05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-07-2026

ਲਿਟਨ ਬਣਿਆ ਕੈਨੇਡਾ ਦਾ ਸਭ ਤੋਂ ਗਰਮ ਇਲਾਕਾ, ਤਾਪਮਾਨ 41 ਡਿਗਰੀ ਸੈਲਸੀਅਸ ਤੱਕ ਪੁੱਜਿਆ

ਅਜੀਤ ਡੈਸਕ 24-07-2026
ਵੈਨਕੂਵਰ, 23 ਜੁਲਾਈ (ਮਲਕੀਤ ਸਿੰਘ) – ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ ਜਾਰੀ ਗਰਮੀ ਦੀ ਲਹਿਰ ਦਰਮਿਆਨ ਫ੍ਰੇਜ਼ਰ ਕੈਨਿਯਨ ਖੇਤਰ ਦਾ ਕਸਬਾ ਲਿਟਨ ਇਸ ਸਾਲ ਕੈਨੇਡਾ ਦਾ ਸਭ ਤੋਂ ਗਰਮ ਸਥਾਨ ਬਣ ਗਿਆ ਹੈ। ਬੁੱਧਵਾਰ ਨੂੰ ਇੱਥੇ ਤਾਪਮਾਨ 41 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਇਸ ਸਾਲ ਦੇਸ਼ ਦਾ ਸਭ ਤੋਂ ਵੱਧ ਤਾਪਮਾਨ ਹੋਣਾ ਅਨੁਮਾਨਿਆ ਗਿਆ ਹੈ। ਮੌਸਮ ਵਿਭਾਗ ਅਨੁਸਾਰ ਬ੍ਰਿਟਿਸ਼ ਕੋਲੰਬੀਆ ਦੇ 12 ਸਥਾਨਾਂ ‘ਤੇ ਦਿਨ ਦੇ ਤਾਪਮਾਨ ਦੇ ਪੁਰਾਣੇ ਰਿਕਾਰਡ ਟੁੱਟੇ ਹਨ। ਦੱਖਣੀ ਬੀ.ਸੀ. ਵਿੱਚ ਲਗਾਤਾਰ ਦੂਜੇ ਦਿਨ ਵੀ ਕਈ ਇਲਾਕਿਆਂ ਵਿੱਚ ਪਾਰਾ 40 ਡਿਗਰੀ ਸੈਲਸੀਅਸ ਦੇ ਨੇੜੇ ਤੇੜੇ ਰਿਹਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਗਰਮੀ ਦਾ ਪ੍ਰਭਾਵ ਅਗਲੇ ਕੁਝ ਦਿਨ ਹੋਰ ਵੀ ਜਾਰੀ ਰਹਿ ਸਕਦਾ ਹੈ, ਜਿਸ ਕਾਰਨ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਗਈ ਹੈ। ਗਰਮੀ ਦਾ ਪ੍ਰਕੋਪ ਵਧਣ ਕਾਰਨ ਸਮੁੰਦਰੀ ਕਿਨਾਰਿਆਂ ਤੇ ਝੀਲਾਂ ਨੇੜੇ ਲੋਕਾਂ ਦੀਆਂ ਰੌਣਕਾਂ ਆਮ ਦਿਨਾਂ ਨਾਲੋ ਵੱਧ ਗਈਆਂ ਨਜ਼ਰ ਆ ਰਹੀਆਂ ਹਨ।
ਪਿਛਲੀ ਖ਼ਬਰ ਅਮਰੀਕਾ-ਸਾਊਦੀ ਅਰਬ ਵਿਚ ਵੱਡਾ ਪ੍ਰਮਾਣੂ ਕਰਾਰ, ਨਾਗਰਿਕ ਊਰਜਾ ਪ੍ਰੋਗਰਾਮ ਲਈ ਰਾਹ ਪੱਧਰਾ ਅਗਲੀ ਖ਼ਬਰ ਫਲਿੰਡਰਜ਼ ਮੈਡੀਕਲ ਸੈਂਟਰ ’ਚ ਮੱਛਰ ਭਜਾਉਣ ਵਾਲੀ ਦਵਾਈ ਲੀਕ, 11 ਸਟਾਫ ਮੈਂਬਰ ਬਿਮਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।