13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਬ੍ਰਿਸਬੇਨ ’ਚ ਭਾਰਤੀ ਦਿੱਖ ਵਾਲੇ ਪੋਸਟਰ ਬਣੇ ਨਸਲੀ ਵਿਤਕਰੇ ਦਾ ਸ਼ਿਕਾਰ

ਬ੍ਰਿਸਬੇਨ, 12 ਅਗਸਤ ( ਮਹਿੰਦਰ ਪਾਲ ਸਿੰਘ ਕਾਹਲੋਂ)-ਆਸਟ੍ਰੇਲੀਆ ਦੇ ਪ੍ਰਾਂਤ ਕੁਈਨਸਲੈਂਡ ਦੀ ਰਾਜਧਾਨੀ ਬ੍ਰਿਸਬੇਨ ਦੇ ਨੋਰਮਨ ਪਾਰਕ ਰੇਲਵੇ ਸਟੇਸ਼ਨ ਗਲੀ ਵਿਚ ਭਾਰਤੀ ਦਿਖ ਵਾਲੇ ਪੋਸਟਰ ਨਸਲੀ ਵਿਤਕਰੇ ਦਾ ਸ਼ਿਕਾਰ ਬਣਨ ਦਾ ਮਾਮਲਾ ਹੈ। ਆਸਟ੍ਰੇਲੀਆ ਦੇ ਇਕ ਕਲਾਕਾਰ ਪੀਟਰ ਡਰੂਅ ਵਲੋਂ ਪਿਛਲੇ ਦਸ ਸਾਲ ਤੋਂ ਨਸਲੀ ਵਿਤਕਰੇ ਖ਼ਿਲਾਫ਼ ਇਕ ਮੁਹਿੰਮ ਵਿੱਢੀ ਹੋਈ ਹੈ ਜਿਸ ਵਿਚ ਉਹ ਭਾਰਤੀ, ਚੀਨੀ ਸਮੇਤ ਕਈ ਮੁਲਕਾਂ ਦੇ ਲੋਕਾਂ ਦੀਆਂ ਤਸਵੀਰਾਂ ਬਣਾ ਕੇ ਉਨ੍ਹਾਂ ਉੱਪਰ ‘ਔਜੀ’ ਲਿਖ ਕੇ ਵੱਖ-ਵੱਖ ਥਾਂਵਾਂ ਉਤੇ ਪੋਸਟਰ ਲਗਾਉਣ ਦੀ ਮੁਹਿੰਮ ਚਲਾਈ ਹੋਈ ਹੈ।

ਪੋਸਟਰ ਨੂੰ ਠੀਕ ਕਰਦੇ ਗ੍ਰਿਫਿਥ ਹਲਕੇ ਦੇ ਸੰਸਦ ਮੈਂਬਰ। 13-08-2026
ਬ੍ਰਿਸਬੇਨ, 12 ਅਗਸਤ ( ਮਹਿੰਦਰ ਪਾਲ ਸਿੰਘ ਕਾਹਲੋਂ)-ਆਸਟ੍ਰੇਲੀਆ ਦੇ ਪ੍ਰਾਂਤ ਕੁਈਨਸਲੈਂਡ ਦੀ ਰਾਜਧਾਨੀ ਬ੍ਰਿਸਬੇਨ ਦੇ ਨੋਰਮਨ ਪਾਰਕ ਰੇਲਵੇ ਸਟੇਸ਼ਨ ਗਲੀ ਵਿਚ ਭਾਰਤੀ ਦਿਖ ਵਾਲੇ ਪੋਸਟਰ ਨਸਲੀ ਵਿਤਕਰੇ ਦਾ ਸ਼ਿਕਾਰ ਬਣਨ ਦਾ ਮਾਮਲਾ ਹੈ। ਆਸਟ੍ਰੇਲੀਆ ਦੇ ਇਕ ਕਲਾਕਾਰ ਪੀਟਰ ਡਰੂਅ ਵਲੋਂ ਪਿਛਲੇ ਦਸ ਸਾਲ ਤੋਂ ਨਸਲੀ ਵਿਤਕਰੇ ਖ਼ਿਲਾਫ਼ ਇਕ ਮੁਹਿੰਮ ਵਿੱਢੀ ਹੋਈ ਹੈ ਜਿਸ ਵਿਚ ਉਹ ਭਾਰਤੀ, ਚੀਨੀ ਸਮੇਤ ਕਈ ਮੁਲਕਾਂ ਦੇ ਲੋਕਾਂ ਦੀਆਂ ਤਸਵੀਰਾਂ ਬਣਾ ਕੇ ਉਨ੍ਹਾਂ ਉੱਪਰ ‘ਔਜੀ’ ਲਿਖ ਕੇ ਵੱਖ-ਵੱਖ ਥਾਂਵਾਂ ਉਤੇ ਪੋਸਟਰ ਲਗਾਉਣ ਦੀ ਮੁਹਿੰਮ ਚਲਾਈ ਹੋਈ ਹੈ। ਨਸਲੀ ਵਿਤਕਰਾ ਕਰਨ ਵਾਲੇ ਕੁਝ ਲੋਕਾਂ ਨੇ ਪੋਸਟਰ ਉੱਪਰ ਔਜੀ ਸ਼ਬਦ ਦੀ ਜਗ੍ਹਾ ਇੰਡੀਅਨ ਲਿਖ ਕੇ ਆਪਣੇ ਨਸਲੀ ਵਿਤਕਰੇ ਦਾ ਪ੍ਰਗਟਾਵਾ ਕੀਤਾ । ਇਸ ਘਟਨਾ ਬਾਰੇ ਜਦੋਂ ਬ੍ਰਿਸਬੇਨ ਦੇ ਗ੍ਰਿਫਿਥ ਹਲਕੇ ਦੇ ਸੰਸਦ ਮੈਂਬਰ ਨੂੰ ਪਤਾ ਲੱਗਿਆ ਤਾਂ ਉਹ ਆਪਣੇ ਬੇਟੇ ਨਾਲ ਪੌੜੀ ਲੈ ਕੇ ਪੁੱਜੀ ਅਤੇ ਪੋਸਟਰ ਨੂੰ ਠੀਕ ਕੀਤਾ ।
ਪਿਛਲੀ ਖ਼ਬਰ ਭਾਰਤੀ ਭੌਤਿਕ ਵਿਗਿਆਨੀ ਦੀਪਕ ਧਰ ਨੇ ਜਿੱਤਿਆ ਵੱਕਾਰੀ ਡਿਰਾਕ ਮੈਡਲ ਅਗਲੀ ਖ਼ਬਰ ਕਸ਼ਮੀਰ ’ਚ ਪਾਕਿ ਫੌਜ ਦੇ ਅੱਤਿਆਚਾਰਾਂ ਵਿਰੁੱਧ ਇਟਲੀ ਵਿਖੇ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।