸਿੰਘ ਆਹਲੂਵਾਲੀਆ)-ਬੀਤੇ ਦਿਨੀਂ ਮੈਲਬੌਰਨ ਵਿਖੇ ਬਾਲੀਵੁੱਡ ਦੀ ਉੱਘੀ ਅਦਾਕਾਰਾ ਰਾਣੀ ਮੁਖਰਜੀ ਨੂੰ ਭਾਰਤੀ ਸਿਨੇਮਾ ਤੇ ਮਨੁੱਖਤਾ ਦੀ ਸੇਵਾ ਵਿਚ ਪਾਏ ਯੋਗਦਾਨ ਲਈ ‘ਡਾਕਟਰ ਆਫ਼ ਲੈਟਰਜ਼’ ਦੀ ਆਨਰੇਰੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ। ਲਗਭਗ ਤਿੰਨ ਦਹਾਕਿਆਂ ਤੋਂ ਫ਼ਿਲਮ ਜਗਤ ’ਚ ਸਰਗਰਮ ਰਾਣੀ ਮੁਖਰਜੀ ਨੇ ਸਨਮਾਨ ਪ੍ਰਾਪਤ ਕਰਨ ਮੌਕੇ ਕਿਹਾ ਕਿ ਉਨ੍ਹਾਂ ਵੱਲੋਂ ਨਿਭਾਈਆਂ ਔਰਤਾਂ ਦੀਆਂ ਭੂਮਿਕਾਵਾਂ ਰਾਹੀਂ ਸਮਾਜ ’ਚ ਔਰਤਾਂ ਦੀ ਆਵਾਜ਼, ਸਤਿਕਾਰ ਅਤੇ ਬਰਾਬਰੀ ਦਾ ਸੁਨੇਹਾ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਰਾਣੀ ਮੁਖਰਜੀ ਔਰਤਾਂ, ਬੱਚਿਆਂ ਤੇ ਲੋੜਵੰਦਾਂ ਦੀ ਸਹਾਇਤਾ ਤੋਂ ਇਲਾਵਾ ਸਿੱਖਿਆ ਅਤੇ ਸਮਾਜ ਭਲਾਈ ਨਾਲ ਜੁੜੇ ਕਾਰਜਾਂ ਵਿਚ ਵੀ ਯੋਗਦਾਨ ਪਾਉਂਦੀ ਰਹੀ ਹੈ। ਮੁੰਬਈ ਦੇ ਹੋਲੀ ਫੈਮਿਲੀ ਹਸਪਤਾਲ ਵਿਚ ਗੰਭੀਰ ਬਿਮਾਰ ਬੱਚਿਆਂ ਤੇ ਨਵਜੰਮੇ ਬੱਚਿਆਂ ਲਈ ਵਿਸ਼ੇਸ਼ ਇਲਾਜ ਸਹੂਲਤਾਂ ਮੁਹੱਈਆ ਕਰਵਾਉਣ ਵਿਚ ਵੀ ਰਾਣੀ ਦਾ ਅਹਿਮ ਯੋਗਦਾਨ ਰਿਹਾ ਹੈ।
ਪਿਛਲੀ ਖ਼ਬਰ ਨਿਊਜਰਸੀ ’ਚ ਚੋਣ ਦਸਤਾਵੇਜ਼ਾਂ ਨਾਲ ਛੇੜਛਾੜ ਦੇ 2 ਮਾਮਲੇ, ਸਾਬਕਾ ਮੇਅਰਾਂ ’ਤੇ ਕਾਨੂੰਨੀ ਸ਼ਿਕੰਜਾ ਅਗਲੀ ਖ਼ਬਰ ਇਕੱਲੀਆਂ ਕੁੜੀਆਂ ਨੂੰ ਸੋਚ ਵਿਚਾਰ ਕੇ ਮਾਪੇ ਵਿਦੇਸ਼ ਭੇਜਣ-ਰਵਿੰਦਰ ਪੁਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।