20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਸਾਬਕਾ ਪਹਿਲਵਾਨ ਚਰਨਜੀਤ ਸੈਪਲਾ ਸਵਰਗਵਾਸ -ਪਰਿਵਾਰ ਹੀ ਨਹੀਂ ਭਾਈਚਾਰੇ ਲਈ ਵੱਡਾ ਘਾਟਾ- ਗਾਖਲ

ਅਜੀਤ ਡੈਸਕ 22-07-2026
ਸਾਨ ਫਰਾਂਸਿਸਕੋ, 21 ਜੁਲਾਈ (ਐੱਸ.ਅਸ਼ੋਕ ਭੌਰਾ)-ਪੰਜਾਬੀ ਭਾਈਚਾਰੇ ਦੀ ਨਾਮੀ ਸਖਸ਼ੀਅਤ ਤੇ ਸਾਬਕਾ ਪਹਿਲਵਾਨ ਚਰਨਜੀਤ ਸੈਪਲਾ ਸਵਾਸਾਂ ਦੀ ਪੂੰਜੀ ਪੂਰੀ ਕਰਦਿਆਂ ਇਸ ਫਾਨੀ ਸੰਸਾਰ ਨੂੰ ਸਦੀਵੀ ਅਲਵਿਦਾ ਆਖ ਗਏ ਹਨ। ਗਾਖਲ ਗਰੁੱਪ ਯੂ.ਐੱਸ.ਏ. ਦੇ ਚੇਅਰਮੈਨ ਅਮੋਲਕ ਸਿੰਘ ਗਾਖਲ ਨੇ ਇਹ ਦੁੱਖਦਾਈ ਖਬਰ ਸਾਂਝੀ ਕਰਦਿਆਂ ਦੱਸਿਆ ਕਿ ਉਹ ਮੇਰਾ ਬਚਪਨ ਦਾ ਦੋਸਤ ਸੀ ਤੇ ਯੂਨੀਅਨ ਸਿਟੀ (ਕੈਲੀਫੋਰਨੀਆਂ, ਅਮਰੀਕਾ) ਵਸਦੇ ਚਰਨਜੀਤ ਦਾ ਪਿਛਲਾ ਪਿੰਡ ਪਰਾਗਪੁਰ (ਜਲੰਧਰ) ਸੀ। ਅਮਰੀਕਾ ਆ ਕੇ ਉਹ ਸਥਾਨਕ ਕੰਟੈਂਪੋ ਪਾਰਕ ’ਚ ਵੀ ਬੱਚਿਆਂ ਨੂੰ ਪਹਿਲਵਾਨੀ ਤੇ ਕਬੱਡੀ ਨਾਲ ਜੋੜ ਕੇ ਉਤਸ਼ਾਹਿਤ ਕਰਦਿਆਂ ਮੁਫਤ ਕੋਚਿੰਗ ਦਿੱਤੀ। ਉਹ ਖਾਲਸਾ ਕਾਲਜ ਜਲੰਧਰ ਨਾਲ ਵੀ ਜੁੜਿਆ ਰਿਹਾ। ਚਰਨਜੀਤ ਸੈਪਲਾ ਦਾ ਅੰਤਿਮ ਸੰਸਕਾਰ 26 ਜੁਲਾਈ, ਦਿਨ ਐਤਵਾਰ ਨੂੰ ਹੇਅਵਰਡ, ਕੈਲੀਫੋਰਨੀਆ ਵਿਖੇ ਹੋਵੇਗਾ।
ਪਿਛਲੀ ਖ਼ਬਰ ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਦੀ ਮੀਟਿੰਗ ਦੌਰਾਨ ਡਾ: ਗੁਰਮਿੰਦਰ ਕੌਰ ਸਿੱਧੂ ਦੀ ਪੁਸਤਕ ਲੋਕ-ਅਰਪਣ ਅਗਲੀ ਖ਼ਬਰ ਡਾ:ਭੀਮ ਰਾਓ ਅੰਬੇਦਕਰ ਤੇ ਬਾਬੂ ਕਾਂਸ਼ੀ ਰਾਮ ਦੇ ਜਨਮ ਦਿਨ ਨੂੰ ਸਮਰਪਿਤ ਸਰੀ ’ਚ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।