20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਡਾ:ਭੀਮ ਰਾਓ ਅੰਬੇਦਕਰ ਤੇ ਬਾਬੂ ਕਾਂਸ਼ੀ ਰਾਮ ਦੇ ਜਨਮ ਦਿਨ ਨੂੰ ਸਮਰਪਿਤ ਸਰੀ ’ਚ ਸਮਾਗਮ ਕਰਵਾਇਆ

ਅਜੀਤ ਡੈਸਕ 22-07-2026
-ਸਿਆਸਤਦਾਨਾਂ,ਸਮਾਜਿਕ ਕਾਰਕੁਨਾਂ ਸਮੇਤ ਵੱਡੀ ਗਿਣਤੀ ’ਚ ਲੋਕਾਂ ਨੇ ਕੀਤੀ ਸ਼ਿਰਕਤ
ਵੈਨਕੂਵਰ, 21 ਜੁਲਾਈ (ਮਲਕੀਤ ਸਿੰਘ)-ਡਾ:ਭੀਮ ਰਾਓ ਅੰਬੇਦਕਰ ਤੇ ਬਾਬੂ ਕਾਸ਼ੀ ਰਾਮ ਦੇ ਜਨਮ ਦਿਨ ਨੂੰ ਸਮਰਪਿਤ ਇੱਕ ਸਮਾਗਮ ਸਰੀ- ਡੈਲਟਾ ਰੋਡ ਤੇ ਸਥਿਤ ਮਹਾਰਾਣੀ ਬੈਂਕੁਟ ਹਾਲ ਵਿੱਚ ਕਰਵਾਇਆ ਗਿਆ ਸਮਾਗਮ ਦੇ ਸ਼ੁਰੂਆਤ ’ਚ ਐਸਰੋ ਦੇ ਪ੍ਰਧਾਨ ਰਸ਼ਪਾਲ ਭਾਰਦਵਾਜ ਵੱਲੋਂ ਐਸਰੋ ਸੰਸਥਾ ਸਬੰਧੀ ਚਾਨਣਾ ਪਾਇਆ ਗਿਆ। ਇਸ ਮੌਕੇ ਤੇ ਮੁਖ ਮਹਿਮਾਨ ਵਜੋਂ ਪਹੁੰਚੇ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਤੇ ਤ੍ਰਿਸ਼ਨਮ ਸਿੰਘ ਵੱਲੋਂ ਮੋਮਬੱਤੀਆਂ ਜਗਾ ਕੇ ਸਮਾਗਮ ਦੀ ਰਸਮੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਕਰੀਮਪੁਰੀ ਨੇ ਵਿਦੇਸ਼ਾਂ ’ਚ ਵੱਸਦੇ ਪੰਜਾਬੀ ਭਾਈਚਾਰੇ ਦੇ ਲੋਕਾਂ ਨੂੰ ਬਹੁਜਨ ਸਮਾਜ ਪਾਰਟੀ ਦਾ ਸਾਥ ਦੇਣ ਦੀ ਅਪੀਲ ਕੀਤੀ। ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਪੰਜਾਬੀ ਮੂਲ ਦੇ ਸੰਸਦ ਮੈਂਬਰ ਸੁੱਖ ਧਾਲੀਵਾਲ, ਸੰਸਦ ਮੈਂਬਰ ਰਣਦੀਪ ਸਰਾਏ, ਐਨਾ ਲਿੰਡਾ, ਵਿਧਾਇਕ ਮਨਦੀਪ ਸਿੰਘ ਧਾਲੀਵਾਲ,ਕੌਂਸਲਰ ਉਮੀਦਵਾਰ ਸੀਨਾ ਵਰਮਾਨੀ, ਜੋਗਿੰਦਰ ਬੰਗੜ, ਮੋਹਨ ਬੰਗਾ, ਭੁਪਿੰਦਰ ਸਿੰਘ,ਜਿਲਾ ਸਿੰਘ, ਮੇਅਰ ਉਮੀਦਵਾਰ ਹੋਨਵੀਰ ਰੰਧਾਵਾ, ਰਿਕੀ ਬਾਜਵਾ, ਪ੍ਰਿੰ: ਮਲੂਕ ਚੰਦ ਕਲੇਰ, ਹਰਜੀਤ ਸੋਹਪਾਲ,ਕਮਲੇਸ਼ ਆਹੀਰ, ਐਨੀ ਮਰਫੀ, ਰਤਨ ਪੌਲ, ਕਮਲਜੀਤ ਮਾਨਾਂਵਾਲਾ,ਵਰਿੰਦਰ ਬੰਗੜ ਤੇ ਸੁਖੀ ਬੰਗੜ ਆਦਿ ਬੁਲਾਰਿਆਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਸੰਸਦ ਮੈਂਬਰ ਰਣਦੀਪ ਸਰਾਏ ਵੱਲੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਭੇਜਿਆ ਗਿਆ ਸੰਦੇਸ਼ ਵੀ ਪੜ੍ਹਿਆ ਗਿਆ। ਸਮਾਗਮ ਦੇ ਅਖੀਰਲੇ ਪੜਾਅ ਦੌਰਾਨ ਲੱਖਾ ਅਤੇ ਨਾਜ ਦੀ ਗਾਇਕ ਜੋੜੀ ਨੇ ਪੇਸ਼ਕਾਰੀ ਦਿੱਤੀ।
ਪਿਛਲੀ ਖ਼ਬਰ ਸਾਬਕਾ ਪਹਿਲਵਾਨ ਚਰਨਜੀਤ ਸੈਪਲਾ ਸਵਰਗਵਾਸ -ਪਰਿਵਾਰ ਹੀ ਨਹੀਂ ਭਾਈਚਾਰੇ ਲਈ ਵੱਡਾ ਘਾਟਾ- ਗਾਖਲ ਅਗਲੀ ਖ਼ਬਰ ਜਮਾਇਕਾ ਜਾ ਰਹੇ ਯਾਤਰੀ ਦੇ ਸਾਮਾਨ ’ਚੋਂ ਨਿਕਲੇ 53,800 ਡਾਲਰ, ਹਵਾਈ ਅੱਡੇ ’ਤੇ ਗ੍ਰਿਫ਼ਤਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।