05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਫਲਿੰਡਰਜ਼ ਮੈਡੀਕਲ ਸੈਂਟਰ ’ਚ ਮੱਛਰ ਭਜਾਉਣ ਵਾਲੀ ਦਵਾਈ ਲੀਕ, 11 ਸਟਾਫ ਮੈਂਬਰ ਬਿਮਾਰ

ਅਜੀਤ ਡੈਸਕ 24-07-2026
ਐਡੀਲੇਡ, 23 ਜੁਲਾਈ (ਗੁਰਮੀਤ ਸਿੰਘ ਵਾਲੀਆ)-ਐਡੀਲੇਡ ਦੇ ਫਲਿੰਡਰਜ਼ ਮੈਡੀਕਲ ਸੈਂਟਰ ਦੇ ਐਮਰਜੈਂਸੀ ਵਿਭਾਗ ਵਿੱਚ ਮੱਛਰ ਭਜਾਉਣ ਵਾਲੀ ਦਵਾਈ (ਇਨਸੈਕਟ ਰਿਪੈਲੈਂਟ) ਦੇ ਅਚਾਨਕ ਲੀਕ ਹੋ ਜਾਣ ਕਾਰਨ 11 ਸਟਾਫ ਮੈਂਬਰ ਬਿਮਾਰ ਹੋ ਗਏ। ਪ੍ਰਭਾਵਿਤ ਕਰਮਚਾਰੀਆਂ ਵਿੱਚੋਂ ਤਿੰਨ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਪਰ ਸਥਿਰ ਰਹੀ। ਬਾਅਦ ਵਿੱਚ ਐਸਏ ਹੈਲਥ ਨੇ ਪੁਸ਼ਟੀ ਕੀਤੀ ਕਿ ਇਲਾਜ ਮਗਰੋਂ ਤਿੰਨਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਇਹ ਘਟਨਾ ਸਵੇਰੇ ਵਾਪਰੀ, ਜਦੋਂ ਸਟਾਫ ਇੱਕ ਮਰੀਜ਼ ਦੇ ਸਮਾਨ ਦੀ ਜਾਂਚ ਕਰ ਰਿਹਾ ਸੀ।ਇਸ ਦੌਰਾਨ ਬਾਹਰੀ ਵਰਤੋਂ ਲਈ ਰੱਖੀ ਮੱਛਰ ਭਜਾਉਣ ਵਾਲੀ ਫੋਗਰ-ਕਿਸਮ ਦੀ ਦਵਾਈ ਦਾ ਢੱਕਣ ਟੁੱਟ ਗਿਆ ਅਤੇ ਰਸਾਇਣ ਹਵਾ ਵਿੱਚ ਫੈਲ ਗਿਆ। ਇਸ ਕਾਰਨ ਪ੍ਰਭਾਵਿਤ ਕਰਮਚਾਰੀਆਂ ਨੂੰ ਸਾਹ ਲੈਣ ਵਿੱਚ ਤਕਲੀਫ਼ ਸਮੇਤ ਹੋਰ ਲੱਛਣ ਮਹਿਸੂਸ ਹੋਏ। ਐਸਏ ਹੈਲਥ ਅਨੁਸਾਰ ਕਿਸੇ ਵੀ ਮਰੀਜ਼ ’ਤੇ ਇਸ ਘਟਨਾ ਦਾ ਕੋਈ ਅਸਰ ਨਹੀਂ ਪਿਆ। ਸੁਰੱਖਿਆ ਦੇ ਮੱਦੇਨਜ਼ਰ ਐਮਰਜੈਂਸੀ ਵਿਭਾਗ ਦੇ ਕਰੀਬ ਇੱਕ ਦਰਜਨ ਬਿਸਤਰੇ ਅਸਥਾਈ ਤੌਰ ’ਤੇ ਬੰਦ ਕਰ ਦਿੱਤੇ ਗਏ ਹਨ ਅਤੇ ਪ੍ਰਭਾਵਿਤ ਖੇਤਰ ਨੂੰ ਪੂਰੀ ਤਰ੍ਹਾਂ ਕੀਟਾਣੂ-ਮੁਕਤ ਕਰਨ ਦਾ ਕੰਮ ਜਾਰੀ ਹੈ।
ਪਿਛਲੀ ਖ਼ਬਰ ਲਿਟਨ ਬਣਿਆ ਕੈਨੇਡਾ ਦਾ ਸਭ ਤੋਂ ਗਰਮ ਇਲਾਕਾ, ਤਾਪਮਾਨ 41 ਡਿਗਰੀ ਸੈਲਸੀਅਸ ਤੱਕ ਪੁੱਜਿਆ ਅਗਲੀ ਖ਼ਬਰ ਐਫ਼-1, ਜੇ-1 ਵੀਜ਼ਾ ਨਿਯਮ ਬਦਲੇ, ਸਭ ਤੋਂ ਵੱਧ ਭਾਰਤੀ ਵਿਦਿਆਰਥੀਆਂ ਦਾ ਨੁਕਸਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।