ਗਰਾਊਸ ਮਾਊਂਟੇਨ ਦੇ ਮਸ਼ਹੂਰ ਗ੍ਰਿਜ਼ਲੀ ਰਿੱਛ ‘ਗ੍ਰਾਈਂਡਰ’ ਦੀ ਮੌਤ
ਵੈਨਕੂਵਰ , 1 ਅਗਸਤ ( ਮਲਕੀਤ ਸਿੰਘ ) – ਉੱਤਰੀ ਵੈਨਕੂਵਰ ਸਥਿਤ ਪਹਾੜੀ ਦੀ ਟੀਸੀ ਤੇ ਬਣੇ ਪ੍ਰਮੁੱਖ ਸੈਲਾਨੀ ਸਥਾਨ ਗਰਾਊਸ ਮਾਊਂਟੇਨ ਦਾ ਮਸ਼ਹੂਰ ਗ੍ਰਿਜ਼ਲੀ ਰਿੱਛ ‘ ਗ੍ਰਾਈਂਡਰ ’ ਹੁਣ ਇਸ ਦੁਨੀਆ ਵਿੱਚ ਨਹੀਂ ਰਿਹਾ । ਜੰਗਲੀ ਜੀਵ ਸੁਰੱਖਿਆ ਅਧਿਕਾਰੀਆਂ ਅਨੁਸਾਰ ਲੰਬੇ ਸਮੇਂ ਤੋਂ ਗੰਭੀਰ ਸਿਹਤ ਸਮੱਸਿਆਵਾਂ ਨਾਲ ਜੂਝਣ ਕਾਰਨ ਲਗਾਤਾਰ ਬਿਮਾਰ ਰਹਿਣ ਕਰਕੇ ਅਤੇ ਉਸ ਦੇ ਠੀਕ ਹੋਣ ਦੀ ਕੋਈ ਹਕੀਕਤੀ ਸੰਭਾਵਨਾ ਨਾ ਹੋਣ ਕਾਰਨ ਉਸ ਨੂੰ ਮਨੁੱਖਤਾ ਦੇ ਨਾਤੇ ਸ਼ਾਂਤੀਪੂਰਵਕ ਮੌਤ ਦੇਣ ਦਾ ਔਖਾ ਫੈਸਲਾ ਲਿਆ ਗਿਆ ।
ਅਜੀਤ ਡੈਸਕ
02-08-2026